Ration Scam: ਪੱਛਮੀ ਬੰਗਾਲ ’ਚ ED ਨੇ 10 ਵੱਖ-ਵੱਖ ਥਾਵਾਂ 'ਤੇ ਮਾਰੇ ਛਾਪੇ
Published : Jul 31, 2024, 11:28 am IST
Updated : Jul 31, 2024, 11:28 am IST
SHARE ARTICLE
 ED raided 10 different places in West Bengal
ED raided 10 different places in West Bengal

Ration Scam: ਸੋਨਾ, ਕੋਲਾ ਅਤੇ ਗਊ ਤਸਕਰੀ ਦੇ ਮਾਮਲਿਆਂ 'ਚ ਸ਼ਾਮਲ ਬਸੀਰਹਾਟ ਦੇ ਸੰਗਰਾਮਪੁਰ ਦੇ ਇਕ ਹੋਰ ਕਾਰੋਬਾਰੀ ਦੇ ਟਿਕਾਣੇ 'ਤੇ ਵੀ ਛਾਪੇਮਾਰੀ ਕੀਤੀ ਗਈ।

 

Ration Scam: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਕਰੋੜਾਂ ਰੁਪਏ ਦੇ ਰਾਸ਼ਨ ਵੰਡ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਮੰਗਲਵਾਰ ਨੂੰ ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ 10 ਵੱਖ-ਵੱਖ ਥਾਵਾਂ 'ਤੇ ਇੱਕੋ ਸਮੇਂ ਛਾਪੇਮਾਰੀ ਕੀਤੀ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਅਧਿਕਾਰੀ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ ਨੇ ਕੇਂਦਰੀ ਬਲਾਂ ਦੇ ਨਾਲ ਰਾਜਾਹਾਟ, ਬਾਰਾਸਾਤ, ਬਸ਼ੀਰਹਾਟ, ਭੰਗਰ ਅਤੇ ਦੇਗੰਗਾ ਖੇਤਰਾਂ ਵਿੱਚ ਵਪਾਰੀਆਂ ਅਤੇ ਤ੍ਰਿਣਮੂਲ ਕਾਂਗਰਸ ਦੇ ਦੋ ਨੇਤਾਵਾਂ ਦੀਆਂ ਰਿਹਾਇਸ਼ਾਂ, ਮਿੱਲਾਂ ਅਤੇ ਦਫਤਰਾਂ 'ਤੇ ਛਾਪੇਮਾਰੀ ਕੀਤੀ।

ਪੜ੍ਹੋ ਇਹ ਖ਼ਬਰ :   Minimum Balance: ਸਰਕਾਰੀ ਬੈਂਕਾਂ ਨੇ 5 ਸਾਲਾਂ 'ਚ ਗਾਹਕਾਂ ਤੋਂ ਵਸੂਲੇ 8500 ਕਰੋੜ ਰੁਪਏ, ਸਿਰਫ ਇਕ ਗਲਤੀ ਪਈ ਮਹਿੰਗੀ

ਇੱਕ ਅਧਿਕਾਰੀ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ, "ਚੌਲ ਅਤੇ ਆਟਾ ਮਿੱਲਾਂ ਦੇ ਨਾਲ, ਕਾਰੋਬਾਰੀਆਂ ਦੇ ਦਫਤਰਾਂ 'ਤੇ ਵੀ ਛਾਪੇ ਮਾਰੇ ਗਏ ਜੋ ਸਿੱਧੇ ਜਾਂ ਅਸਿੱਧੇ ਤੌਰ 'ਤੇ ਘੁਟਾਲੇ ਵਿੱਚ ਸ਼ਾਮਲ ਹਨ। ਦੇਗੰਗਾ ਤੋਂ ਤ੍ਰਿਣਮੂਲ ਕਾਂਗਰਸ ਦੇ ਦੋ ਨੇਤਾਵਾਂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਮਲਿਕ ਨੂੰ ਘੁਟਾਲੇ ਦੇ ਸਿਲਸਿਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਪੜ੍ਹੋ ਇਹ ਖ਼ਬਰ :  UK News: ਪੰਜਾਬ ਦੀ ਧੀ ਨੇ ਇੰਗਲੈਂਡ ’ਚ ਵਧਾਇਆ ਮਾਪਿਆਂ ਦਾ ਮਾਣ

ਸੋਨਾ, ਕੋਲਾ ਅਤੇ ਗਊ ਤਸਕਰੀ ਦੇ ਮਾਮਲਿਆਂ 'ਚ ਸ਼ਾਮਲ ਬਸੀਰਹਾਟ ਦੇ ਸੰਗਰਾਮਪੁਰ ਦੇ ਇਕ ਹੋਰ ਕਾਰੋਬਾਰੀ ਦੇ ਟਿਕਾਣੇ 'ਤੇ ਵੀ ਛਾਪੇਮਾਰੀ ਕੀਤੀ ਗਈ। ਅਧਿਕਾਰੀ ਨੇ ਦੱਸਿਆ, "ਇਸ ਕਾਰੋਬਾਰੀ ਨੇ ਰਾਸ਼ਨ ਵੰਡ ਘੁਟਾਲੇ ਦੇ ਨਾਲ-ਨਾਲ ਸੋਨੇ ਅਤੇ ਭੱਠੇ ਦੇ ਕਾਰੋਬਾਰ ਵਿੱਚ ਵੀ ਵੱਡੀ ਰਕਮ ਨਿਵੇਸ਼ ਕੀਤੀ ਸੀ।"

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from ED raided 10 different places in West Bengal, stay tuned to Rozana Spokesman)

SHARE ARTICLE

ਏਜੰਸੀ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement