Malegaon Blast Case : ਅਦਾਲਤ ਵਲੋਂ ਸਾਧਵੀ ਪ੍ਰਗਿਆ ਠਾਕੁਰ ਸਮੇਤ ਸਾਰੇ ਸੱਤ ਮੁਲਜ਼ਮ ਬਰੀ
Published : Jul 31, 2025, 12:51 pm IST
Updated : Jul 31, 2025, 12:51 pm IST
SHARE ARTICLE
Malegaon Blast Case : Court Acquits all Seven Accused Including Sadhvi Pragya Thakur News in Punjabi
Malegaon Blast Case : Court Acquits all Seven Accused Including Sadhvi Pragya Thakur News in Punjabi

Malegaon Blast Case : 17 ਸਾਲਾਂ ਬਾਅਦ ਆਇਆ ਫ਼ੈਸਲਾ 

Malegaon Blast Case, Court Acquits all Seven Accused Including Sadhvi Pragya Thakur News in Punjabi ਮੁੰਬਈ : ਐਨ.ਆਈ.ਏ. ਅਦਾਲਤ ਨੇ ਅੱਜ ਮਹਾਰਾਸ਼ਟਰ ਦੇ ਮਾਲੇਗਾਓਂ ਧਮਾਕੇ ਮਾਮਲੇ ਵਿਚ ਸਾਧਵੀ ਪ੍ਰਗਿਆ ਠਾਕੁਰ ਸਮੇਤ ਸਾਰੇ ਸੱਤ ਮੁਲਜ਼ਮਾਂ ਨੂੰ ਬਰੀ ਕਰ ਦਿਤਾ ਹੈ। ਇਹ ਫ਼ੈਸਲਾ 17 ਸਾਲਾਂ ਬਾਅਦ ਆਇਆ। 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜੱਜ ਏ.ਕੇ. ਲਾਹੋਟੀ ਨੇ ਕਿਹਾ ਕਿ ਇਹ ਸਾਬਤ ਨਹੀਂ ਹੋਇਆ ਕਿ ਜਿਸ ਬਾਈਕ ਵਿਚ ਧਮਾਕਾ ਹੋਇਆ ਸੀ ਉਹ ਸਾਧਵੀ ਪ੍ਰਗਿਆ ਦੇ ਨਾਮ ’ਤੇ ਸੀ। ਇਹ ਵੀ ਸਾਬਤ ਨਹੀਂ ਹੋ ਸਕਿਆ ਕਿ ਕਰਨਲ ਪ੍ਰਸਾਦ ਪੁਰੋਹਿਤ ਨੇ ਬੰਬ ਬਣਾਇਆ ਸੀ। ਸਾਜ਼ਿਸ਼ ਦਾ ਕੋਈ ਵੀ ਪੱਖ ਸਾਬਤ ਨਹੀਂ ਹੋਇਆ।

ਦੱਸ ਦਈਏ ਕਿ ਮਾਲੇਗਾਓਂ ਧਮਾਕਾ 29 ਸਤੰਬਰ 2008 ਨੂੰ ਹੋਇਆ ਸੀ। ਮੁਲਜ਼ਮ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ, ਕਰਨਲ ਪ੍ਰਸਾਦ ਪੁਰੋਹਿਤ, ਰਮੇਸ਼ ਉਪਾਧਿਆਏ, ਅਜੈ ਰਹੀਰਕਰ, ਸੁਧਾਕਰ ਚਤੁਰਵੇਦੀ, ਸਮੀਰ ਕੁਲਕਰਨੀ ਅਤੇ ਸੁਧਾਕਰ ਧਰ ਦਿਵੇਦੀ ਅਦਾਲਤ ਵਿਚ ਹਨ।

ਜ਼ਿਕਰਯੋਗ ਹੈ ਕਿ ਇਸ ਧਮਾਕੇ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ ਤੇ ਲਗਭਗ 101 ਲੋਕ ਜ਼ਖਮੀ ਹੋਏ ਸਨ। ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਮਹਾਰਾਸ਼ਟਰ ਏ.ਟੀ.ਐਸ. ਨੇ ਕੀਤੀ ਸੀ। 2011 ਵਿਚ ਕੇਸ ਐਨ.ਆਈ.ਏ. ਨੂੰ ਸੌਂਪ ਦਿਤਾ ਗਿਆ ਸੀ। ਐਨ.ਆਈ.ਏ. ਨੇ 2016 ਵਿਚ ਚਾਰਜਸ਼ੀਟ ਦਾਇਰ ਕੀਤੀ ਸੀ।

(For more news apart from Malegaon Blast Case, Court Acquits all Seven Accused Including Sadhvi Pragya Thakur News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement