ਹਿਜ਼ਬੁਲ ਮੁਖੀ ਸਈਅਦ ਸਲਾਹੂਦੀਨ ਦਾ ਬੇਟਾ ਗ੍ਰਿਫ਼ਤਾਰ
Published : Aug 31, 2018, 12:17 pm IST
Updated : Aug 31, 2018, 12:17 pm IST
SHARE ARTICLE
Syed Shahid Yousuf
Syed Shahid Yousuf

ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਅਦ ਸਲਾਊਦੀਨ ਦੇ ਬੇਟੇ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਵੇਰੇ ਰਾਮਬਾਗ਼ ਇਲਾਕੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ...........

ਸ੍ਰੀਨਗਰ : ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਈਅਦ ਸਲਾਊਦੀਨ ਦੇ ਬੇਟੇ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸਵੇਰੇ ਰਾਮਬਾਗ਼ ਇਲਾਕੇ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਹਿਜ਼ਬੁਲ ਮੁਖੀ ਦੇ ਬੇਟੇ ਸਈਅਦ ਸ਼ਕੀਲ ਅਹਿਮਦ ਨੂੰ ਉਸ ਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਮੀਡੀਆ ਰੀਪੋਰਟ ਮੁਤਾਬਕ ਅਤਿਵਾਦੀ ਫ਼ੰਡਿੰਗ ਕੇਸ ਵਿਚ ਸ਼ਕੀਲ ਦੀ ਗ੍ਰਿਫ਼ਤਾਰੀ ਹੋਈ ਹੈ। ਫ਼ਿਲਹਾਲ ਇਸ ਬਾਰੇ ਜਾਂਚ ਏਜੰਸੀਆਂ ਵਲੋਂ ਹੋਰ ਕੋਈ ਪ੍ਰਗਟਾਵਾ ਨਹੀਂ ਕੀਤਾ ਗਿਆ ਹੈ। 2011 ਦੇ ਸੰਤਾਪ ਦੀ ਫ਼ੰਡਿੰਗ ਨਾਲ ਜੁੜੇ ਮਾਮਲੇ ਵਿਚ ਦੁਨੀਆਂ ਭਰ ਵਿਚ ਲੋੜੀਂਦੇ ਅਤਿਵਾਦੀ ਸਈਅਦ ਸਲਾਊਦੀਨ ਦੇ ਬੇਟੇ ਸਈਅਦ ਸ਼ਕੀਲ ਯੂਸੁਫ਼ ਨੂੰ ਗ੍ਰਿਫ਼ਤਾਰ ਕੀਤਾ।

ਸ਼ਕੀਲ 'ਤੇ ਅਪਣੇ ਪਿਤਾ ਤੋਂ ਪੈਸਾ ਲੈਣ ਦਾ ਇਲਜ਼ਾਮ ਹੈ। ਐਨਆਈਏ ਦੇ ਬੁਲਾਰੇ ਨੇ ਦਿੱਲੀ ਵਿਚ ਦਸਿਆ ਕਿ ਸ਼ਕੀਲ ਨੂੰ ਸ਼੍ਰੀਨਗਰ ਦੇ ਰਾਮਬਾਗ਼ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇਸ ਵੇਲੇ ਉਹ ਸਰਕਾਰੀ ਹਸਪਤਾਲ ਵਿਚ ਪ੍ਰਯੋਗਸ਼ਾਲਾ ਸਹਾਇਕ ਦੇ ਤੌਰ 'ਤੇ ਕੰਮ ਕਰ ਰਿਹਾ ਹੈ। ਬੁਲਾਰੇ ਨੇ ਦਸਿਆ ਕਿ ਅੱਜ ਸਵੇਰੇ ਐਨਆਈਏ ਦੀ ਟੀਮ ਨੇ ਪੁਲਿਸ ਅਤੇ ਸੀਆਰਪੀਐਫ਼ ਨਾਲ ਮਿਲ ਕੇ ਅਤਿਵਾਦੀ ਫ਼ੰਡਿੰਗ ਦੇ ਮਾਮਲੇ ਵਿਚ ਸ਼ਕੀਲ ਨੂੰ ਗ੍ਰਿਫ਼ਤਾਰ ਕੀਤਾ।  ਇਸ ਮਾਮਲੇ ਵਿਚ ਐਨਆਈਏ ਸਲਾਹੂਦੀਨ ਦੇ ਇਕ ਹੋਰ ਬੇਟੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ।

 ਇਸ ਸਾਲ ਜੂਨ ਵਿਚ ਸਲਾਹੂਦੀਨ ਦੇ ਬੇਟੇ ਸ਼ਾਹਿਦ ਨੂੰ ਇਸ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਜੰਮੂ-ਕਸ਼ਮੀਰ ਸਰਕਾਰ ਦੇ ਖੇਤੀਬਾੜੀ ਵਿਭਾਗ ਵਿਚ ਕੰਮ ਕਰਦਾ ਸੀ। ਏਜੰਸੀ ਦਾ ਇਲਜ਼ਾਮ ਹੈ ਕਿ ਸ਼ਕੀਲ ਸਿਪਾਹੀ ਦੇ ਕਈ ਭਾਰਤੀ ਸੰਪਰਕਾਂ ਵਿਚੋਂ ਇਕ ਸੀ ਜੋ ਪੈਸਿਆਂ ਦੇ ਲੈਣ - ਦੇਣ ਸਬੰਧੀ ਕੋਡ ਲਈ ਉਸ ਨਾਲ ਫ਼ੋਨ 'ਤੇ ਸੰਪਰਕ ਵਿਚ ਰਹਿੰਦਾ ਸੀ।

ਐਨਆਈਏ ਵਲੋਂ ਅਪ੍ਰੈਲ 2011 ਵਿਚ ਦਰਜ ਇਹ ਮਾਮਲਾ ਦਿੱਲੀ ਮਾਰਫ਼ਤ ਹਵਾਲਿਆਂ ਰਾਹੀਂ ਪੈਸੇ ਨੂੰ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਭੇਜੇ ਜਾਣ ਨਾਲ ਜੁੜਿਆ ਹੈ। ਏਜੰਸੀ ਦਾ ਮੰਨਣਾ ਹੈ ਕਿ ਇਨ੍ਹਾਂ ਪੈਸਿਆਂ ਦੀ ਵਰਤੋਂ ਅਤਿਵਾਦ ਲਈ ਪੈਸਾ ਲਗਾਉਣ ਅਤੇ ਵੱਖਵਾਦੀ ਗਤੀਵਿਧੀਆਂ ਲਈ ਕੀਤੀ ਗਈ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement