‘ਹਰਾਮੀ ਨਾਲ਼ੇ’ ਜ਼ਰੀਏ ਘੁਸਪੈਠ ਕਰਨ ਦੀ ਤਾਕ ’ਚ ਪਾਕਿ ਕਮਾਂਡੋ
Published : Aug 31, 2019, 1:02 pm IST
Updated : Aug 31, 2019, 1:02 pm IST
SHARE ARTICLE
Pakistani commandos on the path of intrusion through Harami Nala
Pakistani commandos on the path of intrusion through Harami Nala

ਜਾਣੋ ਕਿੱਥੇ ਐ ‘ਹਰਾਮੀ ਨਾਲ਼ਾ’?

ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਮਗਰੋਂ ਭਾਰਤ-ਪਾਕਿ ਵਿਚਕਾਰ ਚੱਲ ਰਹੇ ਤਣਾਅ ਦੇ ਚਲਦਿਆਂ ਹੁਣ ਕੇਂਦਰੀ ਖ਼ੁਫ਼ੀਆ ਏਜੰਸੀਆਂ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਕਿ ਪਾਣੀ ਦੇ ਅੰਦਰ ਹਮਲਾ ਕਰਨ ਵਿਚ ਸਮਰੱਥ ਪਾਕਿਸਤਾਨ ਦੇ ਟ੍ਰੇਂਡ ਕਮਾਂਡੋ ਗੁਜਰਾਤ ਤੱਟ ’ਤੇ ਕੱਛ ਦੀ ਖਾੜੀ ਨੇੜੇ ਭਾਰਤ ਵਿਚ ਦਾਖ਼ਲ ਹੋ ਸਕਦੇ ਹਨ। ਉਹ ਵੀ ਸਰਕ੍ਰੀਕ ਇਲਾਕੇ ਵਿਚ ਪੈਂਦੇ ‘ਹਰਾਮੀ ਨਾਲੇ’ ਦੇ ਜ਼ਰੀਏ। ਇਸ ਦੇ ਚਲਦਿਆਂ ਸਾਰੀਆਂ ਬੰਦਰਗਾਹਾਂ ਅਤੇ ਮਹੱਤਵਪੂਰਨ ਥਾਂਵਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਆਓ ਜਾਣਦੇ ਹਾਂ ਕਿ ਕੀ ਹੈ ‘ਹਰਾਮੀ ਨਾਲਾ ਅਤੇ ਕਿਉਂ ਗੁਜਰਾਤ ਹੈ ਨਿਸ਼ਾਨੇ ’ਤੇ?

Harami Nala Harami Nala

‘ਹਰਾਮੀ ਨਾਲਾ’ ਗੁਜਰਾਤ ਦੇ ਕੱਛ ਇਲਾਕੇ ਵਿਚ ਭਾਰਤ ਅਤੇ ਪਾਕਿਸਤਾਨ ਨੂੰ ਵੰਡਣ ਵਾਲਾ 22 ਕਿਲੋਮੀਟਰ ਲੰਬਾ ਸਮੁੰਦਰੀ ਚੈਨਲ ਹੈ। ਇਹ ਦੋਵੇਂ ਦੇਸ਼ਾਂ ਦੇ ਵਿਚਕਾਰ ਸਰਕ੍ਰੀਕ ਇਲਾਕੇ ਦੀ 96 ਕਿਲੋਮੀਟਰ ਵਿਵਾਦਤ ਸਰਹੱਦ ਦਾ ਹਿੱਸਾ ਹੈ। ਦਰਅਸਲ ਇਹ ‘ਹਰਾਮੀ ਨਾਲਾ’ ਘੁਸਪੈਠੀਆਂ ਅਤੇ ਤਸਕਰਾਂ ਲਈ ਸਵਰਗ ਦੇ ਬਰਾਬਰ ਮੰਨਿਆ ਜਾਂਦਾ ਹੈ। ਇਸੇ ਵਜ੍ਹਾ ਕਰਕੇ ਇਸ ਦਾ ਨਾਮ ‘ਹਰਾਮੀ ਨਾਲਾ’ ਰੱਖਿਆ ਗਿਆ ਹੈ। ਇੱਥੇ ਪਾਣੀ ਦਾ ਪੱਧਰ ਜਵਾਰ ਭਾਟੇ ਅਤੇ ਮੌਸਮ ਕਾਰਨ ਲਗਾਤਾਰ ਬਦਲਦਾ ਰਹਿੰਦਾ ਹੈ। ਇਸ ਲਈ ਇਸ ਨੂੰ ਬੇਹੱਦ ਖ਼ਤਰਨਾਕ ਵੀ ਮੰਨਿਆ ਜਾਂਦਾ ਹੈ।

Enemy commandos can enter India from Harami Nala Enemy commandos can enter India from Harami Nala

ਭਾਵੇਂ ਕਿ ‘ਹਰਾਮੀ ਨਾਲੇ’ ਦੇ ਅੰਦਰ ਝੀਂਗਾ ਮੱਛੀ ਅਤੇ ਰੈੱਡ ਸੈਮੈਨ ਮੱਛੀਆਂ ਕਾਫ਼ੀ ਮਾਤਰਾ ਵਿਚ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਦੀ ਕਾਫ਼ੀ ਮੰਗ ਹੈ। ਇਸ ਕਰਕੇ ਇਹ ‘ਹਰਾਮੀ ਨਾਲਾ’ ਭਾਰਤ ਅਤੇ ਪਾਕਿਸਤਾਨ ਦੇ ਮਛੇਰਿਆਂ ਲਈ ਪਸੰਦੀਦਾ ਜਗ੍ਹਾ ਮੰਨਿਆ ਜਾਂਦਾ ਹੈ ਪਰ ਇੱਥੇ ਮੱਛੀਆਂ ਫੜਨ ’ਤੇ ਰੋਕ ਲਗਾਈ ਹੋਈ ਹੈ। 2008 ਵਿਚ ਪਾਕਿਸਤਾਨੀ ਅਤਿਵਾਦੀਆਂ ਨੇ ਇਸੇ ਖੇਤਰ ਵਿਚੋਂ ਭਾਰਤੀ ਕਿਸ਼ਤੀ ਜ਼ਬਤ ਕਰਕੇ ਮੁੰਬਈ ’ਤੇ ਹਮਲਾ ਕੀਤਾ ਸੀ।

Enemy commandos can enter India from Harami Nala Enemy commandos can enter India from Harami Nala

ਇਹ ਅਲਰਟ ਅਜਿਹੇ ਸਮੇਂ ਵਿਚ ਕੀਤਾ ਗਿਆ ਹੈ ਜਦੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਪਾਕਿਸਤਾਨ ਵੱਲੋਂ ਪਰਮਾਣੂ ਯੁੱਧ ਦੀ ਧਮਕੀ  ਦਿੱਤੀ ਜਾ ਰਹੀ  ਹੈ, ਇਸ ਤੋਂ ਪਹਿਲਾਂ 27 ਅਗਸਤ ਨੂੰ ਨੇਵੀ ਚੀਫ਼ ਐਡਮਿਰਲ ਕਰਮਬੀਰ ਸਿੰਘ ਨੇ ਖ਼ੁਫ਼ੀਆ ਸੂਚਨਾ ਦੇ ਹਵਾਲੇ ਨਾਲ ਕਿਹਾ ਸੀ ਕਿ ਜੈਸ਼ ਏ ਮੁੰਹਮਦ ਨੇ ਅਪਣਾ ਸਮੁੰਦਰੀ ਵਿੰਗ ਬਣਾਇਆ ਹੈ ਜੋ ਅਤਿਵਾਦੀਆਂ ਨੂੰ ਪਾਣੀ ਦੇ ਅੰਦਰ ਹਮਲਾ ਕਰਨ ਦੀ ਟ੍ਰੇਨਿੰਗ ਦੇ ਰਿਹਾ ਹੈ।

Harami Nala Harami Nala

ਦੱਸ ਦਈਏ ਕਿ ਗੁਜਰਾਤ ਦੇ ਕੱਛ ਇਲਾਕੇ ਵਿਚ ਕਈ ਤੇਲ ਰਿਫਾਈਨਰੀਆਂ ਹਨ, ਜਿਨ੍ਹਾਂ ਵਿਚ ਰਿਲਾਇੰਸ ਇੰਡਸਟ੍ਰੀਜ਼, ਮੁੰਦਰਾ ਅਤੇ ਦੀਨ ਦਿਆਲ ਪੋਰਟ ਅਤੇ ਕਈ ਵੱਡੇ ਪਾਵਰ ਪਲਾਂਟ ਲੱਗੇ ਹੋਏ ਹਨ, ਇਸ ਤੋਂ ਇਲਾਵਾ ਦੁਆਰਕਾ ਵਿਚ ਸ੍ਰੀ ਕ੍ਰਿਸ਼ਨ ਦਾ ਵਿਸ਼ਵ ਪ੍ਰਸਿੱਧ ਮੰਦਰ ਵੀ ਹੈ, ਜਿੱਥੇ ਹਰ ਸਾਲ ਲੱਖਾਂ ਸ਼ਰਧਾਲੂ ਆਉਂਦੇ ਹਨ। ਖ਼ੁਫ਼ੀਆ ਸੂਚਨਾ ਮੁਤਾਬਕ ਜੈਸ਼ ਅਤਿਵਾਦੀਆਂ ਦੇ ਨਿਸ਼ਾਨੇ ’ਤੇ ਖੰਭਾਤ ਦੀ ਬੇਹੱਦ ਰੁਝੇਵਿਆਂ ਭਰੀ ਖਾੜੀ ਵੀ ਹੋ ਸਕਦੀ ਹੈ, ਜਿੱਥੋਂ ਵਰਤਮਾਨ ਸਮੇਂ ਰੋਜ਼ਾਨਾ ਕਰੀਬ 50 ਜਹਾਜ਼ ਲੰਘਦੇ ਹਨ ਜਦਕਿ ਕੱਛ ਦੀ ਖਾੜੀ ਵਿਚ 100 ਵੱਡੇ ਜਹਾਜ਼ ਅਤੇ 300 ਦੇ ਕਰੀਬ ਕਿਸ਼ਤੀਆਂ ਖੜ੍ਹੀਆਂ ਰਹਿੰਦੀਆਂ ਹਨ। ਇਨ੍ਹਾਂ ਸਾਰੀਆਂ ਥਾਵਾਂ ਨੂੰ ਟਾਰਗੈੱਟ ਕਰਨ ਲਈ ‘ਹਰਾਮੀ ਨਾਲਾ’ ਅਤਿਵਾਦੀਆਂ ਲਈ ਆਸਾਨ ਰਸਤਾ ਹੋ ਸਕਦਾ ਹੈ, ਜਿਸ ਕਰਕੇ ਪੂਰੇ ਗੁਜਰਾਤ ਤੱਟ ਦੀ ਸੁਰੱਖਿਆ ਚੌਕਸੀ ਵਧਾ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement