
ਆਸਟਰੇਲੀਆ ਦੇ ਸ਼ਹਿਰ ਮੈਲਬਰਨ ਚ ਸਥਿਤ ਭਾਰਤੀ ਦੂਤਘਰ ਚ ਸ਼ੱਕੀ ਹਾਲਤ ਚ ਪੈਕੇਟ ਬਰਾਮਦ ਹੋਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਤੋਂ ਇਲਾਵਾ...
ਮੈਲਬਰਨ : (ਪਰਮਵੀਰ ਸਿੰਘ ਆਹਲੂਵਾਲੀਆ ) ਆਸਟਰੇਲੀਆ ਦੇ ਸ਼ਹਿਰ ਮੈਲਬਰਨ ਚ ਸਥਿਤ ਭਾਰਤੀ ਦੂਤਘਰ ਚ ਸ਼ੱਕੀ ਹਾਲਤ ਚ ਪੈਕੇਟ ਬਰਾਮਦ ਹੋਏ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਭਾਰਤ ਤੋਂ ਇਲਾਵਾ ਹੋਰ ਦਸ ਦੇਸ਼ਾਂ ਦੇ ਦੂਤਘਰਾਂ ਨੂੰ ਵੀ ਇਸ ਤਰਾਂ ਦੇ ਪੈਕੇਟ ਮਿਲੇ ਹਨ। ਇਹਨਾਂ ਸੱਕੀ ਪੈਕੇਟਾ ਦੇ ਮਿਲਣ ਤੋਂ ਬਾਦ ਵਿਕਟੋਰੀਆ ਪੁਲਿਸ ਅਤੇ ਹੋਰ ਸੰਕਟ-ਕਾਲੀਨ ਸੇਵਾਵਾਂ ਤੁਰੰਤ ਹਰਕਤ ਵਿੱਚ ਆ ਗਈਆਂ ਹਨ। ਪੂਰੇ ਮੈਲਰਬਨ ਵਿਚ ਘੱਟ ਤੋਂ ਘੱਟ 10 ਅੰਤਰਰਾਸ਼ਟਰੀ ਵਣਜ ਦੂਤਾਵਾਸਾਂ ਵਿਚ ਸ਼ੱਕੀ ਪੈਕੇਟ ਮਿਲਣ ਤੋਂ ਬਾਅਦ ਇਕ ਵਡੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
Suspicious packages sent to indian embassies
ਸੇਂਟ ਕਿਲਡਾ ਰੋਡ 'ਤੇ ਭਾਰਤੀ ਵਣਜ ਦੂਤਾਵਾਸ ਅਤੇ ਅਮਰੀਕੀ ਵਣਜ ਦੂਤਾਵਾਸ ਵਿਚ ਦਮਕਲਕਰਮੀ ਅਤੇ ਐਂਬੁਲੈਂਸ ਵਿਕਟੋਰੀਆ ਦੇ ਚਿਕਿਤਸਾ ਸਹਾਇਕ ਮੌਜੂਦ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਟਵੀਟ ਕਰ ਕਿਹਾ ਹੈ ਕਿ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨੇ ਦੂਤਾਵਾਸਾਂ ਅਤੇ ਵਣਜ ਦੂਤਾਵਾਸਾਂ ਵਿਚ ਸ਼ੱਕੀ ਪੈਕੇਟ ਮਿਲਣ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਮਰਜੈਂਸੀ ਸੇਵਾ ਦੇ ਕਰਮਚਾਰੀ ਪੈਕੇਟਾਂ ਅਤੇ ਹਲਾਤਾਂ ਦੀ ਜਾਂਚ ਕਰ ਰਹੇ ਹਨ। ਮੈਟਰੋਪੋਲਿਟਨ ਫਾਇਰ ਬ੍ਰਿਗੇਡ (ਐਮਐਫ਼ਬੀ) ਨੇ ਦੱਸਿਆ ਹੈ ਕਿ ਉਹ ਮੈਲਬਰਨ ਸਥਿਤ ਦੂਤਾਵਾਸਾਂ ਵਿਚ ਹੋਈ
Suspicious packages sent to indian embassies
ਇਹਨਾਂ ਘਟਨਾਵਾਂ ਦੀ ਜਾਂਚ ਵਿਚ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਸਹਾਇਤਾ ਕਰ ਰਹੀ ਹੈ। ਕੁੱਝ ਇਮਾਰਤਾਂ ਵਿਚ ਐਮਰਜੈਂਸੀ ਲਈ ਕਰਮਚਾਰੀਆਂ ਨੂੰ ਰਸਾਇਣਾਂ ਤੋਂ ਬਚਾਅ ਕਰਨ ਵਾਲੇ ਸੂਟ ਪਾ ਕੇ ਦਾਖਲ ਕਰਦੇ ਹੋਏ ਵੇਖਿਆ ਗਿਆ। ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਇਕ ਵੈਬਸਾਈਟ 'ਤੇ ਖਤਰਨਾਕ ਸਮੱਗਰੀ ਦੇ ਦਰਜਨਾਂ ਅਲਰਟ ਜਾਰੀ ਕੀਤੇ ਗਏ ਹੈ। ਧਿਆਨ ਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਸਿਡਨੀ ਵਿਚ ਸਥਿਤ ਅਰਜਨਟੀਨਾ ਦੇ ਵਣਜ ਦੂਤਾਵਾਸ ਵਿਚ ‘‘ਸ਼ੱਕੀ’’ ਸਫ਼ੇਦ ਪਾਊਡਰ ਮਿਲਿਆ ਸੀ।