ਅੱਜ ਤੋਂ ਕੈਸ਼ ਕਢਵਾਉਣ ਦਾ ਨਵਾਂ ਨਿਯਮ ਹੋਵੇਗਾ ਲਾਗੂ
Published : Aug 31, 2019, 4:39 pm IST
Updated : Sep 2, 2019, 5:43 pm IST
SHARE ARTICLE
cash withdrawal
cash withdrawal

1 ਸਤੰਬਰ 2019 ਤੋਂ ਕੈਸ਼ ਵਿੱਚ ਲੈਣ - ਦੇਣ ਦੇ ਨਿਯਮ ਬਦਲਣ ਜਾ ਰਹੇ ਹਨ। ਸਰਕਾਰ ਨੇ ਇੱਕ ਸੀਮਾ ਤੋਂ ਜਿਆਦਾ ਦੇ ਕੈਸ਼ ਕਢਣਉਣ 'ਤੇ 2 ਫੀਸਦੀ TDS ਲਗਾਇਆ ਹੈ।

ਨਵੀਂ ਦਿੱਲੀ : 1 ਸਤੰਬਰ ਯਾਨਿ ਕਿ ਅੱਜ 2019 ਤੋਂ ਕੈਸ਼ ਵਿੱਚ ਲੈਣ - ਦੇਣ ਦੇ ਨਿਯਮ ਬਦਲਣ ਜਾ ਰਹੇ ਹਨ। ਸਰਕਾਰ ਨੇ ਇੱਕ ਸੀਮਾ ਤੋਂ ਜਿਆਦਾ ਦੇ ਕੈਸ਼ ਕਢਣਉਣ 'ਤੇ 2 ਫੀਸਦੀ TDS ਲਗਾਇਆ ਹੈ। ਮਤਲੱਬ ਸਾਫ਼ ਹੈ ਕਿ ਜੇਕਰ ਕੋਈ ਵਿਅਕਤੀ ਇੱਕ ਵਿੱਤੀ ਸਾਲ ਵਿੱਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਰਾਸ਼ੀ ਆਪਣੇ ਬੈਂਕ,  ਪੋਸਟ ਆਫਿਸ ਜਾਂ ਕੋ - ਆਪਰੇਟਿਵ ਬੈਂਕ ਦੇ ਖਾਤੇ ਤੋਂ ਕਢਵਾਉਂਦਾ ਹੈ ਤਾਂ ਉਸਨੂੰ 2% ਟੀਡੀਐਸ ਦੇਣਾ ਪਵੇਗਾ। ਇਹ ਕਦਮ ਕੈਸ਼ਲੈਸ ਇਕਾਨਮੀ ਵਧਾਵਾ ਅਤੇ ਵੱਡੇ ਨਕਦ ਲੈਣ ਦੇਣ ਨੂੰ ਰੋਕਣ ਲਈ ਚੁੱਕਿਆ ਗਿਆ ਹੈ।

Cash WithdrawalCash Withdrawal

ਇਹ ਨਿਯਮ ਸਰਕਾਰ, ਬੈਕਿੰਗ ਕੰਪਨੀ, ਬੈਕਿੰਗ ਦੀ ਸਹਿਕਾਰੀ ਸਮਿਤੀ, ਡਾਕਘਰ, ਬੈਂਕਿੰਗ ਰੀਡਿਟ ਅਤੇ ਵ੍ਹਾਈਟ ਲੇਬਲ ਏਟੀਐਮ ਚਲਾਉਣ ਵਾਲੀਆਂ ਇਕਾਈਆਂ ਉਪਰ ਲਾਗੂ ਨਹੀਂ ਹੋਵੇਗਾ। ਕਿਉਂਕਿ ਵਪਾਰ ਕਰਕੇ ਇਨ੍ਹਾਂ ਅੰਦਰ ਭਾਰੀ ਮਾਤਰਾ ਵਿਚ ਲੈਣ-ਦੇਣ ਹੁੰਦਾ ਹੈ। ਦੱਸਣਯੋਗ ਹੈ ਕਿ ਵਿਤ ਮੰਤਰੀ ਨੇ ਲੋਕਸਭਾ ਵਿਚ ਬਜਟ ਚਰਚਾ ਬਾਰੇ ਜਵਾਬ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2017-18 ਵਿਚ 448 ਕੰਪਨੀਆਂ ਅਜਿਹੀਆਂ ਸਨ ਜਿਨ੍ਹਾਂ ਦੇ ਬੈਂਕ ਖਾਤਿਆਂ ਵਿਚੋਂ 5.56 ਲੱਖ ਕਰੋੜ ਦੀ ਨਕਦ ਰਾਸ਼ੀ ਦੀ ਨਿਕਾਸੀ ਹੋਈ।

Cash WithdrawalCash Withdrawal

ਇਸੇ ਕਰਨ ਸਰਕਾਰ ਨੂੰ ਬੈਂਕ ਖਾਤਿਆਂ ਵਿਚੋਂ 1 ਕਰੋੜ ਤੋਂ ਜ਼ਿਆਦਾ ਨਕਦੀ ਕਢਵਾਉਣ ਵਾਲੇ ਵਿਅਕਤੀ ਜਾਂ ਇਕਾਈਆਂ ਉਪਰ ਟੀਡੀਐਸ ਲਗਾਇਆ ਹੈ। 1 ਸਤੰਬਰ ਤੋਂ ਜੇਕਰ ਕੋਈ ਵਿਅਕਤੀ ਜਾਂ ਐਚਯੂਐਫ ਕਿਸੇ ਠੇਕੇਦਾਰ ਅਤੇ ਪ੍ਰੋਫੈਸ਼ਨਲ ਵਿਅਕਤੀ ਨੂੰ ਸਾਲ ਭਰ ਵਿਚ ਕਿਸੇ ਸੇਵਾ ਲਈ 50 ਲੱਖ ਦਾ ਭੁਗਤਾਨ ਕਰੇਗੀ ਤਾਂ ਉਸ ਨੂੰ 5 ਪ੍ਰਤੀਸ਼ਤ ਟੀਡੀਐਸ ਦੇਣਾ ਹੇਵੇਗਾ। ਇਸ ਦਾ ਅਸਰ ਉਨ੍ਹਾਂ ਵਿਅਕਤੀਆਂ ਉਪਰ ਹੋਵੇਗਾ ਜੋ ਘਰ ਬਣਵਾਉਣ ਜਾਂ ਵਿਆਹ ਦੇ ਲਈ ਇਕ ਕਿਸੇ ਵਿਅਕਤੀ ਨੂੰ ਸਾਰਾ ਭੁਗਤਾਨ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement