ਕਮਲਨਾਥ ‘ਤੇ ਭੜਕੇ ਸਿੰਧੀਆ
ਭੋਪਾਲ : ਮੱਧ ਪ੍ਰਦੇਸ਼ 'ਚ ਚੋਣ ਪ੍ਰਚਾਰ ਜਿਵੇਂ-ਜਿਵੇਂ ਆਪਣੇ ਸ਼ਿਖਰਾਂ ਵੱਲ ਵਧ ਰਿਹਾ ਹੈ , ਤਿਵੇਂ-ਤਿਵੇਂ ਲੀਡਰਾਂ ਬਿਆਨਬਾਜ਼ੀ ਹੋਰ ਗੰਧਲੀ ਹੁੰਦੀ ਜਾ ਰਹੀ ਹੈ, ਅਜਿਹਾ ਹੀ ਮਸਲਾ ਮੱਧ ਪ੍ਰਦੇਸ਼ 'ਚ ਹੋ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਦੇਖਣ ਨੂੰ ਮਿਲ ਰਿਹਾ ਹੈ , ਇਸ 'ਚ ਸ਼ਨੀਵਾਰ ਨੂੰ ਬੀਜੇਪੀ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਸਾਬਕਾ ਮੁੱਖ ਮੰਤਰੀ ਕਮਲਨਾਥ 'ਤੇ ਕੁੱਤਾ ਕਹਿਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ, 'ਕਮਲਨਾਥ ਮੈਨੂੰ ਕੁੱਤਾ ਕਹਿੰਦੇ ਹਨ, ਹਾਂ ਮੈਂ ਕੁੱਤਾ ਹਾਂ, ਕਿਉਂਕਿ ਮੈਂ ਜਨਤਾ ਦਾ ਸੇਵਕ ਹਾਂ ।' ਮੈਂ ਅਪਣੀ ਜਨਤਾ ਦੇ ਹਿੱਤਾਂ ਦੀ ਰਾਖੀ ਕਰਦਾ ਹਾਂ, ਲੋਕਾਂ ਲਈ ਇਮਾਨਦਾਰ ਹਾਂ ।
BJP
ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਨਿੱਜੀ ਤੌਰ 'ਤੇ ਕੀਤੀ ਜਾ ਰਹੀ ਦੂਸ਼ਣਬਾਜ਼ੀ ਤੋਂ ਗੁਰੇਜ ਕਰਨਾ ਚਾਹੀਦਾ ਹੈ । ਇਸ ਸਾਲ ਮਾਰਚ 'ਚ ਕਾਂਗਰਸ ਦਾ ਹੱਥ ਛੱਡ ਬੀਜੇਪੀ ਦਾ ਪੱਲਾ ਫੜ੍ਹਨ ਵਾਲੇ ਨੇਤਾ ਜੋਤੀਰਾਦਿੱਤਿਆ ਸਿੰਧੀਆ ਨੇ ਕਿਹਾ ਕਿ ਮੈਂ ਉਹ ਕੁੱਤਾ ਹਾਂ ਜੋ ਹਮੇਸ਼ਾ ਆਪਣੇ ਮਾਲਕਾਂ ਲਈ ਵਫਾਦਾਰ ਰਹਿੰਦਾ ਹੈ । ਉਨ੍ਹਾਂ ਕਿਹਾ, ਮੈਂ ਜਨਤਾ ਦਾ ਸੇਵਕ ਹਾਂ।
Sindhia
ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੰਧੀਆ ਨੇ ਕਿਹਾ, ਕਮਲਨਾਥ ਜੀ ਇੱਥੇ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਕੁੱਤਾ ਹਾਂ। ਹਾਂ... ਕਮਲਨਾਥ ਜੀ ਸੁਣ ਲਓ, ਮੈਂ ਕੁੱਤਾ ਹਾਂ ਕਿਉਂਕਿ ਮੇਰੀ ਮਾਲਕ ਜਨਤਾ ਹੈ। ਜਨਤਾ ਦੇ ਪ੍ਰਤੀ ਮੈਂ ਵਫਾਦਾਰ ਹਾਂ। ਮੈਂ ਕੁੱਤਾ ਹਾਂ... ਕਿਉਂਕਿ ਕੁੱਤਾ ਆਪਣੇ ਮਾਲਕ ਅਤੇ ਆਪਣੇ ਦਾਤਾ ਦੀ ਰੱਖਿਆ ਕਰਦਾ ਹੈ। ਕੋਈ ਜੇਕਰ ਮੇਰੇ ਮਾਲਕ ਨੂੰ ਉਂਗਲ ਦਿਖਾਏ, ਭ੍ਰਿਸ਼ਟਾਚਾਰੀ-ਵਿਨਾਸ਼ਕਾਰੀ ਨੀਤੀ ਦਿਖਾਏ ਤਾਂ ਕੁੱਤਾ ਵੱਡੇਗਾ ਉਸਨੂੰ। ਮੈਨੂੰ ਮਾਣ ਹੈ ਕਿ ਮੈਂ ਆਪਣੀ ਜਨਤਾ ਦਾ ਕੁੱਤਾ ਹਾਂ ।