
ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ ਨੇ ਸਾਰਿਆਂ ਲਈ ਇੰਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਉਹ ਇਕ ‘ਲੇਬਰ ਪੇਨ...
ਈਟਾਨਗਰ (ਭਾਸ਼ਾ) : ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਬ੍ਰਿਗੇਡੀਅਰ (ਸੇਵਾਮੁਕਤ) ਬੀਡੀ ਮਿਸ਼ਰਾ ਨੇ ਸਾਰਿਆਂ ਲਈ ਇੰਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ। ਉਹ ਇਕ ‘ਲੇਬਰ ਪੇਨ’ ਨਾਲ ਤੜਪਦੀ ਗਰਭਵਤੀ ਔਰਤ ਨੂੰ ਅਪਣੇ ਹੈਲਕਾਪਟਰ ਨਾਲ ਤਵਾਂਗ ਤੋਂ ਈਟਾਨਗਰ ਲੈ ਆਏ, ਤਾਂਕਿ ਉਸ ਸਮੇਂ ‘ਤੇ ਡਾਕਟਰੀ ਸਹਾਇਤਾ ਉਪਲਬਧ ਹੋ ਸਕੇ। ਇਨ੍ਹਾ ਹੀ ਨਹੀਂ ਉਹਨਾਂ ਨੇ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਿਆ ਕਿ ਔਰਤ ਨੂੰ ਸਾਰੇ ਮੈਡੀਕਲ ਸੁਵਿਧਾਵਾਂ ਪ੍ਰਾਪਤ ਹੋਣ। ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਔਰਤ ਦੀ ਹਾਲਤ ਬਹੁਤ ਨਾਜ਼ੁਕ ਸੀ।
ਰਾਜਭਵਨ ਦੇ ਸੂਤਰਾਂ ਨੇ ਦੱਸਿਆ ਕਿ ਤਵਾਂਗ ਵਿਚ ਬੁਧਵਾਰ ਨੂੰ ਪ੍ਰੋਗਰਾਮ ਦੇ ਦੌਰਾਨ ਰਾਜਪਾਲ ਨੇ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਸਥਾਨਕ ਵਿਧਾਇਕ ਦੇ ਵਿੱਚ ਗੱਲਬਾਤ ਸੁਣੀ, ਜਿਸ ਤੋਂ ਬਾਅਦ ਉਹ ਮਦਦ ਲਈ ਅੱਗੇ ਆਏ। ਦਰਅਸਲ ਰਾਜਪਾਲ ਬੀ.ਡੀ ਮਿਸ਼ਰਾ ਇਕ ਅਧਿਕਾਰਕ ਪ੍ਰੋਗਰਾਮ ਵਿਚ ਹਾਜ਼ਰੀ ਲਗਾਉਣ ਲਈ ਤਵਾਂਗ ਪਹੁੰਚੇ ਸੀ। ਇਸ ਦੇ ਦੌਰਾਨ ਉਹਨਾਂ ਨੇ ਸਥਾਨਕ ਵਿਧਾਇਕ ਅਤੇ ਮੁੱਖ ਮੰਤਰੀ ਪੇਮਾ ਖਾਂਡੂ ਦੀ ਗੱਲਬਾਤ ਸੁਣੀ। ਵਿਧਾਇਕ ਸੀਐਮ ਨੂੰ ਦੱਸ ਰਹੇ ਸੀ ਕਿ ਇਕ ਗਰਭਵਤੀ ਔਰਤ ਦੀ ਹਾਲਤ ਬਹੁਤ ਨਾਜ਼ੁਕ ਹੈ, ਪਰ ਤਵਾਂਗ ਅਤੇ ਗੁਹਾਟੀ ਦੇ ਵਿਚ ਅਗਲੇ ਤਿੰਨ ਤਿਨਾਂ ਤਕ ਕੋਈ ਹੈਲੀਕਾਪਟਰ ਸੇਵਾ ਵਿਚ ਨਹੀਂ ਹੈ।
ਇਹ ਸੁਣ ਕੇ ਰਾਜਪਾਲ ਨੇ ਖ਼ੁਦ ਅੱਗੇ ਆ ਕੇ ਔਰਤ ਦੀ ਮਦਦ ਕੀਤੀ। ਉਹਨਾਂ ਨੇ ਕਿਹਾ ਕਿ ਉਹ ਖ਼ੁਦ ਅਪਣੇ ਹੈਲੀਕਾਪਟਰ ਨਾਲ ਔਰਤ ਅਤੇ ਉਸ ਦੇ ਪਤੀ ਨੂੰ ਨਾਲ ਲੈ ਜਾਣਗੇ। ਇਨ੍ਹਾ ਹੀ ਨਹੀਂ ਜੌੜੇ ਲਈ ਹੈਲੀਕਾਪਟਰ ਵਿਚ ਥਾਂ ਬਣਾਉਣ ਲਈ ਰਾਜਪਾਲ ਨੇ ਅਪਣੇ ਦੋ ਅਧਿਕਾਰੀਆਂ ਨੂੰ ਤਵਾਂਗ ਵਿਚ ਹੀ ਛੱਡਣ ਦਾ ਫ਼ੈਸਲਾ ਕੀਤਾ। ਇਸ ਨੇਕ ਕੰਮ ਵਿਚ ਬੀਡੀ ਮਿਸ਼ਰਾ ਦੇ ਸਾਹਮਣੇ ਕਈਂ ਮੁਸ਼ਕਿਲਾਂ ਸਾਹਮਣੇ ਆਈਆਂ ਹਨ, ਪਰ ਉਹ ਗਰਭਵਤੀ ਔਰਤ ਨੂੰ ਹਸਪਤਾਲ ਪਹੁੰਚਾ ਕੇ ਹੀ ਦਮ ਲੈਣਗੇ।
ਰਾਜਪਾਲ ਦਾ ਹੈਲੀਕਾਪਟਰ ਅਸਾਮ ਦੇ ਤੇਜ਼ਪੁਰ ਵਿਚ ਇਧਨ ਭਰਨ ਲਈ ਉਤਰਿਆ ਸੀ। ਉਥੇ ਪਾਇਲਟ ਨੇ ਦੇਖਿਆ ਕਿ ਹੈਲੀਕਾਪਟਰ ਵਿਚ ਕੁਝ ਖ਼ਰਾਬੀ ਆ ਗਈ ਹੈ ਅਤੇ ਹੁਣ ਉਹ ਉਡਾਨ ਨਹੀਂ ਭਰ ਸਕਦਾ। ਔਰਤ ਦੀ ਹਾਲਤ ਤੋਂ ਪ੍ਰੇਸ਼ਾਨ ਰਾਜਪਾਲ ਨੇ ਤੇਜ਼ਪੁਰ ਸਥਿਤ ਵਾਯੂਸੈਨਾ ਬੇਸ ਦੇ ਕਮਾਂਡਿੰਗ ਅਫ਼ਸਰ ਤੋਂ ਦੂਜਾ ਹੈਲੀਕਾਪਟਰ ਮੰਗਿਆ ਅਤੇ ਔਰਤ ਤੇ ਉਸ ਦੇ ਪਤੀ ਨੂੰ ਹਸਪਤਾਲ ਲਈ ਰਵਾਨਾ ਕੀਤੇ। ਉਹ ਖ਼ੁਦ ਬਾਅਦ ਵਿਚ ਦੂਜੇ ਹੈਲਕਾਪਟਰ ਤੋਂ ਗਏ।