ਅਯੁਧਿਆ : ਬਦਲਵੀ ਥਾਂ ਮਸਜਿਦ ਲਈ ਜ਼ਮੀਨ ਦੀ ਕੀਤੀ ਪਛਾਣ
Published : Dec 31, 2019, 6:34 pm IST
Updated : Dec 31, 2019, 6:37 pm IST
SHARE ARTICLE
file photo
file photo

ਸੁੰਨੀ ਵਕਤ ਬੋਰਡ ਨੂੰ ਸੌਂਪੀ ਜਾਵੇਗੀ ਜ਼ਮੀਨ

ਅਯੁੱਧਿਆ : ਸਥਾਨਕ ਪ੍ਰਸ਼ਾਸਨ ਨੇ ਸੁੰਨੀ ਵਕਫ਼ ਬੋਰਡ ਨੂੰ ਮਸਜਿਦ ਲਈ ਜ਼ਮੀਨ ਦੇਣ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸ ਲਈ ਪ੍ਰਸ਼ਾਸਨ ਨੇ ਸੁੰਨੀ ਵਕਫ਼ ਬੋਰਡ ਨੂੰ ਦਿਤੀ ਜਾਣ ਵਾਲੀ ਪੰਜ ਜ਼ਮੀਨ ਦੀ ਪਛਾਣ ਕਰ ਲਈ ਹੈ। ਸੂਤਰਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਯੁੱਧਿਆ ਵਿਚ ਪੰਚਕੋਸੀ ਪਰਿਕਰਮਾ ਤੋਂ ਬਾਹਰ 5 ਪਿੰਡਾਂ ਦੀ ਜ਼ਮੀਨ ਸਬੰਧੀ ਪ੍ਰਸ਼ਾਸਨ ਨੂੰ ਪ੍ਰਸਤਾਵ ਭੇਜਿਆ ਹੈ। ਇਹ ਪ੍ਰਸਤਾਵ ਸਦਰ ਤਹਿਸੀਲ ਦੇ ਚਾਂਦਪੁਰ, ਮਲਿਕਪੁਰ, ਮਿਰਜ਼ਾਪੁਰ, ਸ਼ਮਸ਼ੂਦੀਨਪੁਰ ਸਮੇਤ ਪੰਜ ਪਿੰਡਾਂ ਵਿਚ 5 ਏਕੜ ਜ਼ਮੀਨ ਬਾਰੇ ਭੇਜਿਆ ਗਿਆ ਹੈ। ਹਾਲਾਂਕਿ ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।file photofile photo

 

ਦੱਸ ਦਈਏ ਕਿ ਪੰਚਕੋਸੀ ਪਰਿਕਰਮਾ 15 ਕਿਲੋਮੀਟਰ ਦਾ ਅਜਿਹਾ ਘੇਰਾ ਹੈ, ਜਿਸ ਨੂੰ ਅਯੁੱਧਿਆ ਦਾ ਪਵਿੱਤਰ ਖੇਤਰ ਮੰਨਿਆ ਜਾਂਦਾ ਹੈ। ਅਜੇ ਤਕ ਪ੍ਰਸ਼ਾਸਨ ਵਲੋਂ ਜਿਨ੍ਹਾਂ ਜ਼ਮੀਨਾਂ ਦੀ ਪਛਾਣ ਕੀਤੀ ਗਈ ਹੈ, ਉਹ ਪੰਚਕੋਸੀ ਪਰਿਕਰਮਾ ਤੋਂ ਬਾਹਰ ਹਨ।

PhotoPhoto

ਕਾਬਲੇਗੌਰ ਹੈ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਨੇ ਇਸ ਸਬੰਧੀ ਫ਼ੈਸਲਾ ਸੁਣਾਇਆ ਸੀ। ਇਹ ਫ਼ੈਸਲਾ ਰਾਮ ਮੰਦਰ ਦੇ ਹੱਕ ਵਿਚ ਆਇਆ ਸੀ। ਫ਼ੈਸਲੇ 'ਚ ਸੁਪਰੀਮ ਕੋਰਟ ਨੇ ਸਰਕਾਰ ਨੂੰ ਮਸਜਿਦ ਲਈ 5 ਏਕੜ ਜ਼ਮੀਨ ਸੁੰਨੀ ਵਕਫ਼ ਬੋਰਡ ਨੂੰ ਦੇਣ ਦੇ ਹੁਕਮ ਸੁਣਾਏ ਸਨ।

PhotoPhoto

ਪ੍ਰਸ਼ਾਸਨ ਨੂੰ ਭੇਜਿਆ ਪ੍ਰਸਤਾਵ : ਮੰਨਿਆ ਜਾਂ ਰਿਹਾ ਹੈ ਕਿ ਅਯੁੱਧਿਆ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਕੋਸੀ ਪਰਿਕਰਮਾ ਤੋਂ ਬਾਹਰ ਸਦਰ ਤਹਿਸੀਲ ਵਿਚ ਚੰਦਪੁਰ, ਸਮਸੁਦੀਨਪੁਰ, ਮਿਰਜ਼ਾਪੁਰ ਅਤੇ ਮਲਿਕਪੁਰ ਸਮੇਤ 5 ਪਿੰਡਾਂ ਵਿਚ 5 ਏਕੜ ਜ਼ਮੀਨ ਦੀ ਪਛਾਣ ਕੀਤੀ ਹੈ। ਇਸ ਸਬੰਧੀ ਪ੍ਰਸਤਾਵ ਸਰਕਾਰ ਨੂੰ ਭੇਜਿਆ ਗਿਆ ਹੈ।

PhotoPhoto

ਇਨ੍ਹਾਂ ਪੰਜ ਪਿੰਡਾਂ ਵਿਚੋਂ, ਜਿਸ ਜ਼ਮੀਨ 'ਤੇ ਸੁੰਨੀ ਵਕਫ਼ ਬੋਰਡ ਹਾਂ ਕਰੇਗਾ, ਉਹ ਜ਼ਮੀਨ ਮਸਜਿਦ ਲਈ ਸੁੰਨੀ ਵਕਫ਼ ਬੋਰਡ ਨੂੰ ਸੌਂਪ ਦਿਤੀ ਜਾਵੇਗੀ। ਫਿਲਹਾਲ ਇਹ ਜ਼ਮੀਨਾਂ ਅਜੇ ਪਿੰਡ ਵਾਸੀਆਂ ਦੇ ਨਜਾਇਜ਼ ਕਬਜ਼ੇ ਹੇਠ ਹਨ ਜਿੱਥੇ ਉਹ ਖੇਤੀ ਕਰਦੇ ਹਨ।

PhotoPhoto

ਜ਼ਿਕਰਯੋਗ ਹੈ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਨੇ ਅਯੁੱਧਿਆ ਵਿਵਾਦ 'ਤੇ ਦਹਾਕਿਆਂ ਤੋਂ ਚੱਲ ਰਹੇ ਮਾਮਲੇ 'ਚ ਇਤਿਹਾਸਕ ਫ਼ੈਸਲਾ ਸੁਣਾਇਆ ਸੀ। ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਬੈਂਚ ਨੇ ਰਾਮ ਲੱਲਾ ਨੂੰ ਵਿਵਾਦਿਤ ਜ਼ਮੀਨ 'ਤੇ ਬਿਠਾਉਣ ਦਾ ਆਦੇਸ਼ ਦਿਤਾ। ਸੁਪਰੀਮ ਕੋਰਟ ਨੇ ਸੁੰਨੀ ਵਕਫ਼ ਬੋਰਡ ਨੂੰ ਅਯੁੱਧਿਆ ਸ਼ਹਿਰ ਦੇ ਅੰਦਰ ਮਸਜਿਦ ਬਣਾਉਣ ਲਈ ਵੱਖਰੇ ਤੌਰ 'ਤੇ ਪੰਜ ਏਕੜ ਜ਼ਮੀਨ ਦੇਣ ਦਾ ਆਦੇਸ਼ ਵੀ ਦਿਤਾ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement