ਬਾਬਰੀ ਮਸਜਿਦ ਐਕਸ਼ਨ ਕਮੇਟੀ ਦੀ SC ਤੋਂ ਮੰਗ, ਮਸਜਿਦ ਦੇ ਅਵਸੇਸ਼ ਸਾਨੂੰ ਦਿੱਤੇ ਜਾਣ
Published : Dec 26, 2019, 6:13 pm IST
Updated : Dec 26, 2019, 6:22 pm IST
SHARE ARTICLE
Babri Masjid
Babri Masjid

ਬਾਬਰੀ ਮਸਜਿਦ ਐਕਸ਼ਨ ਕਮੇਟੀ ਨੇ ਅੱਜ ਵੀਰਵਾਰ ਨੂੰ ਸੁਪ੍ਰੀਮ ਕੋਰਟ ਵਿੱਚ ਅਰਜੀ ਦਾਖਲ ਕਰ ਮਸਜਿਦ...

ਨਵੀਂ ਦਿੱਲੀ: ਬਾਬਰੀ ਮਸਜਿਦ ਐਕਸ਼ਨ ਕਮੇਟੀ ਨੇ ਅੱਜ ਵੀਰਵਾਰ ਨੂੰ ਸੁਪ੍ਰੀਮ ਕੋਰਟ ਵਿੱਚ ਅਰਜੀ ਦਾਖਲ ਕਰ ਮਸਜਿਦ ਦੀ ਰਹਿੰਦ ਖੂਹੰਦ ਕਮੇਟੀ ਨੂੰ ਦੇਣ ਦੀ ਮੰਗ ਕੀਤੀ ਹੈ। ਬਾਬਰੀ ਐਕਸ਼ਨ ਕਮੇਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਬਾਬਰੀ ਮਸਜਿਦ ਦਾ ਹਿੱਸਾ ਹੁਣ ਵੀ ਉੱਥੇ ਮੌਜੂਦ ਹੈ। ਬਾਬਰੀ ਐਕਸ਼ਨ ਕਮੇਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅਯੋਧਿਆ ਰਾਮ ਮੰਦਰ ਸਥਾਨ ਮਾਮਲੇ ਦੀ ਸੁਣਵਾਈ ਦੇ ਦੌਰਾਨ ਕਦੇ ਇਸ ਗੱਲ ਦਾ ਜਿਕਰ ਨਹੀਂ ਕੀਤਾ ਗਿਆ ਕਿ ਅਖੀਰ ਮਸਜਿਦ ਦੇ ਰਹਿੰਦ ਖੂਹੰਦ ਦਾ ਕੀ ਹੋਵੇਗਾ। ਲਿਹਾਜਾ ਜਦੋਂ ਰਹਿੰਦ-ਖੂਹੰਦ ਨੂੰ ਹਟਾਇਆ ਜਾਵੇ ਤਾਂ ਉਨ੍ਹਾਂ ਨੂੰ ਰਹਿੰਦ ਖੂਹੰਦ ਸੌਂਪ ਦਿੱਤੀ ਜਾਵੇ।  

Ram MandirRam Mandir

ਰਹਿੰਦ ਖੂਹੰਦ ਸੌਂਪਣ ਦੀ ਮੰਗ

ਬਾਬਰੀ ਐਕਸ਼ਨ ਕਮੇਟੀ ਅਯੋਧਿਆ ਰਾਮ ਜਨਮ ਸਥਾਨ ਮਾਮਲੇ ਵਿੱਚ ਕਿਊਰੇਟਿਵ ਮੰਗ ਵੀ ਸੁਪ੍ਰੀਮ ਕੋਰਟ ਵਿੱਚ ਦਾਖਲ ਕਰਨ ਜਾ ਰਹੀ ਹੈ। ਕਿਊਰੇਟਿਵ ਮੰਗ ਦੇ ਨਾਲ ਇੱਕ ਅਰਜੀ ਲਗਾਈ ਜਾਵੇਗੀ, ਜਿਸ ਵਿੱਚ ਬਾਬਰੀ ਮਸਜਿਦ ਦੀ ਰਹਿੰਦ ਖੂਹੰਦ ਸੌਂਪਣ ਦੀ ਮੰਗ ਵੀ ਕੀਤੀ ਜਾਵੇਗੀ।  

Ram Mandirbabri masjid

ਇਸ ਤੋਂ ਪਹਿਲਾਂ 2 ਦਸੰਬਰ ਨੂੰ ਅਯੋਧਿਆ ਰਾਮ ਜਨਮ ਸਥਾਨ ਵਿਵਾਦ ਮਾਮਲੇ ਵਿੱਚ ਸੁਪ੍ਰੀਮ ਕੋਰਟ ਵਿੱਚ ਪਹਿਲੀ ਮੁੜਵਿਚਾਰ ਪਟੀਸ਼ਨ ਦਾਖਲ ਕੀਤੀ ਗਈ ਸੀ। ਪਟੀਸ਼ਨ ਕਰਤਾ ਐਮ ਸਿੱਦੀਕੀ ਨੇ ਕੋਰਟ ਵਿੱਚ 217 ਪੰਨਿਆਂ ਦੀ ਮੁੜਵਿਚਾਰ ਪਟੀਸ਼ਨ ਦਾਖਲ ਕੀਤੀ। ਸਿੱਦੀਕੀ ਵੱਲੋਂ ਮੰਗ ਕੀਤੀ ਗਈ ਕਿ ਸੰਵਿਧਾਨ ਬੈਂਚ ਦੇ ਆਦੇਸ਼ ਉੱਤੇ ਰੋਕ ਲਗਾਈ ਜਾਵੇ, ਜਿਸ ਵਿੱਚ ਕੋਰਟ ਨੇ ਵਿਵਾਦਿਤ ਜ਼ਮੀਨ ਨੂੰ ਰਾਮ ਮੰਦਿਰ ਦਾ ਪੱਖ ਦਿੱਤਾ ਸੀ।  

Ram MandirRam Mandir

SC ਵਿੱਚ 18 ਮੁੜ ਵਿਚਾਰ ਪਟੀਸ਼ਨਾਂ ਖਾਰਿਜ

Supreme CourtSupreme Court

ਸਿੱਦੀਕੀ ਸਮੇਤ ਇਸ ਫੈਸਲੇ ਉੱਤੇ ਕੁਲ 18 ਪਟੀਸ਼ਨਾਂ ਦਾਖਲ ਕੀਤੀਆਂ ਗਈਆਂ ਸੀ। ਮਾਮਲੇ ਵਿੱਚ 9 ਪਟੀਸ਼ਨ ਕਰਤਾਵਾਂ ਵਲੋਂ,  ਜਦੋਂ ਕਿ 9 ਹੋਰ ਪਟੀਸ਼ਨਾਂ ਵਲੋਂ ਲਗਾਈ ਗਈ ਸੀ। ਹਾਲਾਂਕਿ 12 ਦਸੰਬਰ ਨੂੰ ਸੁਪ੍ਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਅਯੋਧਿਆ ਮਾਮਲੇ ‘ਚ ਦਾਖਲ ਸਾਰੀਆਂ ਮੁੜ ਵਿਚਾਰ ਪਟੀਸ਼ਨਾਂ ਨੂੰ ਖਾਰਿਜ ਕਰ ਦਿੱਤਾ ਸੀ। ਬੰਦ ਚੈਂਬਰ ਵਿੱਚ ਪੰਜ ਜਸਟਿਸਾਂ ਦੀ ਸੰਵਿਧਾਨਕ ਬੈਂਚ ਨੇ 18 ਅਰਜੀਆਂ ਉੱਤੇ ਸੁਣਵਾਈ ਕੀਤੀ ਅਤੇ ਸਾਰੀਆਂ ਪਟੀਸ਼ਨਾਂ ਖਾਰਿਜ ਕਰ ਦਿੱਤੀਆਂ ਗਈਆਂ। ਇਸ ਮਾਮਲੇ ਵਿੱਚ 9 ਪਟੀਸ਼ਨ ਕਰਤਾਵਾਂ ਵਲੋਂ, ਜਦੋਂ ਕਿ 9 ਹੋਰ ਪਟੀਸ਼ਨ ਕਰਤਾਵਾਂ ਵਲੋਂ ਲਗਾਈ ਗਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement