
ਵੇਦਾਂਤਾ ਲਿਮਟਿਡ ਨੂੰ ਸੌਪੀ ਗਈ ਕੂਆ ਖੋਦਣ ਦੀ ਜ਼ਿੰਮੇਵਾਰੀ
ਲਖਨਊ : ਯੂਪੀ ਦੇ ਸ਼ਾਹਜਹਾਨਪੁਰ ਅਤੇ ਲਖੀਮਪੁਰ ਅਧੀਨ ਆਉਂਦੇ 14 ਪਿੰਡਾਂ ਵਿਚ ਹਾਈਡਰੋ ਕਾਰਬਨ ਤੇਲ ਅਤੇ ਗੈਸ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੀ ਭਾਲ ਲਈ ਸਰਕਾਰ ਨੇ ਵੇਦਾਂਤਾ ਲਿਮਟਿਡ ਨੂੰ ਜਿੰਮੇਵਾਰੀ ਦਿੱਤੀ ਹੈ। ਕੰਪਨੀ ਦੇ ਅਧਿਕਾਰੀ ਜਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਪਿੰਡ ਵਾਸੀਆ ਨਾਲ ਮੀਟਿੰਗ ਕਰ ਰਹੇ ਹਨ।
File Photo
ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਸਰਵੇਖਣ ਕਰਕੇ ਅਗਲੇ 8 ਤੋਂ 9 ਮਹੀਨਿਆਂ ਅੰਦਰ ਖੂਹਾ ਦੀ ਖੁਦਾਈ ਕਰ ਜਗ੍ਹਾਂ ਦੀ ਨਿਸ਼ਾਨਦੇਹੀ ਕਰੇਗੀ। ਇਸ ਦੇ ਲਈ ਕੰਪਨੀ ਨੂੰ ਵੱਖ-ਵੱਖ ਵਿਭਾਗਾਂ ਤੋਂ ਆਗਿਆ ਲੈਣੀ ਪਵੇਗੀ।
File Photo
ਰਿਪੋਰਟਾ ਮੁਤਾਬਕ ਵੇਦਾਂਤਾ ਕੰਪਨੀ ਦੇ ਇਕ ਅਧਿਕਾਰੀ ਜਤਿੰਦੇਰ ਲਾਲ ਨੇ ਦੱਸਿਆ ਹੈ ਕਿ ਲਗਭਗ ਦੋ ਦਹਾਕੇ ਪਹਿਲਾਂ ਓਐਨਜੀਸੀ ਨੇ ਸਰਵੇਖਣ ਕਰਵਾਇਆ ਸੀ ਉਦੋਂ ਪੁਵਾਇਆ ਖੇਤਰ ਦੇ ਚਾਰ ਅਤੇ ਲਖੀਮਪੁਰ ਦੇ ਦੱਸ ਪਿੰਡਾ ਵਿਚ ਹਾਈਡਰੋਕਾਰਬਨ ਤੇਲ ਅਤੇ ਗੈਸ ਮਿਲਣ ਦੀ ਉਮੀਦ ਜਾਗੀ ਸੀ।
File Photo
ਹੁਣ ਜਦੋਂ ਦੋ ਦਹਾਕਿਆਂ ਬਾਅਦ ਰੂਸ ਤੋਂ ਉਸ ਸਰਵੇਖਣ ਦੀਆਂ ਰਿਪੋਰਟਾਂ ਆਈਆ ਤਾਂ ਪਤਾ ਲੱਗਿਆ ਕਿ ਇਨ੍ਹਾਂ ਦੋ ਜਿਲ੍ਹਿਆ ਦੇ ਪਿੰਡਾ ਵਿਚ ਹਾਈਡਰੋਕਾਰਬਨ ਤੇਲ ਅਤੇ ਗੈਸ ਮਿਲਣ ਦੀ 95 ਫ਼ੀਸਦੀ ਸੰਭਾਵਨਾ ਹੈ। ਭਾਰਤ ਸਰਕਾਰ ਨੇ ਰਿਪੋਰਟ ਮਿਲਣ ਤੋਂ ਬਾਅਦ ਵੇਦਾਂਤਾ ਲਿਮਟਿਡ ਨੂੰ ਤੇਲ ਅਤੇ ਗੈਸ ਦੀ ਖੋਜ਼ ਦੇ ਲਈ ਕੂਆ ਖੋਦਣ ਦੀ ਜ਼ਿੰਮੇਵਾਰੀ ਦਿੱਤੀ ਹੈ।
File Photo
ਪਿਛਲੇ ਦਿਨਾਂ ਵਿਚ ਵੇਦਾਂਤਾ ਕੰਪਨੀ ਦੇ ਅਧਿਕਾਰੀਆਂ ਨੇ ਸਹਜਾਹਾਨਪੁਰ ਜਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਏਡੀਐਮ ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਬੈਠਕ ਕੀਤੀ ਸੀ।