
ਇਰਾਨ ਤੋਂ ਕੱਚਾ ਤੇਲ ਖ਼ਰੀਦਣ ਉਤੇ ਭਾਰਤ ਨੇ ਵੱਚਨਬੱਧਤਾ ਦਰਸਾਈ ਹੈ। ਇਰਾਨ ਦੇ ਵਿਦੇਸ਼ ਮੰਤਰੀ...
ਨਵੀਂ ਦਿੱਲੀ : ਇਰਾਨ ਤੋਂ ਕੱਚਾ ਤੇਲ ਖ਼ਰੀਦਣ ਉਤੇ ਭਾਰਤ ਨੇ ਵੱਚਨਬੱਧਤਾ ਦਰਸਾਈ ਹੈ। ਇਰਾਨ ਦੇ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਾਰਿਫ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਹੋਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਕਾਤ ਦੇ ਬਾਅਦ ਇਹ ਦਾਅਵਾ ਕੀਤਾ। ਜਾਰਿਫ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਵਿੱਚ ਆਰਥਿਕ ਸਹਿਯੋਗ ਵੀ ਜਾਰੀ ਰਹੇਗਾ। ਇਹ ਬਿਆਨ ਉਸ ਸਮੇਂ ਆਇਆ ਜਦੋਂ ਅਮਰੀਕਾ ਨੇ ਇਰਾਨ ਤੋਂ ਤੇਲ ਆਯਾਤ ਕਰਨ ਵਾਲੇ ਦੇਸ਼ਾਂ ਉਤੇ ਪਾਬੰਦੀ ਲਗਾਉਣ ਦੀ ਚੇਤਾਵਨੀ ਦਿੱਤੀ ਹੈ।
Iranian Foreign Minister ਤੇਲ ਆਯਾਤ ਉਤੇ ਜਾਰਿਫ ਨੇ ਕਿਹਾ, ਸਾਡੇ ਭਾਰਤੀ ਮਿਤਰਾਂ ਨੇ ਹਮੇਸ਼ਾਂ ਇਰਾਨ ਤੋਂ ਤੇਲ ਖ਼ਰੀਦਣ ਅਤੇ ਆਰਥਿਕ ਸਹਿਯੋਗ ਵਧਾਉਣ ਦੇ ਮਾਮਲੇ ਵਿਚ ਸਪੱਸ਼ਟ ਇਰਾਦੇ ਰੱਖੇ ਹਨ। ਭਾਰਤੀ ਵਿਦੇਸ਼ ਮੰਤਰੀ ਤੋਂ ਵੀ ਮੈਂ ਇਹ ਹੀ ਬਿਆਨ ਸੁਣੇ ਹਨ। ਉਹਨਾਂ ਨੇ ਕਿਹਾ, ਇਰਾਨ ਦੇ ਭਾਰਤ ਨਾਲ ਕਈ ਵਪਾਰਕ ਪੱਧਰ ਤੇ ਸਮਝੌਤੇ ਹਨ। ਊਰਜਾ ਸਮਝੌਤਾ ਵੀ ਇਹਨਾਂ ਵਿਚੋਂ ਇਕ ਹੈ। ਕਿਉਂਕਿ ਇਰਾਨ ਹਮੇਸ਼ਾ ਤੋਂ ਭਾਰਤ ਦੇ ਲਈ ਤੇਲ ਦਾ ਮਹੱਤਵਪੂਰਨ ਸੋਮਾ ਰਿਹਾ ਹੈ। ਉਹਨਾਂ ਨੇ ਭਾਰਤ ਨਾਲ ਹੋਰ ਸਬੰਧ ਬਣਾਉਣ ਉਤੇ ਵੀ ਜ਼ੋਰ ਦਿੱਤਾ।
Foreign Ministersਵਿਚਾਰ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮਈ ਵਿਚ ਇਰਾਨ ਦੇ ਨਾਲ ਅੰਤਰਰਾਸ਼ਟਰੀ ਪਰਮਾਣੂ ਸੰਧੀ ਤੋਂ ਬਾਹਰ ਨਿਕਲਣ ਦਾ ਫ਼ੈਸਲਾ ਕੀਤਾ ਸੀ। ਇਸ ਦੇ ਬਾਅਦ ਇਰਾਨ ਉਤੇ ਨਵੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ। ਟਰੰਪ ਪ੍ਰਸ਼ਾਸਨ ਨੇ ਸਹਿਯੋਗੀ ਦੇਸ਼ਾਂ ਨੂੰ ਚੇਤਾਵਨੀ ਦਿੱਤੀ ਹੈ ਕਿ 4 ਨਵੰਬਰ ਨੂੰ ਪਾਬੰਦੀ ਲਾਗੂ ਹੋ ਜਾਣ ਤੋਂ ਬਾਅਦ ਇਰਾਨ ਤੋਂ ਆਯਾਤ ਤੇਲ ਨਾ ਖ਼ਰੀਦਣ। ਭਾਰਤ, ਚੀਨ ਦੇ ਬਾਅਦ ਇਰਾਨ ਦਾ ਦੂਸਰਾ ਸਭ ਤੋਂ ਵੱਡਾ ਤੇਲ ਖ਼ਰੀਦਦਾਰ ਦੇਸ਼ ਹੈ।
Sushma Swarajਭਾਰਤ ਨੇ ਇਰਾਨ ਤੋਂ ਤੇਲ ਆਯਾਤ ਵਿੱਚ ਦਰ ਘਟਾ ਦਿੱਤੀ ਹੈ, ਪਰ ਹੁਣ ਤੱਕ ਇਹ ਫ਼ੈਸਲਾ ਨਹੀਂ ਹੋਇਆ ਕਿ ਇਰਾਨ ਤੋਂ ਤੇਲ ਬਿਲਕੁਲ ਖ਼ਰੀਦਣਾ ਬੰਦ ਕਰ ਦਿੱਤਾ ਜਾਵੇ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਵੱਲੋਂ ਪਾਬੰਦੀ ਦੀਆਂ ਧਮਕੀਆਂ ਦੇ ਵਿਚ ਭਾਰਤੀ ਕੰਪਨੀਆਂ ਨਵੰਬਰ ਤੱਕ ਇਰਾਨ ਤੋਂ ਤੇਲ ਦੀ ਸਪਲਾਈ ਖ਼ਤਮ ਕਰ ਸਕਦੀ ਹੈ। ਤੇਲ ਖ਼ਰੀਦਦਾਰ ਦੋ ਵੱਡੀਆਂ ਕੰਪਨੀਆਂ – ਇੰਡੀਅਨ ਆਇਲ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਦੋਵਾਂ ਨੇ ਹੁਣ ਤੱਕ ਨਵੰਬਰ ਦੇ ਲਈ ਇਰਾਨੀ ਕਾਰਗੋ ਕੰਪਨੀਆਂ ਨੂੰ ਆਦੇਸ਼ ਨਹੀਂ ਦਿੱਤਾ।
Crude Oil Agreementਨਾਇਰਾ ਐਨਰਜੀ ਨੇ ਵੀ ਹੁਣ ਤੱਕ ਇਰਾਨ ਤੋਂ ਤੇਲ ਖ਼ਰੀਦਣ ਦੀ ਕੋਈ ਯੋਜਨਾ ਨਹੀਂ ਬਣਾਈ। ਇਸ ਤਰ੍ਹਾਂ ਜਾਪਾਨ ਅਤੇ ਕੋਰੀਆ ਤੋਂ ਬਾਅਦ ਇਰਾਨ ਉਤੇ ਇਕ ਹੋਰ ਤੇਲ ਦਾ ਵੱਡਾ ਖ਼ਰੀਦਦਾਰ ਗੁਆਉਣ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਚੀਨ ਤੋਂ ਬਾਅਦ ਭਾਰਤ ਇਰਾਨ ਦਾ ਸਭ ਤੋਂ ਵੱਡਾ ਤੇਲ ਖ਼ਰੀਦਦਾਰ ਹੈ।