
ਅਮਰੀਕੀ ਪਾਬੰਦੀ ਦੇ ਬਾਵਜੂਦ ਵੀ ਭਾਰਤ ਈਰਾਨ ਨਾਲ ਕਾਰੋਬਾਰ ਨੂੰ ਜਾਰੀ ਰਖੇਗਾ।
ਨਵੀਂ ਦਿਲੀ : ਰੂਸ ਨਾਲ ਐਸ-400 ਡੀਲ ਕਰਨ ਤੋਂ ਬਾਅਦ ਹੁਣ ਭਾਰਤ ਨੇ ਸਪੱਸ਼ਟ ਸੰਕੇਤ ਦਿਤੇ ਹਨ ਕਿ ਉਹ ਅਮਰੀਕੀ ਪਾਬੰਦੀ ਦੇ ਬਾਵਜੂਦ ਵੀ ਈਰਾਨ ਨਾਲ ਕਾਰੋਬਾਰ ਨੂੰ ਜਾਰੀ ਰਖੇਗਾ। ਸਰਕਾਰੀ ਰੀਫਾਇਨਰਸ ਨੇ ਈਰਾਨ ਤੋਂ 1.25 ਮਿਲੀਅਨ ਟਨ ਕੱਚਾ ਤੇਲ ਖਰੀਦਣ ਲਈ ਕਰਾਰ ਕੀਤਾ ਹੈ। ਇਨਾ ਹੀ ਨਹੀਂ, ਭਾਰਤ ਨੇ ਡਾਲਰ ਵਿਚ ਪੇਮੇਂਟ ਕਰਨ ਦੀ ਥਾਂ ਰੁਪਏ ਵਿਚ ਕਾਰੋਬਾਰ ਕਰਨ ਦੀ ਦਿਸ਼ਾ ਵਲ ਕਦਮ ਵਧਾਉਣ ਦੀ ਤਿਆਰੀ ਕਰ ਲਈ ਹੈ।
Indian Flag
ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਮੰਗਲੌਰ ਰਿਫਾਇਨਰੀ ਐਂਡ ਪੈਟਰੋਕੈਮਿਕਲਸ ਲਿਮਿਟਡ ਨੇ ਨਵੰਬਰ ਵਿਚ ਈਰਾਨੀ ਤੇਲ ਦੇ ਆਯਾਤ ਲਈ 1.25 ਮਿਲਿਅਨ ਟਨ ਦਾ ਇਕਰਾਰਨਾਮਾ ਕੀਤਾ ਹੈ। ਦਸ ਦਈਏ ਕਿ ਨਵੰਬਰ ਵਿਚ ਹੀ ਈਰਾਨ ਦੇ ਆਇਲ ਸੈਕਟਰ ਦੇ ਵਿਰੁਧ ਅਮਰੀਕੀ ਪ੍ਰਬੰਧ ਲਾਗੂ ਹੋਣ ਵਾਲੇ ਹਨ। ਅਜਿਹੇ ਵਿਚ ਰੂਸ ਨਾਲ ਐਸ-400 ਡੀਲ ਤੋਂ ਬਾਅਦ ਇਹ ਇਕ ਤਰੀਕੇ ਨਾਲ ਭਾਰਤ ਵੱਲੋਂ ਅਮਰੀਕਾਂ ਨੂੰ ਦਿਤਾ ਗਿਆ ਦੂਜਾ ਝਟਕਾ ਸਾਬਿਤ ਹੋਵੇਗਾ। ਦਰਅਸਲ ਭਾਰਤ ਘੱਟ ਮਾਤਰਾ ਵਿਚ ਹੀ ਸਹੀ ਪਰ ਈਰਾਨ ਤੋਂ ਤੇਲ ਆਯਾਤ ਨੂੰ ਜਾਰੀ ਰਖਣਾ ਚਾਹੁੰਦਾ ਹੈ।
ਪਿਛਲੇ ਮਹੀਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮਪਿਓ ਨੇ ਕਿਹਾ ਸੀ ਕਿ ਵਾਸ਼ਿੰਗਟਨ ਪਾਬੰਦੀ ਤੇ ਛੋਟ ਨੂੰ ਲੈ ਕੇ ਵਿਚਾਰ ਕਰੇਗਾ ਪਰ ਜੇਕਰ ਅਜਿਹਾ ਕੀਤਾ ਗਿਆ ਤਾਂ ਇਸ ਵਿਚ ਨਿਰਧਾਰਤ ਸਮੇਂ ਦੀ ਹੱਦ ਮਿਥੀ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਆਈਓਸੀ ਈਰਾਨ ਤੋਂ ਹਰ ਮਹੀਨੇ ਸਾਧਾਰਣ ਮਾਤਰਾ ਵਿਚ ਤੇਲ ਖਰੀਦ ਰਿਹਾ ਹੈ। ਵਿਤੀ ਸਾਲ 2018-19 ਵਿਚ ਇਸਨੇ 9 ਮਿਲੀਅਨ ਟਨ ਈਰਾਨੀ ਤੇਲ ਆਯਾਤ ਕਰਨ ਦੀ ਯੋਜਨਾ ਬਣਾਈ ਹੈ। ਇਸਦਾ ਮਤਲਬ ਇਹ ਕਿ ਆਈਓਸੀ ਇਕ ਮਹੀਨੇ ਵਿਚ 0.75 ਮਿਲੀਅਨ ਟਨ ਤੇਲ ਖਰੀਦ ਰਿਹਾ ਹੈ।
Iran Flag
ਇਧਰ ਈਰਾਨ ਦੇ ਵਿਰੁਧ ਅਮਰੀਕੀ ਪਾਬੰਦੀ 4 ਨਵੰਬਰ ਤੋਂ ਲਾਗੂ ਹੋਵੇਗੀ ਜਿਸ ਨਾਲ ਪੇਮੈਂਟ ਦੇ ਰਾਸਤੇ ਬੰਦ ਹੋ ਜਾਣਗੇ। ਸੂਤਰਾਂ ਮੁਤਾਬਕ ਭਾਰਤ ਅਤੇ ਈਰਾਨ 4 ਨਵੰਬਰ ਤੋਂ ਬਾਅਦ ਰੁਪਏ ਵਿਚ ਕਾਰੋਬਾਰ ਕਰਨ ਤੇ ਵਿਚਾਰ ਕਰ ਰਹੇ ਹਨ। ਇਕ ਹੋਰ ਸੂਤਰ ਨੇ ਕਿਹਾ ਕਿ ਆਉਣ ਵਾਲੇ ਕੁਝ ਹਫਤਿਆਂ ਵਿਚ ਪੇਮੈਂਟ ਮਕੇਨਿਜ਼ਮ ਦਾ ਵੇਰਵਾ ਸਾਹਮਣੇ ਆ ਜਾਵੇਗਾ। ਤੇਲ ਰਿਫਾਇਨਰਸ ਜਿਵੇਂ ਸਰਕਾਰੀ ਆਈਓਸੀ ਅਤੇ ਐਮਆਰਪੀਐਲ ਯੁਕੋ ਬੈਂਕ ਜਾਂ ਆਈਡੀਬੀਆਈ ਬੈਕਾਂ ਰਾਹੀ ਈਰਾਨ ਤੋਂ ਤੇਲ ਦਾ ਭੁਗਤਾਨ ਕਰ ਸਕਦੇ ਹਨ।