
ਸ੍ਰੀਨਗਰ, 28 ਅਗੱਸਤ: ਦਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਅੱਜ ਅਤਿਵਾਦੀਆਂ ਨੇ ਪੁਲਿਸ ਦੇ ਇਕ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਨੂੰ ਗੋਲੀ ਮਾਰ ਦਿਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੁਲਿਸ ਦੇ ਇਕ ਅਧਿਕਾਰੀ ਨੇ ਦਸਿਆ ਕਿ ਅਤਿਵਾਦੀਆਂ ਨੇ ਅੱਜ ਦੁਪਹਿਰ ਨੂੰ ਗੋਲੀ ਮਾਰ ਕੇ ਏ.ਐਸ.ਆਈ. ਅਬਦੁਲ ਰਸ਼ੀਦ ਨੂੰ ਜ਼ਖ਼ਮੀ ਕਰ ਦਿਤਾ ਸੀ। ਉਸ ਸਮੇਂ ਉਹ ਅਨੰਤਨਾਗ ਦੇ ਮੇਂਹਦੀ ਕਦਲ 'ਚ ਤੈਨਾਤ ਸੀ ਅਤੇ ਉਸ ਕੋਲ ਕੋਈ ਹਥਿਆਰ ਨਹੀਂ ਸੀ।
ਹਸਪਤਾਲ ਦੇ ਡਾਕਟਰਾਂ ਦੀਆਂ ਭਰਪੂਰ ਕੋਸ਼ਿਸ਼ਾਂ ਤੋਂ ਬਾਅਦ ਵੀ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ ਰਾਸ਼ਿਦ ਦੀ ਮੌਤ ਹੋ ਗਈ। (ਪੀਟੀਆਈ)