
ਨਵੀਂ ਦਿੱਲੀ: ਨੇਪਾਲ, ਬੰਗਲਾਦੇਸ਼ ਅਤੇ ਪਾਕਿਸਤਾਨ ਵੀ ਸਾਡੇ ਤੋਂ ਮਹਿੰਗੇ 112 ਦੇਸ਼ਾਂ ਵਿਚ ਰਹਿਣ ਅਤੇ ਰਟਾਇਰ ਹੋਣ ਦੇ ਮਾਮਲੇ ਵਿਚ ਸਭ ਤੋਂ ਸਸਤੇ ਦੇਸ਼ਾਂ ਵਿਚ ਭਾਰਤ ਦੂਜੇ ਸਥਾਨ ਉਤੇ ਹੈ। ਅਮਰੀਕੀ ਸੰਸਥਾ ਗੋਬੈਂਕਿੰਗਰੇਟਸ ਦੇ ਤਾਜ਼ਾ ਸਰਵੇ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਵਿਚ ਦੱਖਣੀ ਅਫਰੀਕਾ ਦਾ ਪਹਿਲਾ ਸਥਾਨ ਹੈ।
ਚਾਰ ਮਾਪਦੰਡਾਂ ਦੇ ਆਧਾਰ 'ਤੇ ਹੋਏ ਇਸ ਸਰਵੇ ਵਿਚ ਸਥਾਨਿਕ ਖਰੀਦ ਸ਼ਕਤੀ ਦਾ ਸੂਚਕ, ਮਕਾਨ ਕਿਰਾਇਆ ਸੂਚਕਾ, ਸਾਮਾਨ ਸੂਚਕ ਅਤੇ ਖਪਤਕਾਰ ਮੁੱਲ ਸੂਚਕ ਸ਼ਾਮਿਲ ਹਨ। ਸਾਰੇ ਦੇਸ਼ਾਂ ਦੀ ਤੁਲਨਾ ਇਨ੍ਹਾਂ ਮਾਪਦੰਡਾਂ ਉਤੇ ਨਿਊਯਾਰਕ ਨਾਲ ਕੀਤੀ ਗਈ ਹੈ। ਭਾਰਤ ਆਪਣੇ ਗੁਆਂਢੀ ਦੇਸ਼ਾਂ ਵਿਚ ਵੀ ਸਭ ਤੋਂ ਸਸਤਾ ਹੈ। ਉਥੇ ਹੀ ਸਭ ਤੋਂ ਮਹਿੰਗਾ ਦੇਸ਼ 112ਵੀਂ ਰੈਂਕ ਦੇ ਨਾਲ ਬਰਮੂਡਾ ਹੈ। 111ਵੀਂ ਰੈਂਕ ਬਹਾਮਾਸ ਅਤੇ 110ਵੀਂ ਰੈਂਕ ਹਾਂਗਕਾਂਗ ਦੀ ਹੈ।
ਨਿਊਯਾਰਕ ਨਾਲ ਤੁਲਨਾ
ਸੰਸਥਾ ਨੇ ਹਰ ਇਕ ਦੇਸ਼ ਦੇ ਸਥਾਨਿਕ ਖਰੀਦ ਸ਼ਕਤੀ ਸੂਚਕ, ਮਕਾਨ ਦਾ ਕਿਰਾਇਆ, ਖਾਦ ਵਸਤਾਂ ਅਤੇ ਖਪਤਕਾਰ ਮੁੱਲ ਸੂਚਕ ਦੀ ਤੁਲਨਾ ਅਮਰੀਕਾ ਦੇ ਨਿਊਯਾਰਕ ਸ਼ਹਿਰ ਨਾਲ ਕੀਤੀ ਹੈ। ਇਸ ਆਧਾਰ ਉਤੇ ਹਰ ਇਕ ਦੇਸ਼ ਦੀ ਰੈਂਕਿੰਗ ਕੀਤੀ ਗਈ ਹੈ। ਇਹਨਾਂ ਵਿਚ ਸਭ ਤੋਂ ਸਸਤੇ 50 ਦੇਸ਼ਾਂ ਵਿਚ ਮਕਾਨ ਦਾ ਕਿਰਾਇਆ ਨਿਊਯਾਰਕ ਦੀ ਤੁਲਨਾ ਵਿਚ 70 ਫੀਸਦੀ, ਖਾਦ ਪਦਾਰਥ 40 ਫੀਸਦੀ ਤੱਕ ਸਸਤੇ ਅਤੇ ਵਸਤਾਂ ਅਤੇ ਸੇਵਾਵਾਂ ਦੀ ਦਰ 30 ਫੀਸਦੀ ਤੱਕ ਸਸਤਾ-ਪਣ ਹੈ।
ਭਾਰਤ ਦੀ ਸਥਿਤੀ
ਸਭ ਤੋਂ ਸਸਤੇ 50 ਸ਼ਹਿਰਾਂ ਵਿਚ ਭਾਰਤ ਦੀ ਜਨਸੰਖਿਆ (1 . 25 ਅਰਬ) ਸਭ ਤੋਂ ਜਿਆਦਾ। ਦੇਸ਼ ਵਿਚ ਟੈਕਸਟਾਇਲਸ, ਕੈਮਿਕਲਸ ਅਤੇ ਫੂਡ ਪ੍ਰੋਸੈਸਿੰਗ ਪ੍ਰਮੁੱਖ ਉਦਯੋਗਾਂ ਵਿਚੋਂ ਹਨ। ਵੱਡੇ ਸ਼ਹਿਰਾਂ ਵਿਚ ਕੀਤੇ ਗਏ ਸਰਵੇ ਦੇ ਆਧਾਰ ਉਤੇ ਇੱਥੇ ਸਥਾਨਿਕ ਖਰੀਦ ਸ਼ਕਤੀ ਜਿਆਦਾ ਹੈ। ਦੇਸ਼ ਵਿਚ ਵਸਤਾਂ ਅਤੇ ਖਾਦ ਸਮੱਗਰੀਆਂ ਦੀ ਦਰ ਘੱਟ ਹੈ। ਮਸਲਨ ਕੋਲਕਾਤਾ ਵਿਚ ਇਕ ਵਿਅਕਤੀ 285 ਡਾਲਰ ਪ੍ਰਤੀਮਾਹ (ਕਰੀਬ 18 ਹਜਾਰ ਰੁਪਏ) ਦੇ ਖਰਚ ਉਤੇ ਰਹਿ ਲੈਂਦਾ ਹੈ।
ਗੁਆਂਢੀ ਦੇਸ਼ਾਂ ਤੋਂ ਵੀ ਸਸਤਾ ਭਾਰਤ
ਭਾਰਤ ਆਪਣੇ ਗੁਆਂਢੀ ਦੇਸ਼ਾਂ ਤੋਂ ਵੀ ਸਸਤਾ ਹੈ। ਸੂਚੀ ਵਿਚ ਪਾਕਿਸਤਾਨ ਦੀ ਰੈਂਕ 14 ਹੈ। ਉੱਥੇ ਦੇ ਸ਼ਹਿਰ ਲਾਹੌਰ ਵਿਚ ਵਿਅਕਤੀ ਦੇ ਇਕ ਮਹੀਨੇ ਦਾ ਖਰਚ 530 ਡਾਲਰ ਹੈ। ਨੇਪਾਲ ਦੀ ਰੈਂਕ 28 ਹੈ। ਉਥੇ ਹੀ ਬੰਗਲਾਦੇਸ਼ ਦੀ ਰੈਂਕ 40 ਹੈ। ਨੇਪਾਲ ਵਿਚ ਮਕਾਨ ਕਿਰਾਇਆ ਸੂਚਕ ਸਭ ਤੋਂ ਘੱਟ ਹੈ। ਦੂਜੇ ਸਥਾਨ ਉਤੇ ਭਾਰਤ ਹੈ।
ਸਭ ਤੋਂ ਸਸਤਾ ਦੱਖਣੀ ਅਫਰੀਕਾ
ਦੱਖਣੀ ਅਫਰੀਕਾ ਵਿਚ ਸਥਾਨਿਕ ਖਰੀਦ ਸ਼ਕਤੀ ਜਿਆਦਾ ਹੈ ਅਤੇ ਵਸਤਾਂ ਅਤੇ ਸੇਵਾਵਾਂ ਦੀ ਦਰ ਘੱਟ ਹੈ। ਸਭ ਤੋਂ ਵੱਡੇ ਸ਼ਹਿਰ ਕੇਪਟਾਉਨ ਵਿਚ ਪ੍ਰਤੀ ਵਿਅਕਤੀ ਪ੍ਰਤੀ ਮਹੀਨਾ ਖਰਚ ਚਾਰ ਸੌ ਡਾਲਰ ਤੋਂ ਵੀ ਘੱਟ ਹੈ।