
ਮਦੂਰੈ, 15 ਮਾਰਚ : ਅੰਨਾਡੀਐਮਕੇ ਦੇ ਬਾਗ਼ੀ ਨੇਤਾ ਟੀਟੀਵੀ ਦਿਨਾਕਰਣ ਨੇ ਅੱਜ ਨਵੀਂ ਰਾਜਨੀਤਕ ਪਾਰਟੀ ਬਣਾਈ ਜਿਸ ਦਾ ਨਾਮ ਮਰਹੂਮ ਮੁੱਖ ਮੰਤਰੀ ਜੇ ਜੈਲਿਤਾ ਦੇ ਨਾਮ 'ਤੇ ਅੰਮਾ ਮੱਕਲ ਮੁਨੇਤਰ ਕੜਗਮ ਰਖਿਆ ਗਿਆ। ਇਸ ਮੌਕੇ ਸੱਤਾਧਾਰੀ ਪਾਰਟੀ ਨੂੰ ਚੁਨੌਤੀ ਦਿੰਦਿਆਂ ਦਿਨਾਕਰਣ ਨੇ ਲੋਕਾਂ ਨੂੰ ਕਿਹਾ, 'ਅੱਜ ਤੋਂ, ਵਿਸ਼ਵਾਸਘਾਤੀਆਂ ਨਾਲ ਅੰਨਾਡੀਐਮਕੇ ਦੇ ਮਹਾਨ ਅੰਦੋਲਨ ਨੂੰ ਮੁੜ ਜੀਵਤ ਕਰਨ ਲਈ ਮਿਲ ਕੇ ਕੰਮ ਕਰਾਂਗੇ।'
ਦਿਨਾਕਰਣ ਅਤੇ ਉਸ ਦੇ ਸਮਰਥਕ ਤਾਮਿਲਨਾਡੂ ਵਿਚ ਸੱਤਾਧਿਰ ਅੰਨਾਡੀਐਮਕੇ ਲਈ ਅਕਸਰ ਵਿਸ਼ਵਾਸਘਾਤੀ ਸ਼ਬਦ ਵਰਤਦੇ ਹਨ ਜਿਸ ਦੀ ਅਗਵਾਈ ਮੁੱਖ ਮੰਤਰੀ ਕੇ. ਪਾਲਾਨੀਸਵਾਮੀ ਅਤੇ ਉਪ ਮੁੱਖ ਮੰਤਰੀ ਓ ਪਨੀਰਸੇਲਵਮ ਕਰਦੇ ਹਨ। ਉਨ੍ਹਾਂ ਕਿਹਾ, 'ਪਾਰਟੀ ਅੰਮਾ ਦੇ ਨਾਮ 'ਤੇ ਕੰਮ ਕਰੇਗੀ। ਅੰਮਾ ਮੱਕਲ ਮੁਨੇਤਰ ਤਾਮਿਲਨਾਡੂ ਵਿਚ ਸੱਤਾ ਹਾਸਲ ਕਰੇਗੀ।' ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਗਵਾਈ ਵਾਲੇ ਗੁੰਟ ਨੂੰ ਅੰਨਾਦਰਮਕ ਦਾ ਨਾਮ ਦਿਤਾ ਗਿਆ। ਇਸ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਪਿਛਲੇ ਸਾਲ ਨਵੰਬਰ ਵਿਚ ਕਮਿਸ਼ਨ ਨੇ ਅੰਨਾਦ੍ਰਮਕ ਅਤੇ ਦੋ ਪੱਤੀ ਦੇ ਚਿੰਨ੍ਹ ਨੂੰ ਪਲਾਨੀਸਵਾਮੀ ਅਤੇ ਪਨੀਰਸੇਲਵਮ ਏਕੀਕ੍ਰਿਤ ਗੁਟਾਂ ਨੂੰ ਵੰਡਿਆ ਗਿਆ। (ਏਜੰਸੀ)