
ਗੋਰਖਪੁਰ,
29 ਸਤੰਬਰ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਾਂਗਰਸ ਮੀਤ
ਪ੍ਰਧਾਨ ਰਾਹੁਲ ਗਾਂਧੀ ਦੇ ਗੁਜਰਾਤ ਦੌਰੇ 'ਤੇ ਵਿਅੰਗ ਕਸਦਿਆਂ ਅੱਜ ਕਿਹਾ ਕਿ ਰਾਹੁਲ ਦੇ
ਕਦਮ ਜਿਥੇ ਵੀ ਪੈਂਦੇ ਹਨ, ਉਥੇ ਕਾਂਗਰਸ ਚੋਣ ਹਾਰਦੀ ਹੈ। ਇਸ ਲਈ ਇਸ ਵਾਰ ਇਹ ਪਾਰਟੀ
ਗੁਜਰਾਤ ਦੀ ਚੋਣ ਹਾਰਨ ਵਾਲੀ ਹੈ।
ਯੋਗੀ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਕਿਹਾ ਕਿ ਰਾਹੁਲ ਗਾਂਧੀ ਜਿਸ ਵੀ ਰਾਜ ਵਿਚ ਚੋਣ ਪ੍ਰਚਾਰ ਲਈ ਜਾਂਦੇ ਹਨ, ਉਥੇ ਕਾਂਗਰਸ ਦੀ
ਹਾਰ ਹੋ ਜਾਂਦੀ ਹੈ। ਹੁਣ ਤਕ ਜਿੰਨੇ ਵੀ ਮੌਕੇ ਆਏ ਹਨ, ਉਨ੍ਹਾਂ 'ਚ ਕਾਂਗਰਸ ਹਾਰੀ ਹੈ।
ਉਨ੍ਹਾਂ ਕਿਹਾ ਕਿ ਰਾਹੁਲ ਦੇ ਰੀਕਾਰਡ ਨੂੰ ਵੇਖਦਿਆਂ ਇਹ ਤੈਅ ਹੋ ਗਿਆ ਹੈ ਕਿ ਕਾਂਗਰਸ
ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਵੀ ਹਾਰੇਗੀ ਅਤੇ ਭਾਜਪਾ ਇਕ ਵਾਰ ਸਰਕਾਰ ਬਣਾਏਗੀ।
ਗੁਜਰਾਤ 'ਚ ਇਸ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ
ਹਨ। (ਏਜੰਸੀ)