ਹਿਮਾਚਲ ਤੇ ਗੁਜਰਾਤ 'ਚ ਭਾਜਪਾ ਨੂੰ ਸਪੱਸ਼ਟ ਬਹੁਮਤ : ਸਰਵੇਖਣ
Published : Dec 14, 2017, 11:05 pm IST
Updated : Dec 14, 2017, 5:35 pm IST
SHARE ARTICLE

ਨਵੀਂ ਦਿੱਲੀ, 14 ਦਸੰਬਰ : ਚੋਣ ਮਗਰਲੇ ਸਰਵੇਖਣਾਂ (ਐਗਜ਼ਿਟ ਪੋਲ) ਵਿਚ ਦਾਅਵਾ ਕੀਤਾ ਗਿਆ ਹੈ ਕਿ ਗੁਜਰਾਤ ਵਿਚ ਸੱਤਾਧਿਰ ਫਿਰ ਸਪੱਸ਼ਟ ਬਹੁਮਤ ਹਾਸਲ ਕਰੇਗੀ। ਹਿਮਾਚਲ 'ਚ ਵੀ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਣ ਦੇ ਕਿਆਫ਼ੇ ਲਾਏ ਗਏ ਹਨ। ਗੁਜਰਾਤ ਵਿਚ ਅੱਜ ਦੂਜੇ ਅਤੇ ਅੰਤਮ ਗੇੜ ਦਾ ਮਤਦਾਨ ਖ਼ਤਮ ਹੋਣ ਤੋਂ ਤੁਰਤ ਬਾਅਦ ਅਲੱਗ ਅਲੱਗ ਐਗਜ਼ਿਟ ਪੋਲ ਆਏ।ਇਕ ਐਗਜ਼ਿਟ ਪੋਲ ਵਿਚ ਕਿਹਾ ਗਿਆ ਕਿ ਗੁਜਰਾਤ ਦੀਆਂ 182 ਸੀਟਾਂ ਵਿਚੋਂ ਭਾਜਪਾ ਨੂੰ 115 ਅਤੇ ਕਾਂਗਰਸ ਨੂੰ 65 ਸੀਟਾਂ ਮਿਲਣਗੀਆਂ। ਇਕ ਹੋਰ ਐਗਜ਼ਿਟ ਪੋਲ ਨੇ ਕਿਹਾ ਕਿ ਸੱਤਾਧਿਰ ਗਠਜੋੜ ਨੂੰ 108 ਸੀਟਾਂ ਮਿਲਣਗੀਆਂ ਅਤੇ ਵਿਰੋਧੀ ਧਿਰ ਕਾਂਗਰਸ ਦੀ ਝੋਲੀ ਵਿਚ 74 ਸੀਟਾਂ ਆ ਸਕਦੀਆਂ ਹਨ। ਟਾਈਮਜ਼ ਨਾਊ-ਵੀਐਮਆਰ ਦੇ ਐਗਜ਼ਿਟ ਪੋਲ ਵਿਚ ਕਿਹਾ ਗਿਆ ਕਿ ਰਾਜ ਵਿਚ ਭਾਜਪਾ ਨੂੰ 115, ਕਾਂਗਰਸ ਨੂੰ 64 ਅਤੇ ਬਾਕੀ ਸੀਟਾਂ ਹੋਰ ਪਾਰਟੀਆਂ ਨੂੰ ਮਿਲ ਸਕਦੀਆਂ ਹਨ।  ਉਧਰ, ਹਿਮਾਚਲ ਦੀਆਂ 68 ਸੀਟਾਂ ਵਿਚੋਂ ਭਾਜਪਾ ਨੂੰ 47 ਤੋਂ 55 ਸੀਟਾਂ ਮਿਲਣ ਦੀ ਗੱਲ ਕਹੀ ਗਈ ਹੈ।  ਟਾਈਮਜ਼ ਨਾਉ ਵੀਐਮਆਰ ਦੇ ਐਗਜ਼ਿਟ ਪੋਲ ਵਿਚ ਕਾਂਗਰਸ ਨੂੰ 16 ਅਤੇ ਜ਼ੀ ਨਿਊਜ਼ ਐਕਸਿਸ ਦੇ ਪੋਲ ਵਿਚ ਕਾਂਗਰਸ ਨੂੰ 17 ਸੀਟਾਂ ਦਿਤੀਆਂ ਗਈਆਂ ਹਨ। ਆਜਤਕ ਦੇ ਪੋਲ ਵਿਚ ਭਾਜਪਾ ਨੂੰ 47-55 ਸੀਟਾਂ ਮਿਲਣ ਦੀ ਸੰਭਾਵਨਾ ਦੱਸੀ ਗਈ ਹੈ ਤੇ ਕਾਂਗਰਸ ਨੂੰ 13-20 ਸੀਟਾਂ ਦਿਤੀਆਂ ਗਈਆਂ ਹਨ। ਨਿਊਜ਼ ਐਕਸ ਨੇ ਭਾਜਪਾ ਨੂੰ 42-50 ਸੀਟਾਂ ਅਤੇ ਕਾਂਗਰਸ ਨੂੰ 18-24 ਸੀਟਾਂ ਦਿਤੀਆਂ ਹਨ। ਰਿਪਬਲਿਕ-ਸੀ ਵੋਟਰ ਮੁਤਾਬਕ ਭਾਜਪਾ ਨੂੰ 108 ਅਤੇ ਕਾਂਗਰਸ ਨੂੰ 74 ਸੀਟਾਂ ਮਿਲਣ ਦਾ ਅਨੁਮਾਨ ਹੈ। ਐਨਡੀਟੀਵੀ 'ਤੇ ਆਏ ਐਗਜ਼ਿਟ ਪੋਲ ਵਿਚ ਕਿਹਾ ਗਿਆ ਕਿ ਭਾਜਪਾ ਨੂੰ 112 ਅਤੇ ਕਾਂਗਰਸ ਨੂੰ 70 ਸੀਟਾਂ ਮਿਲ ਸਕਦੀਆਂ ਹਨ। ਗੁਜਰਾਤ ਵਿਚ ਸਰਕਾਰ ਬਣਾਉਣ ਲਈ ਕਿਸੇ ਵੀ ਪਾਰਟੀ ਨੂੰ 92 ਸੀਟਾਂ ਜਿੱਤਣ ਦੀ ਲੋੜ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 115, ਕਾਂਗਰਸ ਨੂੰ 61 ਅਤੇ ਹੋਰ ਪਾਰਟੀਆਂ ਨੂੰ ਛੇ ਸੀਟਾਂ ਮਿਲੀਆਂ ਸਨ। (ਏਜੰਸੀ)

SHARE ARTICLE
Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement