
ਮਥੁਰਾ: ਇੱਥੇ ਇੱਕ ਬਾਬਾ ਦਾ ਆਪਣੀ ਪੜ੍ਹਨ ਵਾਲੀਆਂ ਲੜਕੀਆਂ ਦੀਆਂ ਅਸ਼ਲੀਲ ਤਸਵੀਰਾਂ ਖਿੱਚਕੇ ਬਲੈਕਮੇਲ ਅਤੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੁੱਧਵਾਰ ਦੀ ਸਵੇਰ ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਬਾਬਾ ਦੀ ਸ਼ਰੇਆਮ ਮਾਰਕੁੱਟ ਕਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਦੱਸ ਦਈਏ ਕਿ ਬਾਬਾ ਨੇ ਪਹਿਲਾਂ ਤਾਂ ਆਪਣਾ ਜੁਰਮ ਕਬੂਲ ਕਰ ਲਿਆ, ਪਰ ਥਾਣੇ ਵਿਚ ਬਿਆਨ ਬਦਲਦੇ ਹੋਏ ਆਪਣੇ ਆਪ ਉਤੇ ਲੱਗੇ ਆਰੋਪਾਂ ਨੂੰ ਨਕਾਰ ਦਿੱਤਾ। ਫਿਲਹਾਲ, ਇਸ ਮਾਮਲੇ ਵਿਚ ਪੁਲਿਸ ਨੇ ਪੀੜਿਤਾ ਦੀ ਰਿਪੋਰਟ 'ਤੇ ਕੇਸ ਦਰਜ ਕਰ ਬਾਬਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਿਤ ਲੜਕੀਆਂ ਨੂੰ ਮੈਡੀਕਲ ਲਈ ਭੇਜਿਆ ਗਿਆ ਹੈ।
ਜਬਰਦਸਤੀ ਬਣਾਏ ਰਿਲੇਸ਼ਨ, ਖਿੱਚੇ ਅਸ਼ਲੀਲ ਫੋਟੋ
- ਮਹਾਰਾਸ਼ਟਰ ਦਾ ਰਹਿਣ ਵਾਲਾ ਵਾਸੁਦੇਵ ਸ਼ਾਸਤਰੀ ਵ੍ਰਿੰਦਾਵਨ ਦੇ ਨੇਪਾਲੀ ਮਹੱਲੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ।
- ਉਹ ਭਾਗਵਤ ਕਥਾ ਸੁਣਾਉਂਦਾ ਹੈ। ਇਸਦੇ ਲਈ ਉਸਨੂੰ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਇਹੀ ਨਹੀਂ ਬਾਬਾ ਯੂਪੀ ਵਿਚ ਵੱਖ - ਵੱਖ ਥਾਵਾਂ 'ਤੇ ਭਾਗਵਤ ਪਾਠ ਕਰਨ ਜਾਂਦਾ ਰਹਿੰਦਾ ਸੀ।
- 3 ਮਹੀਨੇ ਪਹਿਲਾਂ ਵਾਸੁਦੇਵ ਦੇ ਕੋਲ ਮਹਾਰਾਸ਼ਟਰ ਤੋਂ ਹੀ ਦੋ ਲੜਕੀਆਂ ਭਾਗਵਤ ਸਿੱਖਣ ਲਈ ਆਈਆਂ ਸਨ, ਜਿਨ੍ਹਾਂ ਨੂੰ ਉਹ ਆਪਣੇ ਨਾਲ ਰੱਖਦਾ ਸੀ।
- ਬੁੱਧਵਾਰ ਦੀ ਸਵੇਰ ਅਚਾਨਕ ਦੋਵੇਂ ਲੜਕੀਆਂ ਦੇ ਪਰਿਵਾਰ ਵਾਲੇ ਵ੍ਰਿੰਦਾਵਨ ਆ ਗਏ ਅਤੇ ਬਾਬਾ ਨੂੰ ਫੜ ਲਿਆ।
- ਲੜਕੀਆਂ ਨੇ ਬਾਬਾ 'ਤੇ ਮਾਰਕੁੱਟ ਕਰ ਜਬਰਦਸਤੀ ਰਿਲੇਸ਼ਨ ਅਤੇ ਅਸ਼ਲੀਲ ਫੋਟੋ ਖਿੱਚਕੇ ਬਲੈਕਮੇਲ ਕਰਨ ਦਾ ਇਲਜ਼ਾਮ ਲਗਾਇਆ।
ਪਰਿਵਾਰ ਵਾਲਿਆਂ ਨੇ ਸ਼ਰੇਆਮ ਕੀਤੀ ਲਾਠੀ ਨਾਲ ਮਾਰਕੁੱਟ
- ਇਸਦੇ ਬਾਅਦ ਪਰਿਵਾਰ ਵਾਲਿਆਂ ਨੇ ਬਾਬਾ ਦੀ ਬੁਰੀ ਤਰ੍ਹਾਂ ਮਾਰ ਕੁਟਾਈ ਕੀਤੀ। ਬਾਬਾ ਨੂੰ ਸੜਕ 'ਤੇ ਲਿਆਕੇ ਲਾਠੀ ਨਾਲ ਝੰਬਿਆ ਗਿਆ ਅਤੇ ਪੁਲਿਸ ਨੂੰ ਸੱਦਕੇ ਉਸਦਾ ਜਲੂਸ ਕੱਢਦੇ ਹੋਏ ਥਾਣੇ ਪਹੁੰਚਾਇਆ ਗਿਆ।
- ਪੀੜਿਤ ਲੜਕੀ ਨੇ ਕਿਹਾ, ਬਾਬਾ ਮੇਰੇ ਨਾਲ ਜਬਰਦਸਤੀ ਕਰਦਾ ਸੀ। ਉਸਨੇ ਮੇਰੇ ਨਿਊਡ ਫੋਟੋ ਖਿੱਚ ਲਏ ਸਨ। ਜੇਕਰ ਉਸਦੀ ਗੱਲ ਨਾ ਮੰਨਦੇ ਤਾਂ ਮਾਰਦਾ ਸੀ। ਪਿਛਲੇ ਤਿੰਨ ਦਿਨ ਤੋਂ ਉਹ ਬਹੁਤ ਮਾਰ ਰਿਹਾ ਸੀ।
ਬਾਬਾ ਬੋਲਿਆ - ਮੈਂ ਕੋਈ ਜਬਰਦਸਤੀ ਨਹੀਂ ਕੀਤੀ
- ਦੋਸ਼ੀ ਬਾਬਾ ਨੇ ਕਿਹਾ, ਲੜਕੀਆਂ ਨੂੰ ਮਾਰਦਾ ਸੀ, ਕਿਉਂਕਿ ਉਨ੍ਹਾਂ ਵਿਚੋਂ ਇਕ ਮੁਟਿਆਰ ਗਲਤ ਦਿਸ਼ਾ ਵਿੱਚ ਜਾ ਰਹੀ ਸੀ। ਮੈਂ ਮਨਾ ਕੀਤਾ ਸੀ ਕਿ ਨੌਜਵਾਨਾਂ ਨਾਲ ਗੱਲ ਨਾ ਕਰੋ, ਪਰ ਵ੍ਰਿੰਦਾਵਣ ਵਿਚ ਰਹਿਣ ਵਾਲੇ ਮਹਾਰਾਸ਼ਟਰ ਦੇ ਇਕ ਨੌਜਵਾਨ ਨਾਲ ਰਿਲੇਸ਼ਨ ਬਣਾਏ ਸੀ। ਪਰਿਵਾਰ ਵਾਲਿਆਂ ਨੇ ਗਲਤ ਇਲਜ਼ਾਮ ਲਗਾਕੇ ਮੇਰੀ ਮਾਰਕੁੱਟ ਕੀਤੀ ਹੈ। ਮੈਂ ਕੋਈ ਜਬਰਦਸਤੀ ਨਹੀਂ ਕੀਤੀ ਹੈ।