
ਮੁੰਬਈ,
20 ਸਤੰਬਰ: ਸ਼ਿਵ ਸੈਨਾ ਨੇ ਅੱਜ ਪਟਰੌਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਇਕ
ਵਾਰੀ ਫਿਰ ਕੇਂਦਰ ਸਰਕਾਰ ਉਤੇ ਹਮਲਾ ਬੋਲਿਆ ਅਤੇ ਪੁਛਿਆ ਕਿ ਦੁਨੀਆਂ ਭਰ 'ਚ ਕੱਚੇ ਤੇਲ
ਦੀਆਂ ਕੀਮਤਾਂ 'ਚ ਕਮੀ ਦੇ ਬਾਵਜੂਦ ਦੇਸ਼ 'ਚ ਇਨ੍ਹਾਂ ਦੀਆਂ ਕੀਮਤਾਂ ਕੀ ਬੁਲੇਟ ਟਰੇਨ
ਪ੍ਰਾਜੈਕਟ ਲਈ ਜਾਪਾਨ ਤੋਂ ਲਏ ਕਰਜ਼ੇ ਦਾ ਵਿਆਜ ਚੁਕਾਉਣ ਲਈ ਜ਼ਿਆਦਾ ਹਨ?
ਕੇਂਦਰ ਅਤੇ
ਮਹਾਰਾਸ਼ਟਰ 'ਚ ਸੱਤਾਧਾਰੀ ਐਨ.ਡੀ.ਏ. ਦੀ ਭਾਈਵਾਲ ਸ਼ਿਵ ਸੈਨਾ ਨੇ ਦੋ ਦਿਨ ਪਹਿਲਾਂ ਕਿਹਾ
ਸੀ ਕਿ ਪਟਰੌਲ-ਡੀਜ਼ਲ ਦੀਆਂ ਜ਼ਿਆਦਾ ਕੀਮਤਾਂ ਦੇਸ਼ 'ਚ ਕਿਸਾਨਾਂ ਦੀ ਖ਼ੁਦਕੁਸ਼ੀ ਦਾ ਮੁੱਖ
ਕਾਰਨ ਹਨ।
ਸ਼ਿਵ ਸੈਨਾ ਦੇ ਅਖ਼ਬਾਰ 'ਸਾਮਨਾ' 'ਚ ਛਪੇ ਸੰਪਾਦਕੀ 'ਚ ਕਿਹਾ ਗਿਆ ਹੈ ਕਿ
ਜੋ ਲੋਕ ਸਰਕਾਰ 'ਚ ਹਨ ਉਹ ਮਹਿੰਗਾਈ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ ਅਤੇ ਨਾ ਹੀ
ਦੂਜਿਆਂ ਨੂੰ ਗੱਲ ਕਰਨ ਦੇਣਾ ਚਾਹੁੰਦੇ ਹਨ। ਬਾਲਣ ਦੀਆਂ ਕੀਮਤਾਂ ਆਸਮਾਨ ਉਤੇ ਪਹੁੰਚਣ ਦਾ
ਦਰਦ ਆਮ ਆਦਮੀ ਝੱਲ ਰਿਹਾ ਹੈ। ਸਰਕਾਰ 'ਚ ਬੈਠੇ ਲੋਕ ਜੇ ਪਿਛਲੇ ਚਾਰ ਮਹੀਨਿਆਂ ਦੌਰਾਨ
ਇਸ ਦੀਆਂ ਕੀਮਤਾਂ 20 ਵਾਰੀ ਵਧਾਉਣ ਦੀ ਹਮਾਇਤ ਕਰਦੇ ਹਨ ਤਾਂ ਇਹ ਸਹੀ ਨਹੀਂ ਹੈ।
(ਪੀਟੀਆਈ)