ਮਨੀਲਾ 'ਚ ਟਰੰਪ ਨੂੰ ਮਿਲੇ ਮੋਦੀ, ਦੁਵੱਲੀ ਬੈਠਕ ਅੱਜ
Published : Nov 12, 2017, 10:38 pm IST
Updated : Nov 12, 2017, 5:47 pm IST
SHARE ARTICLE

ਮਨੀਲਾ, 12 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ 15ਵੇਂ ਆਸਿਆਨ (ਐਸੋਸੀਏਸ਼ਨ ਆਫ਼ ਸਾਊਥਈਸਟ ਏਸ਼ੀਅਨ ਨੇਸ਼ਨਜ਼) ਅਤੇ 12ਵੇਂ ਈਸਟ ਏਸ਼ੀਆ ਸੰਮੇਲਨ ਵਿਚ ਹਿੱਸਾ ਲੈਣ ਲਈ ਤਿੰਨ ਦਿਨਾ ਦੌਰੇ ਦੌਰਾਨ ਅੱਜ ਫ਼ਿਲੀਪੀਨਜ਼ ਦੀ ਰਾਜਧਾਨੀ ਮਨੀਲਾ ਪਹੁੰਚ ਗਏ। ਅੱਜ ਹੀ ਉਨ੍ਹਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਰਾਤ ਦੇ ਖਾਣੇ ਮੌਕੇ ਮੁਲਾਕਾਤ ਕੀਤੀ। ਦੋਵੇਂ ਨੇਤਾ ਚਾਰ ਮਹੀਨਿਆਂ ਵਿਚ ਦੂਜੀ ਵਾਰ ਮਿਲੇ ਹਨ। ਇਸ ਤੋਂ ਪਹਿਲਾਂ ਉਹ ਜੁਲਾਈ ਵਿਚ ਜਰਮਨ ਵਿਚ ਹੋਏ ਜੀ20 ਸੰਮੇਲਨ ਵਿਚ ਮਿਲੇ ਸਨ।
ਦੋਹਾਂ ਆਗੂਆਂ ਵਿਚਾਲੇ ਸੋਮਵਾਰ ਨੂੰ ਦੁਵੱਲੀ ਬੈਠਕ ਹੋਵੇਗੀ। ਮੋਦੀ ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਰੋਡਿਗੋ, ਚੀਨ ਦੇ ਪ੍ਰੀਮੀਅਰ ਲੀ ਕੇਕਿਆਂਗ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਨਜੀਬ ਰੱਜ਼ਾਕ ਨੂੰ ਵੀ ਮਿਲੇ। ਉਨ੍ਹਾਂ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ, ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨਾਲ ਵੀ ਮੁਲਾਕਾਤ ਕੀਤੀ। ਭਾਰਤ, ਅਮਰੀਕਾ, ਜਾਪਾਨ ਅਤੇ ਆਸਟਰੇਲੀਆ ਵਿਚਾਲੇ ਸੁਰੱਖਿਆ ਸਹਿਯੋਗ ਸਬੰਧੀ ਗੱਲਬਾਤ ਹੋਈ। ਅਧਿਕਾਰੀਆਂ ਮੁਤਾਬਕ ਚਾਰੇ ਦੇਸ਼ਾਂ ਨੇ ਦੁਵੱਲੇ ਰਿਸ਼ਤੇ ਮਜ਼ਬੂਤ ਕਰਨ ਬਾਰੇ ਵੀ ਗੱਲਬਾਤ ਕੀਤੀ।
ਜਾਪਾਨ ਨੇ ਪਿਛਲੇ ਮਹੀਨੇ ਸੰਕੇਤ ਦਿਤਾ ਸੀ ਕਿ ਉਹ ਅਮਰੀਕਾ, ਭਾਰਤ ਅਤੇ ਆਸਟਰੇਲੀਆ ਵਿਚਕਾਰ ਉੱਚ ਪਧਰੀ ਗੱਲਬਾਤ ਦਾ ਮਤਾ ਰੱਖੇਗਾ। ਮੋਦੀ ਨੇ ਉਮੀਦ ਪ੍ਰਗਟ ਕੀਤੀ ਕਿ ਉਨ੍ਹਾਂ ਦੀ ਇਹ ਫੇਰੀ ਫ਼ਿਲੀਪੀਨਜ਼ ਤੇ ਭਾਰਤ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰੇਗੀ ਅਤੇ ਆਸੀਆਨ ਮੁਲਕਾਂ ਨਾਲ ਵੀ ਭਾਰਤ ਦੇ ਸਬੰਧ ਮਜ਼ਬੂਤ ਹੋਣਗੇ। ਉਹ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਅਤੇ ਮਹਾਵੀਰ ਫ਼ਿਲੀਪੀਨਜ਼ ਸੌਂਟਰ ਦਾ ਵੀ ਦੌਰਾ ਕਰਨਗੇ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement