
ਨਵੀਂ ਦਿੱਲੀ, 2 ਸਤੰਬਰ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਰੱਦੋਬਦਲ ਅਤੇ
ਵਿਸਤਾਰ ਕਰਨਗੇ। ਸਾਬਕਾ ਆਈਐਫ਼ਐਸ ਅਧਿਕਾਰੀ ਹਰਦੀਪ ਸਿੰਘ ਪੁਰੀ, ਮੁੰਬਈ ਪੁਲਿਸ ਦੇ ਸਾਬਕਾ
ਮੁਖੀ ਸਤਿਆਪਾਲ ਸਿੰਘ ਅਤੇ ਸੇਵਾਮੁਕਤ ਆਈਏਐਸ ਅਧਿਕਾਰੀ ਅਲਫ਼ਾਨਸ ਕਨਨਥਨਮ ਸਮੇਤ 9 ਨਵੇਂ
ਮੰਤਰੀ ਕੇਂਦਰੀ ਵਜ਼ਾਰਤ ਵਿਚ ਸ਼ਾਮਲ ਕੀਤੇ ਜਾਣਗੇ।
ਨਵੇਂ ਚਿਹਰਿਆਂ ਵਿਚ ਭਾਜਪਾ ਸੰਸਦ
ਮੈਂਬਰ ਅਸ਼ਵਨੀ ਕੁਮਾਰ ਚੌਬੇ (ਬਿਹਾਰ), ਵਰਿੰਦਰ ਕੁਮਾਰ (ਮੱਧ ਪ੍ਰਦੇਸ਼) ਅਤੇ ਸ਼ਿਵ ਪ੍ਰਤਾਪ
ਸ਼ੁਕਲਾ (ਉੱਤਰ ਪ੍ਰਦੇਸ਼) ਸ਼ਾਮਲ ਹਨ। ਹੋਰਨਾਂ 'ਚ ਅਨੰਤ ਕੁਮਾਰ ਹੇਗੜੇ, ਰਾਜ ਕੁਮਾਰ
ਸਿੰਘ, ਗਜਿੰਦਰ ਸਿਘ ਸ਼ੇਖ਼ਾਵਤ ਸ਼ਾਮਲ ਹਨ। ਸੂਤਰਾਂ ਨੇ ਦਸਿਆ ਕਿ ਨਵੇਂ ਮੰਤਰੀਆਂ ਨੂੰ ਅਹਿਮ
ਮੰਤਰਾਲੇ ਦਿਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਛੇ ਮੌਜੂਦਾ ਮੰਤਰੀਆਂ ਨੇ ਅਸਤੀਫ਼ੇ ਦੇ
ਦਿਤੇ ਹਨ।
ਉਧਰ, ਪਟਨਾ ਵਿਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ
ਕਿਹਾ, 'ਜੇਡੀਯੂ ਦੇ ਕੇਂਦਰੀ ਵਜ਼ਾਰਤ ਵਿਚ ਸ਼ਾਮਲ ਹੋਣ ਬਾਰੇ ਕੋਈ ਗੱਲ ਨਹੀਂ ਹੋਈ।'
ਕੈਬਨਿਟ ਦਾ ਇਹ ਤੀਜਾ ਫੇਰਬਦਲ ਹੈ। ਤਾਮਿਲਨਾਡੂ ਦੀ ਪਾਰਟੀ ਵਿਚ ਚੱਲ ਰਿਹਾ ਅੰਦਰੂਨੀ
ਕਲੇਸ਼ ਇਸ ਦੇ ਸਰਕਾਰ ਵਿਚ ਸ਼ਾਮਲ ਹੋਣ ਦੇ ਰਾਹ ਦਾ ਵੱਡਾ ਰੋੜਾ ਸਾਬਤ ਹੋ ਸਕਦਾ ਹੈ। ਪਾਰਟੀ
ਦਿਨਾਕਰਣ ਦੀ ਬਗ਼ਾਵਤ ਨਾਲ ਜੂਝ ਰਹੀ ਹੈ। ਉਧਰ, ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਨੇ
ਕਿਹਾ ਕਿ ਵਜ਼ਾਰਤੀ ਰੱਦੋਬਦਲ ਬਾਰੇ ਭਾਜਪਾ ਨਾਲ ਉਨ੍ਹਾਂ ਦੀ ਕੋਈ ਗੱਲ ਨਹੀਂ
ਹੋਈ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਸੱਤਾ ਦੇ ਭੁੱਖੇ ਨਹੀਂ ਹਨ। ਕਾਂਗਰਸ ਨੇ ਵੀ ਹਮਲਾ ਬੋਲਿਆ
ਅਤੇ ਕਿਹਾ ਕਿ ਜਿਹੜੇ ਮੰਤਰੀਆਂ ਨੂੰ ਹਟਾਇਆ ਗਿਆ ਹੈ, ਕੀ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ
ਵਿਚ ਸ਼ਾਮਲ ਰਹੇ ਹਨ? ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਹਰ ਕੋਈ ਇਹੋ
ਸਵਾਲ ਪੁੱਛ ਰਿਹਾ ਹੈ। (ਏਜੰਸੀ)