
ਮੁੰਬਈ, 1 ਸਤੰਬਰ: ਮੁੰਬਈ
'ਚ ਢਹੀ ਇਮਾਰਤ ਦੇ ਮਲਬੇ ਤੋਂ 24 ਘੰਟੇ ਬਾਅਦ ਬਚਾਅ ਮੁਲਾਜ਼ਮਾਂ ਨੇ ਇਹ ਭਰੋਸਾ ਕਰਦਿਆਂ
ਮੁਹਿੰਮ ਖ਼ਤਮ ਕਰ ਦਿਤੀ ਹੈ ਕਿ ਮਲਬੇ ਅੰਦਰ ਹੁਣ ਕੋਈ ਦਬਿਆ ਹੋਇਆ ਨਹੀਂ ਹੈ। ਇਸ ਹਾਦਸੇ
'ਚ 33 ਲੋਕਾਂ ਦੀ ਮੌਤ ਹੋ ਗਈ ਜਿਸ 'ਚ ਇਕ 20 ਦਿਨਾਂ ਦਾ ਬੱਚਾ ਵੀ ਸ਼ਾਮਲ ਹੈ।
ਸ਼ਹਿਰ
'ਚ ਪਏ ਲਗਾਤਾਰ ਮੀਂਹ ਤੋਂ ਦੋ ਦਿਨ ਬਾਅਦ ਭਿੰਡੀ ਬਾਜ਼ਾਰ ਇਲਾਕੇ 'ਚ ਸਥਿਤ 117 ਸਾਲ
ਪੁਰਾਣੀ ਇਮਾਰਤ ਕਲ ਸਵੇਰੇ ਢਹਿ ਗਈ ਸੀ। ਇਸ ਮੀਂਹ ਨੇ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ 'ਚ
ਆਮ ਜੀਵਨ ਨੂੰ ਪਟੜੀ ਤੋਂ ਉਤਾਰ ਦਿਤਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਲਗਭਗ
14 ਲੋਕ ਇਸ ਘਟਨਾ 'ਚ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦਾ ਇਲਾਜ ਸਰਕਾਰੀ ਜੇ.ਜੇ. ਹਸਪਤਾਲ 'ਚ
ਹੋ ਰਿਹਾ ਹੈ। ਮਰਨ ਵਾਲਿਆਂ 'ਚ 20 ਦਿਨਾਂ ਦਾ ਇਕ ਬੱਚਾ ਵੀ ਸ਼ਾਮਲ ਹੈ। ਜ਼ਖ਼ਮੀਆਂ 'ਚ ਦੋ
ਦੀ ਹਾਲਤ ਨਾਜ਼ੁਕ ਹੈ। (ਪੀਟੀਆਈ)