ਪੀਐਨਬੀ ਘਪਲਾ : ਅਦਾਲਤ ਵਲੋਂ ਮੇਹੁਲ ਚੌਕਸੀ ਵਿਰੁਧ ਦੋਸ਼ਾਂ ਦੀ ਜਾਂਚ ਦੇ ਹੁਕਮ
Published : Feb 21, 2018, 1:05 am IST
Updated : Feb 20, 2018, 7:35 pm IST
SHARE ARTICLE

ਨਵੀਂ ਦਿੱਲੀ, 20 ਫ਼ਰਵਰੀ : ਦਿੱਲੀ ਹਾਈ ਕੋਰਟ ਨੇ ਸਥਾਨਕ ਪੁਲਿਸ ਨੂੰ ਪੰਜਾਬ ਨੈਸ਼ਨਲ ਬੈਂਕ ਕਰਜ਼ਾ ਘਪਲੇ ਵਿਚ ਫਸੀ ਗੀਤਾਂਜਲੀ ਜੈੱਮਜ਼ ਦੇ ਮਾਲਕ ਮੇਹੁਲ ਚੋਕਸੀ ਵਿਰੁਧ 2016 ਵਿਚ ਦਰਜ ਧੋਖਾਧੜੀ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ। ਚੋਕਸੀ ਵਿਰੁਧ ਇਹ ਰੀਪੋਰਟ ਕੰਪਨੀ ਦੀ ਇਕ ਸ਼ਾਖ਼ਾ ਨੇ ਦਰਜ ਕਰਾਈ ਹੈ। ਮੁੱਖ ਜੱਜ ਮੁਕਤਾ ਗੁਪਤਾ ਦੇ ਬੈਂਚ ਨੇ ਦਖਣੀ ਦਿੱਲੀ ਦੇ ਅਮਰ ਕਾਲੋਨੀ ਥਾਣੇ ਦੀ ਪੁਲਿਸ ਨੂੰ ਇਸ ਮਾਮਲੇ ਵਿਚ ਅਪਣੀ ਰੀਪੋਰਟ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਨੇ ਗ਼ੌਰ ਕੀਤਾ ਕਿ ਸ਼ਿਕਾਇਤੀ ਅਤੇ ਮੁਲਜ਼ਮ ਵਿਚਕਾਰ ਸੁਲ੍ਹਾ ਦੇ ਯਤਨਾਂ ਸਦਕਾ ਮਾਮਲੇ ਦੀ ਜਾਂਚ ਰੋਕ ਦਿਤੀ ਗਈ ਸੀ। ਚੋਕਸੀ ਨੇ ਅਪਣੇ ਵਿਰੁਧ ਪੁਲਿਸ ਵਿਚ ਦਾਇਰ ਸ਼ਿਕਾਇਤ ਨੂੰ ਰੱਦ ਕਰਾਉਣ ਲਈ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। ਦੋਸ਼ ਹੈ ਕਿ ਉਨ੍ਹਾਂ ਇੰਜਨੀਅਰਾਂ ਦੀ ਇਕ ਫ਼ਰਮ ਨਾਲ ਧੋਖਾਧੜੀ ਕੀਤੀ। ਪੁਲਿਸ ਨੇ ਇਹ ਰੀਪੋਰਟ ਮੈਜਿਸਟਰੇਟ ਦੇ ਹੁਕਮ 'ਤੇ ਦਰਜ ਕੀਤੀ ਸੀ। 


ਪਰਚੇ ਮੁਤਾਬਕ ਖੁਰਾਨੀਆ ਅਤੇ ਉਸ ਦੇ ਸਾਥੀ ਦੀਪਕ ਬਾਂਸਲ ਦੀ ਫ਼ਰਮ ਨੇ ਗੀਤਾਂਜਲੀ ਜਿਊਲਰਜ਼ ਅਤੇ ਚੋਕਸੀ ਨਾਲ ਸਮਝੌਤਾ ਕੀਤਾ ਸੀ ਕਿ ਉਹ 1.5 ਕਰੋੜ ਰੁਪਏ ਦੀ ਜ਼ਮਾਨਤ ਰਾਸ਼ੀ ਦੇ ਆਧਾਰ 'ਤੇ ਉਸ ਦੀ ਫ਼ਰਮ ਨੂੰ ਤਿੰਨ ਕਰੋੜ ਰੁਪਏ ਦਾ ਮਾਲ ਦੇਣਗੇ ਜਿਸ ਵਿਚ ਹੀਰੇ ਦੇ ਗਹਿਣੇ, ਤੋਹਫ਼ੇ ਤੇ ਹੋਰ ਸਮਾਨ ਹੋਵੇਗਾ। ਦੋਸ਼ ਹੈ ਕਿ ਜਦ ਦੁਕਾਨ ਖੋਲ੍ਹੀ ਗਈ ਤਾਂ ਪਤਾ ਲੱਗਾ ਕਿ ਘਟੀਆ ਕਿਸਮ ਦੇ ਹੀਰੇ ਦੇ ਗਹਿਣੇ ਤੇ ਹੋਰ ਸਮਾਨ ਦਿਤਾ ਗਿਆ ਜਿਸ ਦੀ ਕੀਮਤ 50-70 ਲੱਖ ਰੁਪਏ ਵਿਚਕਾਰ ਰਹੀ ਹੋਵੇਗੀ। ਇਸ ਦੌਰਾਨ ਸੀਬੀਆਈ ਨੇ ਅੱਜ ਪੰਜਾਬ ਨੈਸ਼ਨਲ ਬੈਂਕ ਦੇ ਤਿੰਨ ਹੋਰ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਈਡੀ ਨੇ ਅੱਜ 22 ਕਰੋੜ ਰੁਪਏ ਗਹਿਣੇ ਜ਼ਬਤ ਕੀਤੇ ਹਨ ਅਤੇ ਅਧਿਕਾਰੀਆਂ ਕੋਲੋਂ ਪੁੱਛ-ਪੜਤਾਲ ਵੀ ਕੀਤੀ ਹੈ। ਸੀਬੀਆਈ ਨੇ ਮੁੰਬਈ ਦੀ ਬ੍ਰੈਡੀ ਹਾਊਸ ਬਾਂਚ ਵਿਚ ਹੋਏ ਮਹਾਂਘੁਟਾਲੇ ਦੇ ਮਾਮਲੇ ਵਿਚ ਬੈਂਕ ਦੇ ਤਿੰਨ ਵੱਡੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਫ਼ੀ ਦਸਤਾਵੇਜ਼ ਵੀ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਵਿਚ ਸਬੂਤਾਂ ਦੀਆਂ 46 ਫ਼ਾਈਲਾਂ ਤੇ 10 ਕੰਪਿਊਟਰ ਸ਼ਾਮਲ ਹਨ। (ਏਜੰਸੀ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement