ਰਾਹੁਲ ਦੱਸਣ ਕਿ ਉਹ ਹਿੰਦੂ ਹਨ ਜਾਂ ਈਸਾਈ : ਸਵਾਮੀ
Published : Sep 28, 2017, 10:16 pm IST
Updated : Sep 28, 2017, 4:46 pm IST
SHARE ARTICLE

ਨਵੀਂ ਦਿੱਲੀ, 28 ਸਤੰਬਰ : ਭਾਜਪਾ ਆਗੂ ਸੁਬਰਮਨੀਅਮ ਸਵਾਮੀ ਨੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਮੰਦਰ ਜਾਣ 'ਤੇ ਵਿਅੰਗ ਕਸਿਆ ਹੈ।
ਸਵਾਮੀ ਨੇ ਰਾਹੁਲ ਗਾਂਧੀ ਨੂੰ ਪੁਛਿਆ ਕਿ ਉਹ ਪਹਿਲਾਂ ਇਹ ਦੱਸੇ ਕਿ ਉਹ ਹਿੰਦੂ ਹੈ ਜਾਂ ਈਸਾਈ? ਸਵਾਮੀ ਨੇ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਦੇ ਘਰ (10 ਜਨਪਥ) ਵਿਚ ਚਰਚ ਬਣਿਆ ਹੋਇਆ ਹੈ ਅਤੇ ਉਹ ਪ੍ਰੇਅਰ ਯਾਨੀ ਅਰਦਾਸ ਕਰਨ ਲਈ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਕਲ ਗੁਜਰਾਤ ਵਿਚ ਸਨ ਜਿਥੇ ਉਨ੍ਹਾਂ ਸੁਰੇਂਦਰਨਗਰ ਜ਼ਿਲ੍ਹੇ ਦੇ ਮੰਦਰ ਵਿਚ ਪੂਜਾ ਕੀਤੀ। ਭਾਜਪਾ ਨੇਤਾ ਨੇ ਕਿਹਾ, 'ਸੱਭ ਤੋਂ ਪਹਿਲਾਂ ਤਾਂ ਰਾਹੁਲ ਨੂੰ ਇਹ ਦਸਣਾ ਚਾਹੀਦਾ ਹੈ ਕਿ ਉਹ ਈਸਾਈ ਨਹੀਂ ਸਗੋਂ ਹਿੰਦੂ ਹਨ ਕਿਉਂਕਿ ਜੇ ਉਹ ਹਿੰਦੂ ਹਨ ਤਾਂ ਉਨ੍ਹਾਂ ਦੇ ਘਰ ਵਿਚ ਗਿਰਜਾ ਕਿਉਂ ਬਣਿਆ ਹੋਇਆ ਹੈ? ਉਹ ਅਪਣੇ ਪਿਤਾ ਵਾਂਗ ਇਹ ਦੱਸਣ ਕਿ ਉਹ ਹਿੰਦੂ ਹੀ ਹਨ, ਨਹੀਂ ਤਾਂ ਉਨ੍ਹਾਂ 'ਤੇ ਯਕੀਨ ਨਹੀਂ ਕੀਤਾ ਜਾ ਸਕੇਗਾ। ਕੁਲ ਮਿਲਾ ਕੇ ਸਵਾਮੀ ਰਾਹੁਲ ਕੋਲੋਂ ਇਹ ਮੰਗ ਕਰ ਰਹੇ ਸੀ ਕਿ ਉਹ ਕਿਸ ਮਜ਼ਹਬ ਨੂੰ ਮੰਨਦੇ ਹਨ? ਇਸ ਦਾ ਪ੍ਰਗਟਾਵਾ ਕਰਨ ਯਾਨੀ ਉਹ ਹਿੰਦੂ ਹਨ ਜਾਂ ਈਸਾਈ? ਸਵਾਮੀ ਨੇ ਦਾਅਵਾ ਕੀਤਾ ਕਿ ਰਾਹੁਲ ਕਈ ਸਾਲ ਤੋਂ ਈਸਾਈ ਹਨ ਅਤੇ ਪ੍ਰੇਅਰ ਕਰਦੇ ਰਹੇ ਹਨ। ਇਸ ਲਈ ਇਹ ਜ਼ਰੂਰੀ ਹੈ ਕਿ ਉਹ ਅਪਣਾ ਧਰਮ ਦੱਸਣ। ਰਾਹੁਲ 15 ਮਿੰਟ ਵਿਚ 900 ਪੌੜੀਆਂ ਚੜ੍ਹ ਕੇ ਮੰਦਰ ਵਿਚ ਗਏ ਸਨ। ਗੁਜਰਾਤ ਵਿਚ ਇਸ ਸਾਲ ਦੇ ਅਖ਼ੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਧਰ, ਗੁਜਰਾਤ ਕਾਂਗਰਸ ਦੇ ਪ੍ਰਧਾਨ ਮਨੀਸ਼ ਜੋਸ਼ੀ ਨੇ ਕਿਹਾ ਕਿ ਭਾਜਪਾ ਜਾਣਬੁੱਝ ਕੇ ਕਾਂਗਰਸ ਨੂੰ ਹਿੰਦੂ ਵਿਰੋਧੀ ਵਜੋਂ ਪੇਸ਼ ਕਰਦੀ ਹੈ ਜੋ ਸਹੀ ਨਹੀਂ। ਰਾਹੁਲ ਦਾ ਮੰਦਰ ਵਿਚ ਜਾਣਾ ਭਾਜਪਾ ਦੇ ਹਿੰਦੂਤਵ ਦਾ ਮੁਕਾਬਲਾ ਕਰਨਾ ਹੈ। (ਏਜੰਸੀ)

SHARE ARTICLE
Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement