
ਸਿਰਸਾ: ਸਾਧਵੀ ਯੌਨ ਸੋਸ਼ਣ ਮਾਮਲੇ ‘ਚ ੨੦ ਸਾਲ ਦੀ ਸਜ਼ਾ ਹੋਣ ਵਾਲੇ ਬਲਾਤਕਾਰੀ ਗੁਰਮੀਤ ਰਾਮ ਰਹੀਮ ਦੀ ਸੰਪੱਤੀ ਦਾ ਅਨੁਮਾਨਿਤ ਵੇਰਵਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਤਿਆਰ ਕਰ ਲਿਆ ਹੈ। ਪ੍ਰਦੇਸ਼ ਦੇ 18 ਜ਼ਿਲ੍ਹਿਆਂ ‘ਚ ਫੈਲੇ ਬਾਬਾ ਦੇ ਡੇਰਿਆਂ ਦੀ ਜ਼ਮੀਨ ਦੀ ਡੀਸੀ ਰੇਟ ‘ਤੇ ਕੀਮਤ ਵੀ ਕੱਢੀ ਗਈ ਹੈ। ਇਸ ਤਹਿਤ ਜ਼ਮੀਨ ਦੀ ਕੀਮਤ 1151 ਕਰੋੜ ਰੁਪਏ ਲਗਾਈ ਗਈ ਹੈ। ਇਹ ਰਿਪੋਰਟ ਹਾਈਕੋਰਟ ਦੇ ਆਦੇਸ਼ਾਂ ਦੇ ਬਾਅਦ ਤਿਆਰ ਕੀਤੀ ਜਾ ਰਹੀ ਹੈ। ਹਾਲਾਂਕਿ ਡੇਰੇ ਦੀ ਜ਼ਮੀਨ ਤੇ ਬਣੀਆਂ ਇਮਾਰਤਾਂ ਦਾ ਹਿਸਾਬ ਨਹੀਂ ਕੀਤਾ ਗਿਆ ਹੈ।
ਅਲੱਗ ਜ਼ਿਲ੍ਹਿਆਂ ‘ਚ ਪੀ.ਡਬਲਿਊ ਡੀ ਦੇ ਰਾਹੀਂ ਇਮਾਰਤਾਂ ਦਾ ਮੁੱਲ ਕੱਢਿਆ ਜਾਵੇਗਾ। ਪ੍ਰਸਾਸ਼ਨਿਕ ਅਫ਼ਸਰ ਜਲਦ ਹੀ ਇਹ ਰਿਪੋਰਟ ਸਰਕਾਰ ਨੂੰ ਭੇਜਣ ਦੀ ਤਿਆਰੀ ‘ਚ ਹਨ। ਇਸ ਤੋਂ ਇਲਾਵਾ 24, 25 ਅਗਸਤ ਨੂੰ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਿਹੜੀ ਹਿੰਸਾ ਹੋਈ ਸੀ ਤੇ ਜੋ ਉਸ ਵੇਲੇ ਤੋੜ ਭੰਨ ਹੋਈ ਸੀ। ਉਸ ਹੋਏ ਨੁਕਸਾਨ ਦੇ ਵੀ ਅੰਕੜੇ ਕੀਤੇ ਜਾਣੇ ਹਨ। ਇਸ ‘ਚ ਸੈਨਾ ਬਲ, ਰੇਲਵੇ ਤੇ ਬੱਸਾਂ ਦੇ ਹੋਏ ਨੁਕਸਾਨ ਦਾ ਵੀ ਹਿਸਾਬ ਜੋੜਿਆ ਜਾਵੇਗਾ। ਇਹ ਸਾਰਿਆਂ ‘ਤੇ ਕਰੀਬ 204 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਜੋ ਸਰਕਾਰ ਬਾਬਾ ਦੀ ਸੰਪੱਤੀ ਤੋਂ ਵਸੂਲੇਗੀ। ਹਾਲਾਂਕਿ ਇਹ ਖ਼ਰਚ ਅਜੇ ਵੱਧ ਸਕਦਾ ਹੈ ਕਿਉਂਕਿ ਸਰਕਾਰ ਨੇ ਜ਼ਿਲ੍ਹਿਆਂ ‘ਚ ਹੋਏ ਲੋਕਾਂ ਦੇ ਨੁਕਸਾਨ ਦਾ ਵੀ ਖ਼ਰਚ ਮੰਗਿਆ ਹੈ।
ਇਸ ਲਈ ਐੱਫਆਈਆਰ ਦਰਜ ਕਰਾਕੇ ਨੁਕਸਾਨ ਦੀ ਡਿਟੇਲ ਵੀ ਮੰਗੀ ਹੈ। ਇਸ 204 ਕਰੋੜ ਰੁਪਏ ‘ਚ ਰੋਡਵੇਜ਼ ਦਾ 14 ਕਰੋੜ, ਉੱਤਰੀ ਰੇਲਵੇ ਦਾ 50 ਕਰੋੜ, ਸੈਨਾ ਤੇ ਅਰਧਸੈਨਿਕ ਬਲਾਂ ਦਾ 45 ਕਰੋੜ ਤੇ ਪੰਚਕੂਲਾ ਸਮੇਤ ਪ੍ਰਦੇਸ਼ ਭਰ ‘ਚ ਹਿੰਸਾ 'ਤੇ ਅੱਗ ਲੱਗੀ ਦਾ 95 ਕਰੋੜ ਦਾ ਨੁਕਸਾਨ ਦਿਖਾਇਆ ਗਿਆ ਹੈ।
ਸਿਰਸਾ ‘ਚ 953 ਏਕੜ ਜ਼ਮੀਨ
ਸਿਰਸਾ ਜ਼ਿਲ੍ਹੇ ‘ਚ ਸਰਕਾਰੀ ਰਿਕਾਰਡ ਅਨੁਸਾਰ 953 ਏਕੜ ਜ਼ਮੀਨ ਉਸ ‘ਚ ਜੇ ਇਕੱਲੇ ਸਿਰਸਾ ਤਹਿਸੀਲ ਦੀ ਗੱਲ ਕਰੀਏ ਤਾਂ 700 ਏਕੜ ਜ਼ਮੀਨ ਹੈ ਅਤੇ ਉਸ ਵਿਚੋਂ 91 ਏਕੜ ਜ਼ਮੀਨ ‘ਤੇ ਬਾਬੇ ਦੀ ਗੁਫ਼ਾ ਹੈ।
ਹਿਸਾਰ ‘ਚ 8 ਕਰੋੜ ਦੀ 11 ਏਕੜ ਜ਼ਮੀਨ
ਹਿਸਾਰ ‘ਚ ਛੇ ਨਾਮ ਚਰਚਾ ਘਰਾਂ ਨੂੰ ਸੰਪਤੀ ‘ਚ ਗਿਣਿਆ ਗਿਆ ਹੈ। ਇਸ ਦੇ ਅਨੁਸਾਰ ਡੇਰੇ ਦੇ ਕੋਲ 11 ਏਕੜ ਜ਼ਮੀਨ ਹੈ, ਜਿਸ ਦੀ ਕੀਮਤ ਅੱਠ ਕਰੋੜ ਤੱਕ ਹੋ ਸਕਦੀ ਹੈ।
ਜੀਂਦ ‘ਚ 6 ਡੇਰੇ ਰਾਮ ਰਹੀਮ ਦੇ ਨਾਮ
ਜੀਂਦ ‘ਚ ਛੇ ਡੇਰੇ ਹਨ, ਜਿਸ ‘ਚ ਚਾਰ ਡੇਰਿਆਂ ‘ਤੇ ਬਾਬੇ ਦਾ ਨਾਮ ਹੈ। ਜ਼ਿਲ੍ਹੇ ‘ਚ ਬਾਬੇ ਦੀ ਸੰਪੱਤੀ 9 ਕਰੋੜ 33 ਲੱਖ ਹੈ। ਇਸ ‘ਚ ਜੀਂਦ ਸ਼ਹਿਰ ‘ਚ 14 ਕਰੋੜ 89 ਲੱਖ 14 ਹਜ਼ਾਰ, ਨਰਵਾਲਾ ‘ਚ 2 ਕਰੋੜ 86 ਲੱਖ 44 ਹਜ਼ਾਰ 424, ਅਲੇਵਾ ‘ਚ 17 ਲੱਖ 25 ਹਜ਼ਾਰ ਦੀ ਪ੍ਰਾਪਰਟੀ ਹੈ। ਇਸ ਤੋਂ ਇਲਾਵਾ ਹੋਰ ਵੀ ਕਾਫੀ ਪ੍ਰਾਪਰਟੀ ਹੈ, ਜਿਸ ਦੇ ਅਜੇ ਅੰਕੜੇ ਲਗਾਏ ਜਾ ਰਹੇ ਹਨ। ਇਸ ਤੋਂ ਬਿਨਾ ਕੈਥਲ ‘ਚ 12.5 ਕਰੋੜ ਦੀ ਸੰਪੱਤੀ ਹੈ।