ਸੱਜਣ ਕੁਮਾਰ ਨੂੰ ਪਛਾਣ ਲਿਆ ਤੇ ਬਿਆਨ ਦਰਜ ਕਰਵਾਏ
Published : Mar 15, 2018, 11:01 pm IST
Updated : Mar 15, 2018, 5:31 pm IST
SHARE ARTICLE

ਸੱਜਣ ਕੁਮਾਰ ਨੇ ਪੁੱਛ ਪੜਤਾਲ ਦੌਰਾਨ ਕੋਹਲੀ ਨਾਲ ਬਦਤਮੀਜ਼ੀ ਕੀਤੀ ਪਰ ਕੋਹਲੀ ਅਡੋਲ ਰਹੇ
ਨਵੀਂ ਦਿੱਲੀ: 15 ਮਾਰਚ (ਅਮਨਦੀਪ ਸਿੰਘ): ਨਵੰਬਰ 1984 ਦੇ ਸਿੱਖ ਕਤਲੇਆਮ ਦੇ ਮਾਮਲੇ ਵਿਚ ਅੱਜ ਵਿਸ਼ੇਸ਼ ਜਾਂਚ ਟੀਮ ਨੇ ਸੱਜਣ ਕੁਮਾਰ ਤੇ ਚਸ਼ਮਦੀਦ ਗਵਾਹ ਸੁਰਿੰਦਰ ਸਿੰਘ ਕੋਹਲੀ ਨੂੰ ਆਹਮੋ ਸਾਹਮਣੇ ਬਿਠਾ ਕੇ ਪੜਤਾਲ ਕੀਤੀ। ਅੱਜ ਪੰਜਾਬ ਦੇ ਡੇਰਾਬੱਸੀ ਤੋਂ ਦਿੱਲੀ ਪੁੱਜ ਕੇ 60 ਸਾਲਾ ਕੋਹਲੀ ਨੇ ਸੱਜਣ ਕੁਮਾਰ ਵਿਰੁਧ ਬਿਆਨ ਦਰਜ ਕਰਵਾਏ। ਇਸੇ ਮਾਮਲੇ ਵਿਚ ਸੱਜਣ ਕੁਮਾਰ ਨੇ ਦਿੱਲੀ ਦੀ ਦਵਾਰਕਾ ਅਦਾਲਤ ਤੇ ਮਗਰੋਂ ਦਿੱਲੀ ਹਾਈ ਕੋਰਟ ਤੋਂ ਅਗਾਊਂ ਜ਼ਮਾਨਤ ਲਈ ਹੋਈ ਹੈ।ਨਵੰਬਰ 1984 ਵਿਚ ਕੋਹਲੀ ਉਤਮ ਨਗਰ ਦੇ ਗ਼ੁਲਾਬੀ ਬਾਗ਼ ਇਲਾਕੇ ਵਿਚ ਰਹਿੰਦੇ ਸਨ। ਉਦੋਂ ਭੀੜ ਨੇ ਕੋਹਲੀ ਦੇ ਪਿਤਾ ਸੋਹਨ ਸਿੰਘ ਅਤੇ ਜੀਜਾ  ਅਵਤਾਰ ਸਿੰਘ ਅਤੇ ਗਵਾਂਢੀ ਗੁਰਚਰਨ ਸਿੰਘ ਨੂੰ ਸਾੜ ਕੇ ਕਤਲ ਕਰ ਦਿਤਾ ਸੀ। ਇਹ ਮਾਮਲਾ ਦਵਾਰਕਾ ਅਦਾਲਤ ਵਿਚ ਵਿਚਾਰਅਧੀਨ ਹੈ। ਸੱਜਣ ਕੁਮਾਰ 'ਤੇ ਕੋਹਲੀ ਦੇ ਪਿਤਾ ਤੇ ਜੀਜੇ ਦੇ ਕਤਲ ਦਾ ਮਾਮਲਾ ਦਰਜ ਹੈ।'ਰੋਜ਼ਾਨਾ ਸਪੋਕਸਮੈਨ' ਨਾਲ ਗੱਲ ਕਰਦਿਆਂ ਸੁਰਿੰਦਰ ਸਿੰਘ ਕੋਹਲੀ ਨੇ ਦਸਿਆ ਕਿ ਪੜਤਾਲ ਵਿਚ ਉਨ੍ਹਾਂ ਸੱਜਣ ਕੁਮਾਰ ਨੂੰ ਪਛਾਣ ਲਿਆ ਤੇ ਅਫ਼ਸਰਾਂ ਸਾਹਮਣੇ ਵੀ ਇਹੀ ਗੱਲ ਰੱਖੀ ਕਿ ਸੱਜਣ ਕੁਮਾਰ ਨੇ ਹੀ ਭੀੜ ਦੀ ਅਗਵਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਭਾਵੇਂ ਕਿ ਸੱਜਣ ਕੁਮਾਰ ਨੇ ਪੁੱਛ ਪੜਤਾਲ ਦੌਰਾਨ ਉਨ੍ਹਾਂ ਨਾਲ ਬਦਤਮੀਜ਼ੀ ਕੀਤੀ ਪਰ ਉਹ ਅਡੋਲ ਰਹੇ ਤੇ  


ਪੂਰੀ ਦ੍ਰਿੜ੍ਹਤਾ ਨਾਲ ਅਪਣੇ ਪਹਿਲਾਂ ਦਰਜ ਕਰਵਾਏ ਬਿਆਨਾਂ 'ਤੇ ਕਾਇਮ ਰਹੇ ਤਾਕਿ ਦੋਸ਼ੀ ਵਿਰੁਧ ਸਖ਼ਤ ਚਾਰਜਸ਼ੀਟ ਬਣ ਸਕੇ।ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕਾਨੂੰਨੀ ਮਹਿਕਮੇ ਦੇ ਚੇਅਰਮੈਨ ਜਸਵਿੰਦਰ ਸਿੰਘ ਜੌਲੀ ਨੇ ਮੰਗ ਕੀਤੀ ਕਿ ਸਜੱਣ ਕੁਮਾਰ ਜੋ ਅਫ਼ਸਰਾਂ ਸਾਹਮਣੇ ਗਵਾਹਾਂ ਨੂੰ ਦਬਕੇ ਮਾਰਦੈ, ਉਸ ਦਾ ਨਾਰਕੋ ਟੈਸਟ ਕਰਵਾਇਆ ਜਾਵੇ।ਸ. ਜੌਲੀ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਕੈਪਟਨ ਸਰਕਾਰ ਨੇ ਆਉਂਦਿਆਂ ਹੀ ਕੋਹਲੀ ਨੂੰ ਮਿਲੀ ਸੁਰੱਖਿਆ ਵਾਪਸ ਲੈ ਲਈ ਜੋ ਪਹਿਲਾਂ ਬਾਦਲ ਸਰਕਾਰ ਨੇ ਦਿਤੀ ਹੋਈ ਸੀ। ਜਦ ਕੈਟਪਨ ਮੰਨਦੇ ਹਨ ਕਿ ਸੱਜਣ ਕੁਮਾਰ 84 ਕਤਲੇਆਮ ਵਿਚ ਸ਼ਾਮਲ ਸੀ, ਫਿਰ ਹੁਣ ਜਦ ਚਸ਼ਮਦੀਦ ਗਵਾਹ ਨੂੰ ਸੁਰੱਖਿਆ ਦੀ ਲੋੜ ਹੈ ਤਾਂ ਉਸ ਦੀ ਸੁਰੱਖਿਆ ਕਿਉਂ ਵਾਪਸ ਲਈ ਗਈ?

SHARE ARTICLE
Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement