ਸੂਰੀ ਜੇਲ 'ਚੋਂ ਹੀ ਟੈਲੀਫ਼ੋਨ 'ਤੇ ਕਰ ਰਿਹੈ ਲਾਮਬੰਦੀ (Breaking)
Published : Nov 23, 2017, 8:28 am IST
Updated : Jul 16, 2021, 4:15 pm IST
SHARE ARTICLE
Suri
Suri

------------

'ਰੋਜ਼ਾਨਾ ਸਪੋਕਸਮੈਨ' ਵਲੋਂ ਇਹ ਮਾਮਲਾ ਇਕ ਸੀਨੀਅਰ ਪੁਲਿਸ ਅਧਿਕਾਰੀ ਦੇ ਧਿਆਨ ਚ ਵੀ ਲਿਆਂਦਾ ਗਿਆ ਹੈ. ਉਹਨਾਂ ਅਮਨ ਕਨੂੰਨ ਬਰਕਰਾਰ ਰੱਖਣ ਅਤੇ ਇਸਦੀ ਤਫਤੀਸ਼ ਦੀ ਗੱਲ ਆਖੀ ਹੈ.-ਇਹ ਐਕਸਕਲੂਸੀਵ ਫ਼ੋਨ ਰੀਕਾਰਡਿੰਗ ਸੁਣਨ ਲਈ www.spokesmantv.in ਉਤੇ ਲਾਗਇਨ ਕਰੋ

ਚੰਡੀਗੜ੍ਹ, 22 ਨਵੰਬਰ (ਨੀਲ ਭਲਿੰਦਰ ਸਿੰਘ):  ਸਿੱਖਾਂ ਵਿਰੁਧ ਜ਼ਹਿਰ ਉਗਲਣ ਵਾਲਾ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਜੇਲ 'ਚੋਂ ਹੀ ਟੈਲੀਫ਼ੋਨ ਉਤੇ  ਅਪਣੇ ਹੱਕ 'ਚ ਲਾਮਬੰਦੀ ਕਰਨ 'ਚ ਕਾਮਯਾਬ ਹੁੰਦਾ ਪ੍ਰਤੀਤ ਹੋ ਰਿਹਾ ਹੈ। ਇਸ ਵੇਲੇ ਪਠਾਨਕੋਟ ਜੇਲ 'ਚ ਬੰਦ ਸੂਰੀ ਅਤੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਦਰਮਿਆਨ ਜੇਲ 'ਚੋਂ ਹੋਈ ਟੈਲੀਫ਼ੋਨ ਗੱਲਬਾਤ ਦੀ ਰਿਕਾਰਡਿੰਗ 'ਰੋਜ਼ਾਨਾ ਸਪੋਕਸਮੈਨ' ਨੂੰ ਅਪਣੇ ਸੂਤਰਾਂ ਤੋਂ ਪ੍ਰਾਪਤ ਹੋਈ ਹੈ। ਕਰੀਬ ਤਿੰਨ ਮਿੰਟ ਦੀ ਇਸ ਰਿਕਾਰਡਿੰਗ ਕਲਿਪ ਵਿਚ ਸੂਰੀ ਅਤੇ ਦੂਜਾ ਆਗੂ ਹਿੰਦੂ ਪੱਤਾ ਖੇਡਦੇ ਹੋਏ ਪੰਜਾਬ ਵਿਚਲੇ ਹਿੰਦੂਆਂ ਨੂੰ ਬਾਹਰਲੇ ਰਾਜਾਂ ਵਾਲਿਆਂ ਦੇ ਹੁੰਗਾਰੇ ਦਾ ਹਵਾਲਾ ਦੇ ਕੇ ਭੜਕਾਉਣ ਦੀ ਕੋਸ਼ਿਸ਼ ਕਰਦੇ ਜਾਪ ਰਹੇ ਹਨ। ਸੰਜੀਵ ਘਨੌਲੀ ਜੇਲ 'ਚੋਂ ਟੈਲੀਫ਼ੋਨ ਕਰ ਰਹੇ ਸੂਰੀ ਨੂੰ ਜਾਣਕਾਰੀ ਦੇ ਰਿਹਾ ਹੈ ਕਿ ਮੱਧ ਪ੍ਰਦੇਸ਼ 'ਚੋਂ ਬਜਰੰਗ ਦਲ ਵਾਲਿਆਂ ਨੇ ਉਸ ਵਿਰੁਧ ਦਰਜ ਕੀਤੇ ਕੇਸ ਦੀਆਂ ਧਾਰਾਵਾਂ ਅਤੇ ਉਸ ਦੇ ਵਿਵਾਦਤ ਵੀਡੀਉ ਬਾਰੇ ਜਾਣਕਾਰੀ ਮੰਗੀ ਹੈ। ਘਨੌਲੀ ਗਾਲ ਕਢਦੇ ਹੋਏ ਕਹਿ ਰਿਹਾ ਹੈ ਕਿ 'ਇਦਾਂ ਕਿੱਦਾਂ ਹਿੰਦੂਆਂ  ਨਾਲ....' ਉਹ ਅੱਗੇ ਕਹਿ ਰਿਹਾ ਹੈ ਕਿ ਮੱਧ ਪ੍ਰਦੇਸ਼ ਵਾਲੇ ਇਸ ਮੁੱਦੇ ਉਤੇ ਮਰਨ ਵਰਤ ਉਤੇ ਬੈਠਣ ਲਈ ਤਿਆਰ ਹਨ ਤੇ ਉਸ ਨੇ ਪੰਜਾਬ ਵਿਚਲੇ 'ਅਪਣੇ ਬੰਦਿਆਂ ਨੂੰ' ਬਾਹਰਲਿਆਂ ਦੇ ਇਹਨਾਂ ਕੰਮਾਂ ਦਾ ਹਵਾਲਾ ਦੇ ਕੇ ਇਕ ਤਰ੍ਹਾਂ ਨਾਲ ਲਾਹਨਤ ਵੀ ਪਾਈ ਗਈ ਹੈ। ਇਸੇ ਦੌਰਾਨ ਸੂਰੀ ਵਲੋਂ ਅਪਣੀਆਂ 'ਵਿਵਾਦਤ' ਸੀਡੀਜ਼ ਵੀ ਵੱਧ ਤੋਂ ਵੱਧ ਫੈਲਾਉਣ ਦੇ ਨਿਰਦੇਸ਼ ਦਿੰਦੇ ਹੋਏ ਸੰਜੀਵ ਘਨੌਲੀ ਨੂੰ ਉਸ ਦੇ ਪਤੇ ਉਤੇ ਇਹ ਸਮਗਰੀ ਕੋਰੀਅਰ ਰਾਹੀਂ ਭਿਜਵਾਈ ਜਾ ਰਹੀ ਹੋਣ ਦਾ ਵੀ ਵੇਰਵਾ ਸਾਂਝਾ

ਕੀਤਾ ਜਾ ਰਿਹਾ ਸੁਣਨ ਨੂੰ ਮਿਲ ਰਿਹਾ ਹੈ। ਹੋਰ ਤਾਂ ਹੋਰ ਸੂਰੀ ਜੇਲ ਅੰਦਰ ਪੂਰਾ ਮੌਜ-ਮੇਲਾ ਹੋ ਰਿਹਾ ਹੋਣ ਦਾ ਵੀ ਜ਼ਿਕਰ ਕਰ ਉਸ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਆਲੀਸ਼ਾਨ ਸਹੂਲਤਾਂ ਦਾ ਵੀ ਜਿਕਰ ਕਰ ਰਿਹਾ  ਸੁਣ ਰਿਹਾ ਹੈ. ਘਨੌਲੀ ਉਚੇਚੇ ਤੌਰ ਉਤੇ ਪੁੱਛ ਸੂਰੀ ਨੂੰ ਭੇਜੀ ਗਈ ਐਲਸੀਡੀ ਬਾਰੇ ਪੁੱਛ ਰਿਹਾ ਹੈ। ਜਿਸ ਦੇ ਜਵਾਬ ਵਿਚ ਸੂਰੀ ਕਹਿ ਰਿਹਾ ਹੈ ਕਿ ਉਹ ਵਾਪਸ ਹੋ ਗਈ ਹੈ। ਜਿਸ ਦੇ ਜਵਾਬ 'ਚ ਘਨੌਲੀ ਕਹਿ ਰਿਹਾ ਹੈ ਕਿ ਸੁਪਰਡੈਂਟ ਨਾਲ ਗੱਲ ਕਰ ਕੇ ਵਾਪਸ ਆ ਜਾਵੇਗੀ। ਇਹ ਸਾਰੀ ਗੱਲਬਾਤ ਬੜੇ ਅਰਾਮ-ਮਈ ਮਾਹੌਲ 'ਚ ਹੁੰਦੀ ਪ੍ਰਤੀਤ ਹੋ ਰਹੀ। ਅੰਤ 'ਚ ਗੱਲਬਾਤ ਅਚਾਨਕ ਟੁੱਟ ਜਾਂਦੀ ਹੈ ਤਾਂ ਜੇਲ ਵਾਲੇ ਪਾਸਿਉਂ ਬੋਲਣ ਵਾਲਾ ਕਹਿ ਰਿਹਾ ਹੈ ਕਿ ਅੰਕਲ ਗੱਲ ਕਰਨ ਲਈ ਪੰਜ ਮਿੰਟ ਹੀ ਮਿਲਦੇ ਹਨ। ਇਸ ਤੋਂ ਪਹਿਲਾਂ ਗੱਲਬਾਤ 'ਚ ਘਨੌਲੀ ਸੂਰੀ ਨੂੰ ਸ਼ਾਇਦ ਉਕਤ ਬੰਦੇ ਬਾਰੇ ਸੂਰੀ ਦਾ ਭਤੀਜਾ ਹੋਣ ਦੀ ਗੱਲ ਕਹਿ ਰਿਹਾ ਵੀ ਸੁਣਦਾ ਹੈ। ਇਹ ਗੱਲਬਾਤ ਸੂਰੀ ਦੀ ਅੰਮ੍ਰਿਤਸਰ ਪੇਸ਼ੀ ਤੋਂ ਦੋ ਦਿਨ ਪਹਿਲਾਂ ਦੀ ਜਾਪਦੀ ਹੈ ਕਿਉਂਕਿ ਰਿਕਾਰਡਿੰਗ ਦੀ ਸ਼ੁਰੂਆਤ 'ਚ ਪਹਿਲਾਂ ਤਾਂ ਸੂਰੀ ਅਪਣਾ ਨਾਂ ਲੈ ਕੇ ਖੁਦ ਜੇਲ 'ਚੋਂ ਫ਼ੋਨ ਕਰ ਰਿਹਾ ਹੋਣ ਦੀ ਪੁਸ਼ਟੀ ਕਰਦਾ ਪ੍ਰਤੀਤ ਹੋ ਰਿਹਾ ਹੈ, ਦੂਜਾ ਘਨੌਲੀ ਇਹ ਵੀ ਪੁੱਛ ਰਿਹਾ ਹੈ ਕਿ ਪਰਸੋਂ ਵਾਲੀ ਪੇਸ਼ੀ ਜੇਕਰ ਵੀਡੀਓ ਕਾਨਫ਼ਰੰਸਿੰਗ ਰਾਹੀਂ ਹੋ ਗਈ ਤਾਂ ਫਿਰ ਉਹ ਸੂਰੀ ਨੂੰ ਮਿਲਣ ਅਮ੍ਰਿਤਸਰ ਆਉਣ ਜਾਂ ਪਠਾਨਕੋਟ ਪਹੁੰਚਣ। ਅੰਮ੍ਰਿਤਸਰ ਪੇਸ਼ੀ ਦੌਰਾਨ ਇਨ੍ਹਾਂ ਦੋਵਾਂ ਦੀ ਇਕ ਤਾਜ਼ਾ ਮੰਨੀ ਜਾ ਰਹੀ ਤਸਵੀਰ ਵੀ 'ਰੋਜ਼ਾਨਾ ਸਪੋਕਸਮੈਨ' ਨੂੰ ਅਪਣੇ ਸੂਤਰਾਂ ਤੋਂ ਹਾਸਲ ਹੋਈ ਹੈ, ਜੋ ਇਥੇ ਛਾਪੀ ਵੀ ਗਈ ਹੈ.(ਬਾਕਸ)ਸੰਜੀਵ ਘਨੌਲੀ ਵਲੋਂ ਗੱਲਬਾਤ ਹੋਈ ਹੋਣ ਅਤੇ ਮਰਨ ਵਰਤ ਦੇ ਪ੍ਰੋਗਰਾਮ ਦੀ ਪੁਸ਼ਟੀ 'ਰੋਜ਼ਾਨਾ ਸਪੋਕਸਮੈਨ' ਵਲੋਂ ਸ਼ਿਵ ਸੈਨਾ ਆਗੂ ਸੰਜੀਵ ਘਨੌਲੀ ਦੇ ਮੋਬਾਈਲ ਫ਼ੋਨ ਉਤੇ ਗੱਲਬਾਤ ਕੀਤੀ ਗਈ ਜਿਸ ਦੌਰਾਨ ਪੁੱਛੇ ਜਾਣ ਉਤੇ ਉਸ ਨੇ ਨਾ ਸਿਰਫ਼ ਕੁੱਝ ਦਿਨ ਪਹਿਲਾਂ ਸੁਧੀਰ ਸੂਰੀ ਨਾਲ ਫ਼ੋਨ ਉਤੇ ਗੱਲਬਾਤ ਹੋਈ ਹੋਣ ਦੀ ਪੁਸ਼ਟੀ ਕੀਤੀ ਬਲਕਿ ਇਹ ਵੀ ਦਾਅਵਾ ਕੀਤਾ ਕਿ ਉਹ 28 ਨਵੰਬਰ ਨੂੰ ਸੂਰੀ ਦੀ ਅਦਾਲਤੀ ਪੇਸ਼ੀ ਦੀ ਉਡੀਕ ਕਰ ਰਹੇ ਹਨ. ਉਹਨਾਂ ਨੂੰ ਜ਼ਮਾਨਤ ਮਿਲਣ ਦੀ ਆਸ ਹੈ ਨਾ ਮਿਲਣ ਦੀ ਸੂਰਤ 'ਚ ਛੇ ਰਾਜਾਂ 'ਚ ਮਰਨ ਵਰਤ ਸ਼ੁਰੂ ਕੀਤਾ ਜਾਣ ਦਾ ਪ੍ਰੋਗਰਾਮ ਹੈ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement