
ਨਵੀਂ ਦਿੱਲੀ: ਟੀਮ ਇੰਡੀਆ ਇਨ੍ਹਾਂ ਦਿਨਾਂ ਦੱਖਣ ਅਫਰੀਕਾ ਦੌਰੇ 'ਤੇ ਹੈ। ਇਸ ਦੌਰਾਨ ਟੀਮ ਦੇ ਖਿਡਾਰੀ ਆਪਣੇ ਪਰਿਵਾਰ ਦੇ ਨਾਲ ਆਏ ਹਨ ਅਤੇ ਉਥੇ ਹੀ ਥੋੜ੍ਹੇ ਹੀ ਦਿਨਾਂ ਪਹਿਲਾਂ ਵਿਆਹ ਦੇ ਬੰਧਨ 'ਚ ਬੱਝੇ ਕਪਤਾਨ ਵਿਰਾਟ ਕੋਹਲੀ ਵੀ ਆਪਣੀ ਪਤਨੀ ਅਨੁਸ਼ਕਾ ਦੇ ਨਾਲ ਪੁੱਜੇ ਹਨ।
ਵਿਰਾਟ - ਅਨੁਸ਼ਕਾ ਸਾਉਥ ਅਫਰੀਕਾ 'ਚ ਕਵਾਲਿਟੀ ਟਾਇਮ ਬਿਤਾ ਰਹੇ ਹਨ ਅਤੇ ਅਕਸਰ ਹੀ ਸੋਸ਼ਲ ਮੀਡੀਆ 'ਤੇ ਇਹਨਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਈ ਹੈ। ਇਕ ਵੀਡੀਓ ਨੂੰ ਫੈਨਸ ਕਾਫ਼ੀ ਪਸੰਦ ਕਰ ਰਹੇ ਹਨ। ਇਸ ਵਿਚ ਵਿਰਾਟ - ਅਨੁਸ਼ਕਾ ਜਮਕੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੇ ਕੀਤੀ ਹੈ। ਲੇਕਿਨ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਹ ਵੀਡੀਓ ਇਸ ਸਾਲ ਦਾ ਹੈ। ਦੱਸਿਆ ਜਾਂਦਾ ਹੈ ਕਿ ਵੀਡੀਓ ਨਿਊਯਾਰਕ ਦੀ ਹੈ। ਅਨੁਸ਼ਕਾ ਆਈਫਾ ਅਵਾਰਡਸ ਲਈ ਨਿਊਯਾਰਕ ਵਿਚ ਸੀ ਅਤੇ ਵੈਸਟਇੰਡੀਜ ਦੌਰੇ ਤੋਂ ਪਹਿਲਾਂ ਅਨੁਸ਼ਕਾ ਦੇ ਨਾਲ ਕਵਾਲਿਟੀ ਟਾਇਮ ਬਿਤਾਉਣ ਲਈ ਵਿਰਾਟ ਵੀ ਨਿਊਯਾਰਕ ਪੁੱਜੇ ਸਨ।
ਦੱਸ ਦਈਏ ਕਿ ਦੋਨਾਂ ਨੇ 11 ਦਸੰਬਰ ਨੂੰ ਇਟਲੀ ਦੇ ਟਸਕਨੀ ਵਿਚ ਚੁਪਚਪੀਤੇ ਵਿਆਹ ਕੀਤਾ ਅਤੇ ਰੁਮ ਵਿਚ ਉਨ੍ਹਾਂ ਨੇ ਆਪਣਾ ਹਨੀਮੂਨ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਇੰਡੀਆ ਵਾਪਸ ਆਕੇ ਪਹਿਲਾਂ ਦਿੱਲੀ ਅਤੇ ਫਿਰ ਮੁੰਬਈ ਵਿਚ ਰਿਸੈਪਸ਼ਨ ਦਿੱਤਾ। ਜਿਸ ਵਿਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।