ਯੋਗੀ ਨੇ ਨੋਇਡਾ ਆ ਕੇ ਤੋੜਿਆ ਅੰਧਵਿਸ਼ਵਾਸ: ਮੋਦੀ
Published : Dec 25, 2017, 11:55 pm IST
Updated : Dec 25, 2017, 6:25 pm IST
SHARE ARTICLE

ਨੋਇਡਾ, 25 ਦਸੰਬਰ : ਯੂਪੀ ਦੇ ਸਾਬਕਾ ਮੁੱਖ ਮੰਤਰੀਆਂ ਦੇ ਨੋਇਡਾ ਨਾ ਆਉਣ ਨਾਲ ਜੁੜੇ ਅੰਧਵਿਸ਼ਵਾਸ 'ਤੇ ਵਿਅੰਗ ਕਸਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੰਨ੍ਹੀ ਸ਼ਰਧਾ ਅਤੇ ਮਾਨਤਾਵਾਂ ਵਿਚ ਕੈਦ ਹੋ ਕੇ ਕੋਈ ਵੀ ਸਮਾਜ ਪ੍ਰਗਤੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜੇ ਮੁੱਖ ਮੰਤਰੀ ਇਸ ਡਰ ਨਾਲ ਜਿਊਂਦੇ ਹਨ ਕਿ ਕਿਤੇ ਜਾਣ ਨਾਲ ਕੁਰਸੀ ਨਾ ਚਲੀ ਜਾਵੇ ਤਾਂ ਅਜਿਹੇ ਲੋਕਾਂ ਨੂੰ ਮੁੱਖ ਮੰਤਰੀ ਬਣਨ ਦਾ ਕੋਈ ਹੱਕ ਨਹੀਂ।ਦਿੱਲੀ ਮੈਟਰੋ ਦੀ 12 ਕਿਲੋਮੀਟਰ ਲੰਮੀ ਮਜੈਂਟਾ ਲਾਈਨ ਦਾ ਉਦਘਾਟਨ ਕਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, 'ਮੈਂ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਬਿਨਾਂ ਬੁਲਾਏ ਇਥੇ ਆ ਕੇ ਇਸ ਮਿੱਥ ਨੂੰ ਤੋੜਨ ਦਾ ਕੰਮ ਕੀਤਾ ਹੈ। ਉਨ੍ਹਾਂ ਦੇ ਕਪੜਿਆਂ ਨੂੰ ਵੇਖ ਕੇ ਇਹ ਭਰਮ ਫੈਲਾਇਆ ਜਾਂਦਾ ਹੈ ਕਿ ਉਹ ਆਧੁਨਿਕ ਵਿਚਾਰਾਂ ਦੇ ਧਾਰਨੀ ਨਹੀਂ, ਪੁਰਾਣੀਆਂ ਮਾਨਤਾਵਾਂ ਨੂੰ ਮੰਨਣ ਵਾਲੇ ਹਨ। ਪਰ ਉਨ੍ਹਾਂ ਇਸ ਮਾਨਤਾ ਨੂੰ ਤੋੜਿਆ ਕਿ ਜੇ ਕੋਈ ਮੁੱਖ ਮੰਤਰੀ ਇਥੇ ਆਏ ਤਾਂ ਉਹ ਸਰਕਾਰ ਵਿਚ ਨਹੀਂ ਰਹਿ ਸਕਦਾ। 


 ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੀਤੀ ਦੇ ਆਧਾਰ 'ਤੇ ਚਲਦਾ ਹੈ, ਕਿਸੇ ਦੀ ਮਰਜ਼ੀ ਨਾਲ ਨਹੀਂ ਅਤੇ ਉਨ੍ਹਾਂ ਦੀ ਸਰਕਾਰ ਵਿਕਾਸਮੁਖੀ ਸੁਸ਼ਾਸਨ ਦੇ ਮੰਤਰ ਨਾਲ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਵਚਨਬੱਧ ਹੈ। ਮੋਦੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਇਕ ਵੀ ਵਿਸ਼ਾ ਅਜਿਹਾ ਨਹੀਂ ਹੋਵੇਗਾ ਜਿਸ 'ਤੇ ਰਾਜਨੀਤਕ ਰੰਗ ਨਾਲ ਲਗਿਆ ਹੋਵੇ। ਇਸ ਲਈ ਕਦੇ ਕਦੇ ਵਿਕਾਸ ਦੇ ਉਤਮ ਕੰਮ ਵੀ ਹਮੇਸ਼ਾ ਰਾਜਨੀਤਕ ਤਕੜੀ ਵਿਚ ਤੋਲੇ ਜਾਂਦੇ ਹਨ। ਉਨ੍ਹਾਂ ਸਵਾਲ ਕੀਤਾ ਕਿ ਕੀ ਰਾਜਸੀ ਲਾਭ ਮਿਲਣ, ਤਦ ਹੀ ਕੰਮ ਕੀਤਾ ਜਾਣਾ ਚਾਹੀਦਾ ਹੈ? ਜੇ ਰਾਜਨੀਤਕ ਲਾਭ ਨਾ ਮਿਲੇ, ਫਿਰ ਦੇਸ਼ ਨੂੰ ਅਧਵਾਟੇ ਛੱਡ ਦੇਣਾ ਚਾਹੀਦਾ ਹੈ? ਮੋਦੀ ਨੇ ਕਿਹਾ ਕਿ ਕਿਤੇ ਜਾਣ ਨਾਲ ਕੁਰਸੀ ਨਾ ਚਲੀ ਜਾਏ, ਜੇ ਮੁੱਖ ਮੰਤਰੀ ਇਸ ਡਰ ਨਾਲ ਜਿਊਂਦੇ ਹਨ ਤਾਂ ਅਜਿਹੇ ਲੋਕਾਂ ਨੂੰ ਮੁੱਖ ਮੰਤਰੀ ਬਣਨ ਦਾ ਕੋਈ ਹੱਕ ਨਹੀਂ। ਸ਼ਰਧਾ ਦਾ ਅਪਣਾ ਸਥਾਨ ਹੁੰਦਾ ਹੈ ਪਰ ਅੰਨ੍ਹੀ ਸ਼ਰਧਾ ਲਈ ਕੋਈ ਸਥਾਨ ਨਹੀਂ। ਪ੍ਰਧਾਨ ਮੰਤਰੀ ਨੇ ਇਸ ਸੰਦਰਭ ਵਿਚ ਗੱਡੀ ਚਲਾ ਕੇ ਮੁੱਖ ਮੰਤਰੀ ਨਾਲ ਜੁੜੀ ਘਟਨਾ ਦਾ ਵੀ ਜ਼ਿਕਰ ਕੀਤਾ ਹਾਲਾਂਕਿ ਉਨ੍ਹਾਂ ਕਿਸੇ ਦਾ ਨਾਮ ਨਹੀਂ ਲਿਆ। ਮੋਦੀ ਨੇ ਕਿਹਾ, 'ਜਦ ਮੈਂ ਗੁਜਰਾਤ ਦਾ ਮੁੱਖ ਮੰਤਰੀ ਬਣਿਆ ਸੀ ਤਾਂ ਅਜਿਹੀਆਂ ਪੰਜ ਥਾਵਾਂ ਬਾਰੇ ਦਸਿਆ ਗਿਆ ਜਿਥੇ ਜਾਣ ਨਾਲ ਕੁਰਸੀ ਚਲੇ ਜਾਣ ਦੀ ਮਾਨਤਾ ਹੈ। ਮੈਂ ਕਿਹਾ ਕਿ ਪਹਿਲੇ ਸਾਲ ਵਿਚ ਇਨ੍ਹਾਂ ਸਾਰੀਆਂ ਥਾਵਾਂ ਦੀ ਯਾਤਰਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਹੋਣਾ ਚਾਹੀਦਾ ਹੈ। (ਏਜੰਸੀ)

SHARE ARTICLE
Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement