ਵਿਰੋਧ ਕਰਨ ਪਹੁੰਚੇ ਭਾਜਪਾ ਦੇ ਸਿੱਖ ਵਰਕਰਾਂ ਨੂੰ ਸਮਾਜਵਾਦੀ ਪਾਰਟੀ ਨੇ ਯਾਦ ਦਿਵਾਇਆ ਲਖੀਮਪੁਰ ਕਾਂਡ
Published : Feb 3, 2023, 4:34 pm IST
Updated : Feb 3, 2023, 4:34 pm IST
SHARE ARTICLE
SP reminded of Lakhimpur Kheri incident to Sikh workers of BJP
SP reminded of Lakhimpur Kheri incident to Sikh workers of BJP

ਭਾਜਪਾ ਦੇ ਸਿੱਖ ਵਰਕਰ ਰਾਮਚਰਿਤਮਾਨਸ ਦੀਆਂ ਕਾਪੀਆਂ ਲੈ ਕੇ ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਦਫ਼ਤਰ ਦੇ ਸਾਹਮਣੇ ਪਹੁੰਚੇ।

 

ਨਵੀਂ ਦਿੱਲੀ: ਰਾਮਚਰਿਤਮਾਨਸ ਵਿਵਾਦ ਨੂੰ ਲੈ ਕੇ ਸਮਾਜਵਾਦੀ ਪਾਰਟੀ (ਸਪਾ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚਾਲੇ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅੱਜ ਭਾਜਪਾ ਦੇ ਸਿੱਖ ਵਰਕਰ ਰਾਮਚਰਿਤਮਾਨਸ ਦੀਆਂ ਕਾਪੀਆਂ ਲੈ ਕੇ ਲਖਨਊ ਵਿਚ ਸਮਾਜਵਾਦੀ ਪਾਰਟੀ ਦੇ ਦਫ਼ਤਰ ਦੇ ਸਾਹਮਣੇ ਪਹੁੰਚੇ।

ਇਹ ਵੀ ਪੜ੍ਹੋ: 1984 ਸਿੱਖ ਨਸਲਕੁਸ਼ੀ ਦੇ ਦੋਸ਼ੀ ਬਲਵਾਨ ਖੋਖਰ ਦੀ ਜ਼ਮਾਨਤ ਅਰਜ਼ੀ ਖਾਰਜ

ਭਾਜਪਾ ਵਰਕਰਾਂ ਨੂੰ ਦੇਖ ਕੇ ਸਪਾ ਵਰਕਰਾਂ ਨੇ ਇਸ ਦਾ ਵਿਰੋਧ ਕੀਤਾ, ਜਿਸ ਕਾਰਨ ਮੌਕੇ 'ਤੇ ਹੰਗਾਮਾ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦਖ਼ਲ ਦੇ ਕੇ ਭਾਜਪਾ ਵਰਕਰਾਂ ਨੂੰ ਸਪਾ ਦਫ਼ਤਰ ਤੋਂ ਬਾਹਰ ਕੱਢ ਦਿੱਤਾ। ਇਸ ਦੇ ਨਾਲ ਹੀ ਵਿਰੋਧ ਕਰਨ ਪਹੁੰਚੇ ਭਾਜਪਾ ਦੇ ਸਿੱਖ ਵਰਕਰਾਂ ਨੂੰ ਸਮਾਜਵਾਦੀ ਪਾਰਟੀ ਨੇ ਲਖੀਮਪੁਰ ਕਾਂਡ ਯਾਦ ਦਿਵਾਇਆ ਹੈ।

ਇਹ ਵੀ ਪੜ੍ਹੋ: ਮਹਾਰਾਜਾ ਚਾਰਲਸ ਨੇ ਚਰਨਕੰਵਲ ਸਿੰਘ ਸੇਖੋਂ ਨੂੰ ਐਮਬੀਈ ਦੇ ਸ਼ਾਹੀ ਖ਼ਿਤਾਬ ਨਾਲ ਕੀਤਾ ਸਨਮਾਨਿਤ

ਸਪਾ ਨੇ ਟਵੀਟ ਕਰਦਿਆਂ ਕਿਹਾ ਕਿ ਸਪਾ ਦੇ ਦਫ਼ਤਰ ਪਹੁੰਚੇ ਸਿੱਖ ਭਰਾਵਾਂ ਦਾ ਸਵਾਗਤ ਹੈ। ਭਾਜਪਾ ਵੱਲੋਂ ਭੇਜੇ ਗਏ ਸਿੱਖ ਭਰਾਵਾਂ ਨੂੰ ਬੇਨਤੀ ਹੈ ਕਿ ਉਹ 'ਭਾਰਤੀ ਦੰਡਾਵਲੀ' ਹੱਥ ਵਿਚ ਲੈ ਕੇ ਭਾਜਪਾ ਦੇ ਦਫ਼ਤਰ ਵੀ ਜਾਣ ਅਤੇ ਇਹ ਜਾਂਚ ਕਰਨ ਕਿ  ਲਖੀਮਪੁਰ ਖੇੜੀ ਕਾਂਡ ਵਿਚ ਮਾਰੇ ਲੋਕਾਂ ਨਾਲ ਕੀ ਇਨਸਾਫ ਹੋਇਆ।

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

05 Dec 2024 12:19 PM

ਤਖ਼ਤ ਸ੍ਰੀ ਕੇਸਗੜ੍ਹ ਤੀਸਰੇ ਦਿਨ ਦੀ ਸਜ਼ਾ ਭੁਗਤਣ ਪਹੁੰਚੇ ਸੁਖਬੀਰ ਬਾਦਲ, ਭਾਰੀ ਫੋਰਸ ਤਾਇਨਾਤ

05 Dec 2024 12:13 PM

ਇੰਨ੍ਹਾ ਨੇ ਗੋਲੀ ਵੀ ਚਲਾਈ ਤੇ ਕਤਲ ਵੀ ਕੀਤੇ, Sukhbir Badal ਨੂੰ ਦਿੱਤੀ ਸਜ਼ਾ ਨਹੀ

04 Dec 2024 12:26 PM

Sukhbir Badal 'ਤੇ ਹ.ਮਲੇ ਨੂੰ ਲੈ ਕੇ CP Gurpreet Bhullar ਨੇ ਕੀਤਾ ਵੱਡਾ ਖੁਲਾਸਾ, ਮੌਕੇ ਤੇ ਪਹੁੰਚ ਕੇ ਦੱਸੀ

04 Dec 2024 12:18 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

03 Dec 2024 12:23 PM
Advertisement