
ਕੋਰੋਨਾ ਕਾਲ ਦੌਰਾਨ ਨਿਭਾਈਆਂ ਸੇਵਾਵਾਂ, ਸਥਾਨਕ ਕੌਂਸਲ, ਭਾਰਤੀ ਵਿਦਿਆਰਥੀਆਂ ਅਤੇ ਭਾਈਚਾਰਕ ਸੇਵਾਵਾਂ ਲਈ ਦਿੱਤਾ ਗਿਆ ਖ਼ਿਤਾਬ
ਲੰਡਨ: ਇੰਗਲੈਂਡ ਦੇ ਮਹਾਰਾਜਾ ਚਾਰਲਸ ।।। ਨੇ ਚਰਨਕੰਵਲ ਸਿੰਘ ਸੇਖੋਂ ਨੂੰ ਐਮਬੀਈ ਦੇ ਸ਼ਾਹੀ ਖ਼ਿਤਾਬ ਨਾਲ ਸਨਮਾਨਿਤ ਕੀਤਾ ਹੈ। ਉਹਨਾਂ ਨੂੰ ਇਹ ਖ਼ਿਤਾਬ ਕੋਰੋਨਾ ਕਾਲ ਦੌਰਾਨ ਨਿਭਾਈਆਂ ਸੇਵਾਵਾਂ, ਸਥਾਨਕ ਕੌਂਸਲ, ਭਾਰਤੀ ਵਿਦਿਆਰਥੀਆਂ ਅਤੇ ਭਾਈਚਾਰਕ ਸੇਵਾਵਾਂ ਲਈ ਦਿੱਤਾ ਗਿਆ ਹੈ। ਚਰਨਕੰਵਲ ਸਿੰਘ ਸੇਖੋਂ ਯੂਕੇ ਸਰਕਾਰ ਦੇ ਵਾਤਾਵਰਣ, ਖੇਤੀਬਾੜੀ ਅਤੇ ਪੇਂਡੂ ਮਾਮਲਿਆਂ ਦੇ ਵਿਭਾਗ ਵਿਚ ਸੀਨੀਅਰ ਵਾਤਾਵਰਣ ਅਧਿਕਾਰੀ ਹਨ।
ਵਿੰਡਸਰ ਕਾਸਲ ਵਿਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਮਹਾਰਾਜਾ ਚਾਰਲਸ-3 ਤੋਂ ਸਨਮਾਨ ਪ੍ਰਾਪਤ ਕਰਨ ਵਾਲੇ 80 ਲੋਕਾਂ 'ਚੋਂ ਚਰਨਕੰਵਲ ਸਿੰਘ ਸੇਖੋਂ ਇਕਲੌਤੇ ਸਿੱਖ ਸਨ। ਇਸ ਮੌਕੇ ਕਿੰਗ ਚਾਰਲਸ ਨੇ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਵੀ ਕੀਤੀ। ਜ਼ਿਕਰਯੋਗ ਹੈ ਕਿ ਚਰਨਕੰਵਲ ਸਿੰਘ ਸੇਖੋਂ 20 ਸਾਲਾਂ ਤੋਂ ਸਥਾਨਕ ਕੌਂਸਲਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਹ ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਚੇਅਰਮੈਨ ਵੀ ਹਨ।
I'm so humbled & honoured to be bestowed an #MBE one of Britain’s prestigious national civilian honours,by HM The King #CharlesIII at investiture ceremony at #WindsorCastle
This will always remind me to do more for #Diversity #Equality #Environment #charity #socialjustice #Seva pic.twitter.com/pusl5JiBqj
ਚਰਨਕੰਵਲ ਸਿੰਘ ਸੇਖੋਂ ਦਾ ਪਿਛੋਕੜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੜੂੰਦੀ ਨਾਲ ਸਬੰਧਤ ਹੈ। ਸਨਮਾਨ ਮਿਲਣ ਮਗਰੋਂ ਉਹਨਾਂ ਕਿਹਾ ਕਿ ਇਹ ਖ਼ਿਤਾਬ ਉਹ ਆਪਣੇ ਮਾਤਾ-ਪਿਤਾ ਅਤੇ ਸਾਥੀਆਂ ਨੂੰ ਸਮਰਪਿਤ ਕਰਦੇ ਹਨ, ਜਿਨ੍ਹਾਂ ਦੀ ਬਦੌਲਤ ਉਹ ਇਸ ਮੁਕਾਮ 'ਤੇ ਪਹੁੰਚੇ ਹਨ। ਚਰਨਕੰਵਲ ਸਿੰਘ ਸੇਖੋਂ ਨੂੰ ਇਹ ਖ਼ਿਤਾਬ ਮਿਲਣ ਦੇ ਚਲਦਿਆਂ ਸਥਾਨਕ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।