ਭਾਜਪਾ ਆਗੂ ਨੇ ਸੋਨੀਆ ਗਾਂਧੀ ਨੂੰ ਕਿਹਾ ਸੀ ‘ਵਿਸ਼ਕੰਨਿਆ’
ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ 'ਵਿਸ਼ਕੰਨਿਆ' ਕਹਿਣ 'ਤੇ ਬੁੱਧਵਾਰ ਨੂੰ ਭਾਜਪਾ ਆਗੂ ਬਸਨਗੌੜਾ ਪਾਟਿਲ ਯਤਨਾਲ ਨੂੰ ਨੋਟਿਸ ਜਾਰੀ ਕੀਤਾ ਹੈ। ਕਰਨਾਟਕ ਦੇ ਕੋਪਲ ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਪਹਿਲੀ ਨਜ਼ਰੇ ਯਤਨਾਲ ਨੇ ਆਦਰਸ਼ ਚੋਣ ਜ਼ਾਬਤੇ ਦੀਆਂ ਵਿਵਸਥਾਵਾਂ ਦੀ ਉਲੰਘਣਾ ਕੀਤੀ ਹੈ।
ਇਹ ਵੀ ਪੜ੍ਹੋ: IPL 2023 : ਚੇਨਈ ਸੁਪਰ ਕਿੰਗਜ਼ ਬਨਾਮ ਲਖਨਊ ਸੁਪਰਜਾਇੰਟਸ : ਮੀਂਹ ਕਾਰਨ ਰੱਦ ਹੋਇਆ ਮੈਚ
ਭਾਜਪਾ ਦੇ ਸਟਾਰ ਪ੍ਰਚਾਰਕ ਯਤਨਾਲ ਨੂੰ ਵੀਰਵਾਰ ਸ਼ਾਮ ਤੱਕ ਨੋਟਿਸ ਦਾ ਜਵਾਬ ਦੇਣ ਲਈ ਕਿਹਾ ਗਿਆ ਹੈ। ਕਮਿਸ਼ਨ ਨੇ ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਉਨ੍ਹਾਂ ਦੀਆਂ ਟਿਪਣੀਆਂ ਦਾ ਨੋਟਿਸ ਲਿਆ ਹੈ। ਜ਼ਿਕਰਯੋਗ ਹੈ ਕਿ ਕਰਨਾਟਕ ’ਚ ਭਾਰਤੀ ਜਨਤਾ ਪਾਰਟੀ ਦੇ ਆਗੂ ਬਸਨਗੌੜਾ ਪਾਟਿਲ ਯਤਨਾਲ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ‘ਜ਼ਹਿਰੀਲੇ ਸੱਪ’ ਨਾਲ ਕੀਤੇ ਜਾਣ ਦੇ ਜਵਾਬ ’ਚ ਸੋਨੀਆ ਗਾਂਧੀ ਨੂੰ ‘ਵਿਸ਼ਕੰਨਿਆ’ ਕਿਹਾ ਸੀ।
ਇਹ ਵੀ ਪੜ੍ਹੋ: UP 'ਚ ਕੁੱਤਿਆਂ ਦੀ ਦਹਿਸ਼ਤ, ਨੋਚ-ਨੋਚ ਖਾਧਾ 11 ਸਾਲਾ ਬੱਚੇ ਨੂੰ
ਬੀਜਾਪੁਰ ਤੋਂ ਵਿਧਾਇਕ ਯਤਨਾਲ ਨੇ ਇਕ ਚੋਣ ਸਭਾ ’ਚ ਕਿਹਾ ਸੀ ਕਿ ਉਨ੍ਹਾਂ ਦੀ (ਮੋਦੀ) ਤੁਲਨਾ ਸੱਪ ਨਾਲ, ਕੋਬਰੇ ਨਾਲ ਕੀਤੀ ਜਾਂਦੀ ਹੈ ਅਤੇ ਜ਼ਹਿਰੀਲਾ ਕਿਹਾ ਜਾਂਦਾ ਹੈ। ਜਿਸ ਸੋਨੀਆ ਗਾਂਧੀ ਦੀ ਅਪਣੀ ਪਾਰਟੀ ’ਚ ਉਹ ਵਾਹਵਾਹੀ ਕਰਦੇ ਰਹਿੰਦੇ ਹਨ, ਕੀ ਉਹ ਵਿਸ਼ਕੰਨਿਆ ਹੈ?