
ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜ ਕੇ ਭੁਲੱਥ ਤੋਂ ਵਿਧਾਇਕ ਬਣੇ ਸੁਖਪਾਲ ਖਹਿਰਾ ਨੇ ਅਪਣੇ ਸਾਥੀਆਂ ਨਾਲ ਕਾਂਗਰਸ ਦਾ ਹੱਥ ਫੜਿਆ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ (Aam Aadmi Party) ਦੀ ਟਿਕਟ ਤੋਂ ਚੋਣ ਲੜ ਕੇ ਭੁਲੱਥ ਤੋਂ ਵਿਧਾਇਕ ਬਣੇ ਸੁਖਪਾਲ ਖਹਿਰਾ (Sukhpal Khaira) ਨੇ ਅਪਣੇ ਸਾਥੀਆਂ ਨਾਲ ਕਾਂਗਰਸ (Congress) ਦਾ ਹੱਥ ਫੜਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh ਨੇ ਅੱਜ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਵਿਧਾਇਕ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਅਤੇ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ, ਵਿਧਾਇਕ ਮੌੜ ਅਤੇ ਪਿਰਮਲ ਸਿੰਘ ਧੌਲਾ, ਵਿਧਾਇਕ ਭਦੌੜ ਨੂੰ ਪਾਰਟੀ ਵਿਚ ਸ਼ਾਮਲ ਕੀਤਾ।
Sukhpal Khaira among 3 rebel AAP MLAs join Congress
ਇਹ ਵੀ ਪੜ੍ਹੋ: ਜ਼ਮੀਨੀ ਵਿਵਾਦ ਨੇ ਲਈ ਫਿਰੋਜ਼ਪੁਰ ਦੇ ਕਿਸਾਨ ਦੀ ਜਾਨ
ਉਹਨਾਂ ਨੇ ਦੱਸਿਆ ਕਿ ਉਕਤ ਤਿੰਨ ਸੀਨੀਅਰ ਨੇਤਾਵਾਂ ਨੂੰ ਸ਼ਾਮਲ ਕਰਨ ਲਈ ਏ.ਆਈ.ਸੀ.ਸੀ. ਪ੍ਰਧਾਨ ਸੋਨੀਆ ਗਾਂਧੀ (Sonia Gandhi) ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਕਾਂਗਰਸ ਦੇ ਜਨਰਲ ਸੱਕਤਰ (ਇੰਚਾਰਜ ਪੰਜਾਬ) ਹਰੀਸ਼ ਰਾਵਤ (Harish Rawat) ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ (Sunil Jakhar) ਤਿੰਨ ਮੈਂਬਰੀ ਕਮੇਟੀ ਨਾਲ ਦਿੱਲੀ ਵਿਖੇ ਵਿਚਾਰ ਵਟਾਂਦਰੇ ਵਿਚ ਰੁੱਝੇ ਹੋਏ ਹਨ ਤਾਂ ਉਹਨਾਂ ਤੋਂ ਆਸ਼ੀਰਵਾਦ ਕੁੱਝ ਦਿਨਾਂ ਵਿੱਚ ਲਿਆ ਜਾਵੇਗਾ।
Sukhpal Khaira among 3 rebel AAP MLAs join Congress
ਇਹ ਵੀ ਪੜ੍ਹੋ: ਸਾਲਾਂ ਤੋਂ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੀ ਬਜ਼ੁਰਗ ਔਰਤ ਦੀ ਝੁੱਗੀ 'ਚੋਂ ਮਿਲੇ ਲੱਖਾਂ ਰੁਪਏ
ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਪੱਕੀ ਰਾਏ ਹੈ ਕਿ ਖਹਿਰਾ ਅਤੇ ਉਹਨਾਂ ਦੇ ਸਾਥੀਆਂ ਦੇ ਸ਼ਾਮਲ ਹੋਣ ਨਾਲ ਕਾਂਗਰਸ (Congress) ਪਾਰਟੀ ਹੋਰ ਮਜ਼ਬੂਤ ਹੋਵੇਗੀ। ਚੰਡੀਗੜ੍ਹ (Chandigarh) ਵਿਖੇ ਸਧਾਰਣ ਸ਼ਿਰਕਤ ਸਮਾਰੋਹ ਦੌਰਾਨ, ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ (Preneet Kaur) ਵੀ ਮੌਜੂਦ ਸਨ। ਪ੍ਰਨੀਤ ਕੌਰ ਨੇ ਕਿਹਾ ਕਿ ਹਾਲ ਹੀ ਵਿਚ ਸ਼ਾਮਲ ਹੋਏ ਵਿਧਾਇਕ ਪਾਰਟੀ ਨੂੰ ਹੋਰ ਮਜਬੂਤ ਕਰਨਗੇ।