ਦਿੱਲੀ ਕਾਂਗਰਸ ਦਰਬਾਰ 'ਚ ਸੁਣਵਾਈ ਜਾਰੀ
Published : Jun 2, 2021, 12:39 am IST
Updated : Jun 2, 2021, 12:39 am IST
SHARE ARTICLE
IMAGE
IMAGE

ਦਿੱਲੀ ਕਾਂਗਰਸ ਦਰਬਾਰ 'ਚ ਸੁਣਵਾਈ ਜਾਰੀ


ਦੂਜੇ ਦਿਨ ਨਵਜੋਤ ਸਿੱਧੂ ਤੇ ਪਰਗਟ ਸਿੰਘ ਸਣੇ ਕੁੱਝ ਮੰਤਰੀ ਤੇ ਸੰਸਦ ਮੈਂਬਰ ਹੋਏ ਕਮੇਟੀ ਦੇ ਰੂ-ਬ-ਰੂ

ਚੰਡੀਗੜ੍ਹ, 1 ਜੂਨ (ਗੁਰਉਪਦੇਸ਼ ਭੁੱਲਰ) : ਪੰਜਾਬ ਦੀ ਹਾਕਮ ਪਾਰਟੀ ਦੇ ਸੰਕਟ ਦੇ ਹੱਲ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਲੋਂ ਗਠਤ ਹਾਈ ਕਮਾਨ ਦੇ ਪ੍ਰਮੁੱਖ ਆਗੂਆਂ 'ਤੇ ਆਧਾਰਤ ਤਿੰਨ ਮੈਂਬਰੀ ਕਮੇਟੀ ਵਲੋਂ ਪਾਰਟੀ ਦੇ ਦਿੱਲੀ ਦਰਬਾਰ 'ਚ ਪੰਜਾਬ ਦੇ ਮੰਤਰੀਆਂ ਤੇ ਕਾਂਗਰਸੀ ਵਿਧਾਇਕਾਂ ਦੀ ਸੁਣਵਾਈ ਅੱਜ ਦੂਜੇ ਦਿਨ ਵੀ ਜਾਰੀ ਰਹੀ | ਅੱਜ ਦੇ ਸ਼ਾਮ ਕੁੱਝ ਸੰਸਦ ਮੈਂਬਰ ਵੀ ਕਮੇਟੀ ਨੂੰ  ਮਿਲੇ ਜਿਨ੍ਹਾਂ 'ਚ ਰਵਨੀਤ ਬਿੱਟੂ, ਡਾ. ਅਮਰ ਸਿੰਘ ਅਤੇ ਚੌਧਰੀ ਸੰਤੋਖ ਸਿੰਘ ਦੇ ਨਾਂ ਜ਼ਿਕਰਯੋਗ ਹਨ | 
ਅੱਜ ਕਮੇਟੀ ਨੂੰ  ਮਿਲਣ ਵਾਲੇ ਮੰਤਰੀਆਂ 'ਚ ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਸ਼ਾਮਲ ਸਨ ਜਦਕਿ 20 ਤੋਂ ਵਧ ਵਿਧਾਇਕਾਂ ਸਮੇਤ ਅੱਜ 30 ਆਗੂਆਂ ਨੇ ਕਮੇਟੀ ਮੈਂਬਰਾਂ ਸਾਹਮਣੇ ਅਪਣਾ ਪੱਖ ਰਖਿਆ | 
ਬਾਕੀ ਰਹਿੰਦੇ ਕੁੱਝ ਮੰਤਰੀ, ਵਿਧਾਇਕ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਸਮੇਤ ਹੋਰ ਸੰਸਦ ਮੈਂਬਰ ਤੀਜੇ ਦਿਨ 2 ਜੂਨ ਨੂੰ  ਕਮੇਟੀ ਨਾਲ ਗੱਲਬਾਤ 'ਚ ਸ਼ਾਮਲ ਹੋਣਗੇ |
ਅੱਜ ਦੂਜੇ ਦਿਨ ਦੀ ਸੁਣਵਾਈ 'ਚ ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਮੁੱਖ ਤੌਰ 'ਤੇ ਚਰਚਾ ਦਾ ਕੇਂਦਰ ਰਹੇ ਅਤੇ ਸੱਭ ਦੀਆਂ ਨਜ਼ਰਾਂ ਇਨ੍ਹਾਂ ਦੋਵਾਂ ਆਗੂਆਂ ਉਪਰ ਟਿਕੀਆਂ ਹੋਈਆਂ ਸਨ, ਜੋ ਕੈਪਟਨ ਵਿਰੋਧੀ ਬਾਗ਼ੀ ਸੁਰ ਅਪਣਾਉਣ ਵਾਲੇ ਨੇਤਾਵਾਂ 'ਚੋਂ ਮੁੱਖ ਹਨ | 
ਜ਼ਿਕਰਯੋਗ ਹੈ ਕਿ ਨਵਜੋਤ ਤੇ ਪਰਗਟ ਦੋਵਾਂ ਵਲੋਂ ਅੱਜ ਕਮੇਟੀ ਨਾਲ ਗੱਲਬਾਤ 'ਚ ਕੈਪਟਨ ਪ੍ਰਤੀ ਤਿੱਖੇ ਤੇਵਰ ਹੀ ਬਰਕਰਾਰ ਰੱਖੇ | ਦੋਵਾਂ ਨੇਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਖ਼ੁਦ ਵੀ ਮੀਟਿੰਗ ਤੋਂ ਬਾਅਦ ਬਾਹਰ ਆ ਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ | ਇਹ ਦੋਵੇਂ ਨੇਤਾ ਸਰਕਾਰ ਨਾਲ ਜੁੜੇ ਵੱਖ-ਵੱਖ ਮੁੱਦਿਆਂ ਉਪਰ ਅਪਣੇ ਪਹਿਲੇ ਸਟੈਂਡ 'ਤੇ ਹੀ ਦਿ੍ੜ ਹਨ ਅਤੇ ਕਮੇਟੀ ਸਾਹਮਣੇ ਵੀ ਪਹਿਲਾਂ ਉਠਾਈਆਂ ਜਾ ਰਹੀਆਂ ਗੱਲਾਂ ਦੁਹਰਾਉਂਦਿਆਂ ਪਾਰਟੀ ਨੂੰ  ਨੁਕਸਾਨ ਤੋਂ ਬਚਾਉਣ ਲਈ ਅਪਣੇ ਸੁਝਾਅ ਰੱਖੇ |
 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement