ਕੀ ਮੋਦੀ ਨਹਿਰੂ ਦੇ ਰੀਕਾਰਡ ਦੀ ਬਰਾਬਰੀ ਕਰਨਗੇ ਜਾਂ ਵਾਜਪਾਈ ਦੀ ‘ਇੰਡੀਆ ਸ਼ਾਈਨਿੰਗ’ ਵਰਗਾ ਹੋਵੇਗਾ ਹਸ਼ਰ? 
Published : Jun 4, 2024, 6:28 am IST
Updated : Jun 4, 2024, 6:28 am IST
SHARE ARTICLE
Rahul Gandhi, PM Modi
Rahul Gandhi, PM Modi

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਸੱਤਾਧਾਰੀ ਅਤੇ ਵਿਰੋਧੀ ਧੜਿਆਂ ਵਿਚਾਲੇ ਸ਼ਬਦੀ ਜੰਗ ਵੀ ਸ਼ੁਰੂ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਮੰਗਲਵਾਰ ਸਵੇਰੇ ਸ਼ੁਰੂ ਹੋਣ ਦੇ ਨਾਲ ਹੀ ਰੁਝਾਨ ਹੌਲੀ-ਹੌਲੀ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ ਅਤੇ ਫਿਰ ਦੁਪਹਿਰ ਤਕ ਇਹ ਲਗਭਗ ਸਪੱਸ਼ਟ ਹੋ ਜਾਵੇਗਾ ਕਿ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਸੱਤਾ ’ਚ ਆ ਕੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਰੀਕਾਰਡ ਦੀ ਬਰਾਬਰੀ ਕਰਨਗੇ ਜਾਂ ਸਾਲ 2004 ਵਰਗੇ ਕੁੱਝ ਹੈਰਾਨ ਕਰਨ ਵਾਲੇ ਨਤੀਜੇ ਆਉਣਗੇ, ਜਿਸ ਦੀ ਵਿਰੋਧੀ ਧਿਰ ‘ਇੰਡੀਆ’ ਗੱਠਜੋੜ ਨੂੰ ਉਮੀਦ ਹੈ। 

ਜ਼ਿਆਦਾਤਰ ਐਗਜ਼ਿਟ ਪੋਲ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਇਨ੍ਹਾਂ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਐੱਨ.ਡੀ.ਏ.) ਦਾ ਦਬਦਬਾ ਹੈ। ਇਸ ਤੋਂ ਇਲਾਵਾ ਕੁੱਝ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਸੱਤਾਧਾਰੀ ਗੱਠਜੋੜ ਲਈ ਦਾਅ ’ਤੇ ਇਹੀ ਹੈ ਕਿ ਉਸ ਦੀ ਜਿੱਤ ਕਿਵੇਂ ਹੁੰਦੀ ਹੈ ਅਤੇ ਕਿਹੜੇ ਨਵੇਂ ਖੇਤਰਾਂ ’ਚ ਅਪਣੇ ਪੈਰ ਪਸਾਰ ਸਕਦੀ ਹੈ, ਜਦਕਿ ਕੌਮੀ ਦਿੱਖ ’ਤੇ ਲਗਾਤਾਰ ਕਮਜ਼ੋਰ ਹੋ ਰਹੇ ਵਿਰੋਧੀ ਧਿਰ ਲਈ ਇਸ ਚੋਣ ’ਚ ਸੱਭ ਕੁੱਝ ਦਾਅ ’ਤੇ ਲੱਗਾ ਹੋਇਆ ਹੈ। 

ਆਖਰੀ ਪੜਾਅ ਦੀਆਂ ਚੋਣਾਂ ਤੋਂ ਬਾਅਦ, ਜ਼ਿਆਦਾਤਰ ਐਗਜ਼ਿਟ ਪੋਲ ਦੇ ਅਨੁਮਾਨਾਂ ਨੇ ਐਨ.ਡੀ.ਏ. ਗੱਠਜੋੜ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 400 ਦੇ ਟੀਚੇ ਦੇ ਨੇੜੇ ਪਹੁੰਚਣ ਦਾ ਅਨੁਮਾਨ ਲਗਾਇਆ ਹੈ, ਜਦਕਿ ‘ਇੰਡੀਆ’ ਗੱਠਜੋੜ ਦੇ 180 ਸੀਟਾਂ ਦੇ ਅੰਕੜੇ ਨੂੰ ਛੂਹਣ ਦਾ ਅਨੁਮਾਨ ਲਗਾਇਆ ਗਿਆ ਹੈ। ਅਤੀਤ ਵਲ ਮੁੜਦੇ ਹੋਏ, ਚੋਣ ਫੈਸਲਿਆਂ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਮਨਜ਼ੂਰ ਕੀਤਾ ਹੈ, ਹਾਲਾਂਕਿ ਚੋਣ ਕਮਿਸ਼ਨ ’ਤੇ ਕਦੇ ਵੀ ਇੰਨੇ ਗੰਭੀਰ ਦੋਸ਼ ਨਹੀਂ ਲੱਗੇ ਜਿੰਨੇ ਵਿਰੋਧੀ ਪਾਰਟੀਆਂ ਨੇ ਇਸ ਚੋਣ ’ਚ ਉਸ ’ਤੇ ਲਗਾਏ ਹਨ। 

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਐਗਜ਼ਿਟ ਪੋਲ ’ਚ ਸੱਤਾਧਾਰੀ ਗੱਠਜੋੜ ਦੀ ਸ਼ਾਨਦਾਰ ਜਿੱਤ ਦੀ ਭਵਿੱਖਬਾਣੀ ਤੋਂ ਬਾਅਦ ਸੱਤਾਧਾਰੀ ਅਤੇ ਵਿਰੋਧੀ ਧੜਿਆਂ ਵਿਚਾਲੇ ਸ਼ਬਦੀ ਜੰਗ ਵੀ ਸ਼ੁਰੂ ਹੋ ਗਈ ਹੈ। ਲੋਕ ਸਭਾ ਚੋਣਾਂ ’ਚ ਤਿੱਖੀ ਆਲੋਚਨਾ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਗਜ਼ਿਟ ਪੋਲ ਨੂੰ ‘ਮੋਦੀ ਮੀਡੀਆ ਪੋਲ’ ਕਹਿ ਕੇ ਖਾਰਜ ਕਰ ਦਿਤਾ ਹੈ। ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ’ਤੇ ਸ਼ੱਕ ਜ਼ਾਹਰ ਕਰ ਰਹੇ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਪ੍ਰਧਾਨ ਮੰਤਰੀ ’ਤੇ ਇਨ੍ਹਾਂ ‘ਕਾਲਪਨਿਕ’ ਐਗਜ਼ਿਟ ਪੋਲ ਜ਼ਰੀਏ ਨੌਕਰਸ਼ਾਹੀ ਨੂੰ ਸੰਕੇਤ ਭੇਜਣ ਦਾ ਦੋਸ਼ ਲਾਇਆ ਅਤੇ ਚੋਣ ਕਮਿਸ਼ਨ ਕੋਲ ਪਹੁੰਚ ਕਰ ਕੇ ਉਨ੍ਹਾਂ ਨੂੰ ਗਿਣਤੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। 

ਭਾਜਪਾ ਨੇ ਅਪਣੇ ਵਿਰੋਧੀਆਂ ’ਤੇ ਭਾਰਤ ਦੀ ਚੋਣ ਪ੍ਰਕਿਰਿਆ ਦੀ ਪਵਿੱਤਰਤਾ ’ਤੇ ਸਵਾਲ ਚੁੱਕਣ ਦਾ ਦੋਸ਼ ਲਾਇਆ ਹੈ ਅਤੇ ਕਮਿਸ਼ਨ ਨੂੰ ਵੋਟਾਂ ਦੀ ਗਿਣਤੀ ਦੌਰਾਨ ਹਿੰਸਾ ਅਤੇ ਗੜਬੜੀ ਦੀਆਂ ਕਿਸੇ ਵੀ ਕੋਸ਼ਿਸ਼ਾਂ ਨੂੰ ਰੋਕਣ ਲਈ ਕਿਹਾ ਹੈ। ਹਾਲਾਂਕਿ ਹੁਣ ਨਤੀਜੇ ਦਰਸਾ ਦੇਣਗੇ ਕਿ 2014 ਤੋਂ ਦੇਸ਼ ਭਰ ’ਚ ਲਗਾਤਾਰ ਕਮਜ਼ੋਰ ਹੋ ਰਹੀ ਕਾਂਗਰਸ ਦੀ ਸੰਗਠਨ ਅਤੇ ਲੀਡਰਸ਼ਿਪ ’ਚ ਭਾਜਪਾ ਨੂੰ ਚੁਨੌਤੀ ਦੇਣ ਦੀ ਸਮਰੱਥਾ ਹੈ ਜਾਂ ਨਹੀਂ। ਲਗਾਤਾਰ ਦੋ ਲੋਕ ਸਭਾ ਚੋਣਾਂ ’ਚ ਇਹ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਹਾਸਲ ਕਰਨ ’ਚ ਵੀ ਅਸਫਲ ਰਹੀ ਹੈ ਅਤੇ ਇਹ ਕੁੱਝ ਸੂਬਿਆਂ ਤਕ ਹੀ ਸੀਮਤ ਰਹੀ ਹੈ। 

ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਮੁੱਖ ਪ੍ਰਚਾਰਕ ਰਾਹੁਲ ਗਾਂਧੀ ਸਮੇਤ ਪਾਰਟੀ ਨੇਤਾਵਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਗੱਠਜੋੜ ਨੂੰ 543 ਮੈਂਬਰੀ ਲੋਕ ਸਭਾ ’ਚ 295 ਸੀਟਾਂ ਮਿਲਣਗੀਆਂ। ‘ਇੰਡੀਆ’ ਗੱਠਜੋੜ ਦੇ ਨੇਤਾਵਾਂ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਗੱਠਜੋੜ ਕੇਂਦਰ ’ਚ ਅਤੇ ਸੰਵਿਧਾਨ ਅਤੇ ਰਾਖਵਾਂਕਰਨ ਲਈ ਕਥਿਤ ਖਤਰੇ ਦੇ ਆਲੇ-ਦੁਆਲੇ ਲੋਕਾਂ ਦੀ ਭਲਾਈ ਨੂੰ ਧਿਆਨ ’ਚ ਰੱਖ ਕੇ ਚੋਣ ਸੰਵਾਦ ਨੂੰ ਰੂਪ ਦੇਣ ’ਚ ਸਫਲ ਰਿਹਾ ਹੈ ਅਤੇ ਲੋਕਾਂ ਦਾ ਸਮਰਥਨ ਪ੍ਰਾਪਤ ਕਰੇਗਾ। 

ਜੇ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਮੋਦੀ ਜਵਾਹਰ ਲਾਲ ਨਹਿਰੂ ਦੇ ਅਪਣੀ ਪਾਰਟੀ ਨੂੰ ਲਗਾਤਾਰ ਤਿੰਨ ਚੋਣ ਜਿੱਤਾਂ ਦਿਵਾਉਣ ਦੇ ਰੀਕਾਰਡ ਦੀ ਬਰਾਬਰੀ ਕਰਨਗੇ। ਜੇ ਉਹ ਅਸਫਲ ਰਹਿੰਦਾ ਹੈ, ਤਾਂ ਉਹ ਰੀਕਾਰਡ ਤੋਂ ਖੁੰਝ ਜਾਣਗੇ। 

ਵਿਰੋਧੀ ਪਾਰਟੀਆਂ ਅਕਸਰ ਇਸ ਚੋਣ ’ਚ ਦਲੀਲ ਦਿੰਦੀਆਂ ਰਹੀਆਂ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜੇ 2004 ਦੀ ਤਰਜ਼ ’ਤੇ ਹੋਣਗੇ। 2004 ਦੀਆਂ ਚੋਣਾਂ ’ਚ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ’ਚ ਭਾਜਪਾ ਨੇ ‘ਫੀਲ ਗੁੱਡ ਫੈਕਟਰ’ ਅਤੇ ‘ਇੰਡੀਆ ਸ਼ਾਈਨਿੰਗ’ ਦਾ ਨਾਅਰਾ ਦਿਤਾ ਸੀ ਅਤੇ ਮੀਡੀਆ ਰਾਹੀਂ ਅਜਿਹਾ ਮਾਹੌਲ ਬਣਾਇਆ ਗਿਆ ਸੀ ਕਿ ਉਹ ਸੱਤਾ ’ਚ ਵਾਪਸੀ ਕਰ ਰਹੇ ਹਨ ਪਰ ਜਦੋਂ ਨਤੀਜੇ ਆਏ ਤਾਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਸੱਤਾ ’ਚ ਵਾਪਸ ਆ ਗਈ। 

ਹਾਲਾਂਕਿ, ਇਸ ਲੋਕ ਸਭਾ ਚੋਣਾਂ ’ਚ ਖੱਬੇਪੱਖੀ ਪਾਰਟੀਆਂ ਤੋਂ ਇਲਾਵਾ ਪਛਮੀ ਬੰਗਾਲ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ’ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.), ਬੀਜੂ ਜਨਤਾ ਦਲ (ਬੀ.ਜੇ.ਡੀ.) ਅਤੇ ਵਾਈ.ਐਸ.ਆਰ. ਕਾਂਗਰਸ ਸਮੇਤ ਕਈ ਖੇਤਰੀ ਪਾਰਟੀਆਂ ਦੀ ਕਿਸਮਤ ਅਨਿਸ਼ਚਿਤ ਹੈ। 

ਮੋਦੀ ਨੇ ਪਛਮੀ ਬੰਗਾਲ ਅਤੇ ਓਡੀਸ਼ਾ ’ਚ ਅਪਣੀ ਤਾਕਤ ਵਧਾਉਣ ਲਈ ਭਾਜਪਾ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕੀਤੀ ਹੈ ਅਤੇ ਇਸ ਵਾਰ ਉਹ ਇਨ੍ਹਾਂ ਦੋਹਾਂ ਸੂਬਿਆਂ ’ਚ ਬਿਹਤਰ ਪ੍ਰਦਰਸ਼ਨ ਕਰਨ ਦੀ ਉਮੀਦ ਕਰ ਰਹੀ ਹੈ। 2019 ਦੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਓਡੀਸ਼ਾ ’ਚ ਦੂਜੀ ਸੱਭ ਤੋਂ ਵੱਡੀ ਤਾਕਤ ਵਜੋਂ ਉਭਰੀ ਸੀ, ਜਦਕਿ ਇਸ ਵਾਰ ਐਗਜ਼ਿਟ ਪੋਲ ਦੇ ਅਨੁਮਾਨਾਂ ਨੇ ਭਾਜਪਾ ਨੂੰ ਇਨ੍ਹਾਂ ਦੋਹਾਂ ਸੂਬਿਆਂ ’ਚ ਸਿਖਰ ’ਤੇ ਵਿਖਾਇਆ ਹੈ। 

ਓਡੀਸ਼ਾ ’ਚ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਇਕ ੋ ਸਮੇਂ ਹੋਈਆਂ ਸਨ। ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ’ਚ 2000 ਤੋਂ ਸੂਬੇ ’ਚ ਸੱਤਾ ’ਚ ਕਾਬਜ਼ ਬੀ.ਜੇ.ਡੀ. ਅਤੇ ਭਾਜਪਾ ਵਿਚਾਲੇ ਇਸ ਵਾਰ ਸਖਤ ਮੁਕਾਬਲਾ ਹੈ। ਵਾਈ.ਐਸ.ਆਰ.ਸੀ.ਪੀ. ਸ਼ਾਸਿਤ ਆਂਧਰਾ ਪ੍ਰਦੇਸ਼ ’ਚ ਵੀ ਵਿਧਾਨ ਸਭਾ ਚੋਣਾਂ ਹੋਈਆਂ ਸਨ। ਭਾਜਪਾ ਨੇ ਰਾਜ ’ਚ ਟੀ.ਡੀ.ਪੀ. ਨਾਲ ਗੱਠਜੋੜ ਕੀਤਾ ਹੈ। 

ਇਕ ਹੋਰ ਮੁੱਦਾ ਜੋ ਇਸ ਚੋਣਾਂ ਵਿਚ ਸੁਰਖੀਆਂ ਵਿਚ ਆਇਆ ਉਹ ਇਹ ਹੈ ਕਿ ਕੀ ਭਾਜਪਾ ਤਾਮਿਲਨਾਡੂ ਅਤੇ ਖੱਬੇ ਪੱਖੀ ਸ਼ਾਸਨ ਵਾਲੇ ਕੇਰਲ ਵਿਚ ਇਕ ਮਜ਼ਬੂਤ ਤਾਕਤ ਵਜੋਂ ਉੱਭਰ ਸਕੇਗੀ। ਇਸ ਸਮੇਂ ਦੋਹਾਂ ਸੂਬਿਆਂ ’ਚ ਇਸ ਦੀਆਂ ਕੋਈ ਸੀਟਾਂ ਨਹੀਂ ਹਨ। ਇਸ ਵਾਰ ਇਨ੍ਹਾਂ ਦੋਹਾਂ ਸੂਬਿਆਂ ’ਚ ਕੁੱਝ ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਗਿਆ ਹੈ। ਮੋਦੀ, ਜੋ ਹਮੇਸ਼ਾ ਸੱਤਾ ’ਚ ਵਾਪਸੀ ਦਾ ਭਰੋਸਾ ਰਖਦੇ ਸਨ, ਨੇ ਨਤੀਜਿਆਂ ਤੋਂ ਪਹਿਲਾਂ ਹੀ ਦੇਸ਼ ਲਈ ਅਪਣੇ ਦ੍ਰਿਸ਼ਟੀਕੋਣ ਬਾਰੇ ਇਕ ਲੇਖ ਲਿਖਿਆ ਸੀ ਅਤੇ ‘ਐਕਸ’ ’ਤੇ ਪੋਸਟ ਕੀਤਾ ਸੀ। ਇਸ ’ਚ ਉਨ੍ਹਾਂ ਦਾਅਵਾ ਕੀਤਾ ਕਿ ਲੋਕਾਂ ਨੇ ਐਨ.ਡੀ.ਏ. ਦਾ ਸਮਰਥਨ ਕੀਤਾ ਹੈ ਅਤੇ ਵਿਰੋਧੀ ਧਿਰ ਨੂੰ ਨਕਾਰ ਦਿਤਾ ਹੈ। 

ਚੋਣ ਨਤੀਜੇ ਸ਼ਰਦ ਪਵਾਰ ਅਤੇ ਊਧਵ ਠਾਕਰੇ ਵਰਗੇ ਖੇਤਰੀ ਵੱਡੇ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਵੀ ਕਰਨਗੇ। ਦੋਹਾਂ ਨੇਤਾਵਾਂ ਦੀ ਅਗਵਾਈ ਵਾਲੀਆਂ ਪਾਰਟੀਆਂ ਵੰਡੀਆਂ ਗਈਆਂ ਅਤੇ ਵੰਡ ਨੂੰ ਅੰਜਾਮ ਦੇਣ ਵਾਲੇ ਧੜਿਆਂ ਨੇ ਭਾਜਪਾ ਨਾਲ ਹੱਥ ਮਿਲਾਇਆ। ਮਹਾਰਾਸ਼ਟਰ ’ਚ ਸ਼ਿਵ ਫ਼ੌਜ ਅਤੇ ਐਨ.ਸੀ.ਪੀ. ਦੇ ਦੋਹਾਂ ਧੜਿਆਂ ਨੇ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਇਸ ਚੋਣ ’ਚ ਹਰ ਸੰਭਵ ਕੋਸ਼ਿਸ਼ ਕੀਤੀ ਸੀ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement