
ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ (ਸੀਜੇਆਈ) ਦੇ ਤੌਰ ਤੇ ਅੱਜ ਜੱਜ ਰੰਜਨ ਗੋਗੋਈ ਸੋਹੁੰ ਚੁੱਕਣਗੇ।
ਸੁਪਰੀਮ ਕੋਰਟ ਦੇ 46ਵੇਂ ਮੁੱਖ ਜੱਜ (ਸੀਜੇਆਈ) ਦੇ ਤੌਰ ਤੇ ਅੱਜ ਜੱਜ ਰੰਜਨ ਗੋਗੋਈ ਸੋਹੁੰ ਚੁੱਕਣਗੇ। ਉਹ ਬੁੱਧਵਾਰ ਤੋਂ ਭਾਰਤ ਦੇ ਮੁੱਖ ਜੱਜ ਦਾ ਅਹੁਦਾ ਸੰਭਾਲਣਗੇ। ਬਤੌਰ ਸੀਜੇਆਈ ਜੱਜ ਗੋਗੋਈ ਦਾ ਕਾਰਜ਼ਕਾਲ ਨਵੰਬਰ 2019 ਤਕ ਰਹੇਗਾ। ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਤੋਂ ਕਾਫ਼ੀ ਉਮੀਦਾਂ ਹਨ। ਉਥੇ ਅਦਾਲਤਾਂ ਵਿਚ ਪਏ ਕਰੋੜਾਂ ਮੁਕੱਦਮੇ ਅਤੇ ਜੱਜਾਂ ਦੇ ਖਾਲੀ ਪਏ ਅਹੁਦਿਆਂ ਲਈ ਬੇਹੱਦ ਵੱਡੀ ਚੁਣੌਤੀ ਹੋਵੇਗੀ।
Justice Ranjan Gogoi
ਹਾਲਾਂਕਿ ਗੋਗੋਈ ਇਸ ਤੋਂ ਪਹਿਲਾਂ ਹੀ ਇਕ ਬਿਆਨ ਦੇ ਮੁਤਾਬਿਕ ਸੰਕੇਤ ਦੇ ਚੁੱਕੇ ਹਨ ਕਿ ਮੁਕੱਦਮਿਆਂ ਦਾ ਬੋਝ ਘੱਟ ਕਰਨ ਦੇ ਲਈ ਕੋਈ ਕਾਰਗਾਰ ਯੋਜਨਾ ਲਾਗੂ ਕੀਤੀ ਜਾ ਸਕਦੀ ਹੈ। ਜਿਹੜੀ ਕਿ ਆਉਣ ਵਾਲੇ ਸਮੇਂ ਵਿਚ ਨਿਆਪਾਲਿਕਾ ਦੇ ਚੰਗੇ ਭਵਿੱਖ ਦੇ ਲਈ ਚੰਗੀ ਸਾਬਤ ਹੋਵੇਗੀ। ਗੋਗੋਈ ਬੁੱਧਵਾਰ ਨੂੰ ਜੱਜ ਸੰਜੇ ਕਿਸ਼ਨ ਕੌਲ ਅਤੇ ਜੱਜ ਕੇਐਮ ਜੋਸੇਫ਼ ਦੇ ਨਾਲ ਮੁੱਖ ਜੱਜ ਦੀ ਅਦਾਲਤ ਦੇ ਮੁਕੱਦਿਆਂ ਦੀ ਸੁਣਵਾਈ ਕਰਨ ਬੈਠਣਗੇ।
Justice Ranjan Gogoi
ਇਸ ਸਮੇਂ ਦੇਸ਼ਭਰ ਦੀ ਅਦਾਲਤਾਂ ਵਿਚ 2.77 ਕਰੋੜ ਮੁਕੱਦਮੇ ਬਾਕੀ ਹਨ। ਉਥੇ ਸੁਪਰੀਮ ਕੋਰਟ ਵਿਚ 54 ਹਜਾਰ ਮੁਕੱਦਮੇ ਬਾਕੀ ਹਨ।ਦੱਸ ਦਈਏ ਕਿ ਜੱਜ ਗੋਗੋਈ ਨੇ 24 ਸਾਲ ਦੀ ਉਮਰ ਤੋਂ ਹੀ 1978 ਵਿਚ ਵਕਾਲਤ ਸ਼ੁਰੂ ਕਰ ਦਿੱਤੀ ਸੀ। ਗੁਵਾਹਾਟੀ ਹਾਈਕੋਰਟ ਵਿਚ ਲੰਮੇ ਸਮੇਂ ਤੱਕ ਵਕਾਲਤ ਕਰ ਚੁੱਕੇ 18 ਨਵੰਬਰ 1954 ਨੂੰ ਜਨਮੇ ਜੱਜ ਗੋਗੋਈ ਨੂੰ ਸੰਵਿਧਾਨਿਕ, ਟੈਕਸੇਸ਼ਨ ਅਤੇ ਕੰਪਨੀ ਮਾਮਲਿਆਂ ਦਾ ਬਹੁਤਾ ਚੰਗਾ ਅਨੁਭਵ ਰਿਹਾ ਹੈ।
Justice Ranjan Gogoi
ਉਹ 28 ਫਰਵਰੀ 2001 ਨੂੰ ਗੁਵਾਹਾਟੀ ਹਾਈਕੋਰਟ ਵਿਚ ਸਥਾਈ ਜੱਜ ਬਣੇ ਸੀ। ਇਸ ਤੋਂ ਬਾਅਦ ਉਹ 9 ਸਤੰਬਰ 2010 ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜੱਜ ਬਣੇ ਅਤੇ 12 ਫਰਵਰੀ 2011 ਨੂੰ ਮੁੱਖ ਜੱਜ ਬਣਾਏ ਗਏ। ਸੁਪਰੀਮ ਕੋਰਟ ਦੇ ਜੱਜ ਦੇ ਤੌਰ 'ਤੇ 23 ਅਪ੍ਰੈਲ 2012 ਤੋਂ ਕੰਮ ਕਰ ਰਹੇ ਹਨ।