ਬਾਦਲ ਨੂੰ ਹੱਥਾਂ ਨਾਲ ਦਿਤੀਆਂ ਗੰਢਾਂ ਮੂੰਹ ਨਾਲ ਖੋਲ੍ਹਣ ਨੂੰ ਮਜਬੂਰ ਹੋਣਾ ਪੈ ਰਿਹੈ
Published : Jan 4, 2020, 8:48 am IST
Updated : Jan 4, 2020, 8:48 am IST
SHARE ARTICLE
Pic 1
Pic 1

ਪਰਮਿੰਦਰ ਢੀਂਡਸਾ ਦੇ ਅਸਤੀਫ਼ੇ 'ਤੇ ਰਾਮੂਵਾਲੀਆ ਦਾ ਪ੍ਰਤੀਕਰਮ

ਕੋਟਕਪੂਰਾ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਦੇ ਦੋਸ਼ਾਂ 'ਚ ਘਿਰੇ ਅਤੇ ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਸਰਪ੍ਰਸਤੀ ਕਰਨ ਬਦਲੇ ਬਾਦਲਾਂ ਨੂੰ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਵਜੋਂ ਪਰਮਿੰਦਰ ਸਿੰਘ ਢੀਂਡਸਾ ਵਲੋਂ ਅਸਤੀਫਾ ਦਿਤੇ ਜਾਣ ਪ੍ਰਤੀਕਰਮ ਵਜੋਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਦਾਅਵਾ ਕੀਤਾ।

Balwant singh RamuwaliaBalwant singh Ramuwalia

ਉਹਨਾਂ ਕਿਹਾ ਕਿ ਜਿਵੇਂ ਜਿਵੇਂ ਬਾਦਲ ਦਲ 'ਚ ਸ਼ਾਮਲ ਪਾਰਟੀ ਆਗੂਆਂ ਅਤੇ ਵਰਕਰਾਂ ਦੀ ਜਮੀਰ ਜਾਗਦੀ ਜਾਵੇਗੀ, ਉਵੇਂ ਉਵੇਂ ਉਹ ਬਾਦਲ ਦਲ ਨੂੰ ਅਲਵਿਦਾ ਆਖਦੇ ਜਾਣਗੇ। ਸ. ਰਾਮੂਵਾਲੀਆ ਨੇ ਆਖਿਆ ਕਿ ਸੁਖਦੇਵ ਸਿੰਘ ਢੀਂਡਸਾ ਦੀ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਲਈ ਬਹੁਤ ਵੱਡੀ ਮਿਹਨਤ, ਘਾਲਣਾ ਅਤੇ ਕੁਰਬਾਨੀ ਹੈ, ਇਸ ਲਈ ਆਪਣੇ ਪਿਤਾ ਵਲੋਂ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਪੰਥ ਲਈ ਚੁੱਕੇ ਕਦਮ ਦੀ ਪ੍ਰੋੜਤਾ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਬਹੁਤ ਦਲੇਰੀ ਵਿਖਾਈ ਹੈ, ਇਸ ਤਰ੍ਹਾਂ ਉਸ ਨੂੰ ਇਤਿਹਾਸ ਅੱਗੇ ਸ਼ਰਮਸਾਰ ਨਹੀਂ ਹੋਣਾ ਪਵੇਗਾ।

Parminder Singh DhindsaParminder Singh Dhindsa

ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਮੁਤਾਬਕ ਜਿਵੇਂ ਜਾਗਦੀ ਜਮੀਰ ਵਾਲੇ ਸਿੱਖਾਂ ਵਲੋਂ ਵੱਡੇ-ਵੱਡੇ ਲਾਲਚ ਅਤੇ ਅਹੁਦੇ ਤਿਆਗ ਦਿਤੇ ਗਏ ਸਨ, ਬਿਲਕੁਲ ਉਸੇ ਤਰ੍ਹਾਂ ਹੁਣ ਬਾਦਲਾਂ ਦੇ ਡਰਾਵੇ ਬੇਅਸਰ ਹੋ ਕੇ ਰਹਿ ਗਏ ਹਨ ਤੇ ਵੱਡੇ-ਵੱਡੇ ਅਹੁਦੇ ਅਤੇ ਲਾਲਚ ਵੀ ਜਾਗਦੀ ਜਮੀਰ ਵਾਲੇ ਆਗੂਆਂ ਦੀ ਅਣਖ ਤੇ ਗ਼ੈਰਤ ਮਾਰਨ ਦੇ ਕੰਮ ਨਹੀਂ ਆ ਰਹੇ।

Sukhdev DhindsaSukhdev Dhindsa

ਉਨ੍ਹਾਂ ਦੋਸ਼ ਲਾਇਆ ਕਿ ਜਿਵੇਂ ਬਾਦਲਾਂ ਨੇ ਪੰਜਾਬ ਨੂੰ ਵੇਚ ਦਿਤਾ, ਖੁਸ਼ਹਾਲ ਪੰਜਾਬ ਦਾ ਬੇੜਾ ਗਰਕ ਕੀਤਾ, ਦੁਨੀਆਂ ਭਰ 'ਚੋਂ ਪੰਜਾਬ ਨੂੰ ਗਰੀਬ ਬਣਾ ਕੇ ਰੱਖ ਦਿਤਾ, ਉਸ ਦਾ ਖ਼ਮਿਆਜਾ ਤਾਂ ਬਾਦਲਾਂ ਨੂੰ ਭੁਗਤਣਾ ਹੀ ਪੈਣਾ ਹੈ। ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਪਰਮਿੰਦਰ ਸਿੰਘ ਢੀਂਡਸਾ ਵਲੋਂ ਅਕਾਲੀ ਦਲ ਦੇ ਹੱਕ 'ਚ ਸਟੈਂਡ ਲੈਣ ਵਾਲੇ ਸੁਖਬੀਰ ਸਿੰਘ ਬਾਦਲ ਦੇ ਦਾਅਵਿਆਂ ਨੂੰ ਦੁਨੀਆਂ ਦੇ 70 ਦੇਸ਼ਾਂ 'ਚ ਵਸਦੇ ਪੰਜਾਬੀਆਂ ਨੇ ਸੁਣਿਆ ਪਰ ਹੁਣ ਕਿਹੜੇ ਮੂੰਹ ਨਾਲ ਸੁਖਬੀਰ ਬਾਦਲ ਅਪਣੇ ਦਾਅਵਿਆਂ ਨੂੰ ਝੁਠਲਾਉਣਗੇ ਜਾਂ ਸਪੱਸ਼ਟੀਕਰਨ ਦੇ ਕੇ ਪੰਜਾਬੀਆਂ ਨੂੰ ਸੰਤੁਸ਼ਟ ਕਰਨਗੇ?

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement