Punjab Vidhan Sabha: ਕਾਂਗਰਸ ’ਤੇ ਵਰ੍ਹੇ ਮੁੱਖ ਮੰਤਰੀ ਭਗਵੰਤ ਮਾਨ; ਨਵਜੋਤ ਸਿੱਧੂ ਬਾਰੇ ਵੀ ਦਿਤਾ ਇਹ ਬਿਆਨ
Published : Mar 4, 2024, 4:30 pm IST
Updated : Mar 4, 2024, 4:48 pm IST
SHARE ARTICLE
CM Bhagwant Mann
CM Bhagwant Mann

ਕਿਹਾ, ਫੀਏਟ ਕਾਰ ਵਿਚ ਵਾਈ-ਫਾਈ ਭਾਲ ਰਹੀ ਕਾਂਗਰਸ

Punjab Vidhan Sabha: ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਵਿਚ ਸਬਰ ਨਹੀਂ ਹੈ। ਉਨ੍ਹਾਂ ਤੰਜ਼ ਕੱਸਦਿਆਂ ਕਿਹਾ ਕਿ ਇਨ੍ਹਾਂ ਵਿਚ ਤਾਂ ਅਪਣੀ ਪਾਰਟੀ ਵਿਚ ਰਹਿਣ ਦਾ ਸਬਰ ਵੀ ਨਹੀਂ ਹੈ। ਕਾਂਗਰਸ ਵਾਲੇ ਆਪ ਬੋਲ ਕੇ ਸਦਨ ਵਿਚੋਂ ਚਲੇ ਜਾਂਦੇ ਹਨ, ਬੋਲਣ ਤੋਂ ਬਾਅਦ ਜ਼ਿੰਮੇਵਾਰੀ ਖਤਮ ਨਹੀਂ ਹੋ ਜਾਂਦੀ।

ਮੁੱਖ ਮੰਤਰੀ ਨੇ ਦਸਿਆ ਕਿ ਜਦੋਂ ਉਹ ਖੁਦ ਲੋਕ ਸਭਾ ਮੈਂਬਰ ਸਨ ਤਾਂ ਉਦੋਂ ਵੀ ਸਦਨ ਵਿਚ ਮੌਜੂਦ ਰਹਿੰਦੇ ਸਨ ਜਦੋਂ ਉਨ੍ਹਾਂ ਦੀ ਵਾਰੀ ਨਹੀਂ ਵੀ ਹੁੰਦੀ ਸੀ। ਰਾਹੁਲ ਗਾਂਧੀ ਨੂੰ ਨਿਸ਼ਾਨੇ ਉਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਦੇਸ਼ ਦਾ ਆਖਰੀ ਬਜਟ ਸੈਸ਼ਨ ਚੱਲ ਰਿਹਾ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨੇ ਕਈ ਵਾਰ ਭਾਸ਼ਣ ਵੀ ਦੇਣਾ ਸੀ, ਇਸ ਦੌਰਾਨ ਕਾਂਗਰਸ ਦੇ ਮੁੱਖ ਬੁਲਾਰੇ ਮੰਨੇ ਜਾਂਦੇ ਰਾਹੁਲ ਗਾਂਧੀ ਛੱਤੀਸਗੜ੍ਹ ਦੇ ਜੰਗਲਾਂ ਵਿਚ ਗੁੰਮ ਰਹੇ ਸਨ।

ਭਾਰਤ ਜੋੜੋ ਯਾਤਰਾ ਨੂੰ ਲੈ ਕੇ ਕਹੀ ਇਹ ਗੱਲ

ਮੁੱਖ ਮੰਤਰੀ ਨੇ ਸਦਨ ਵਿਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਜ਼ਿਕਰ ਕੀਤਾ ਕਿ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਪੰਜਾਬ ਵਿਚ ਆਉਣੀ ਸੀ ਤਾਂ ਕਾਂਗਰਸ ਦੇ ਚੋਟੀ ਦੇ ਆਗੂ ਉਨ੍ਹਾਂ ਕੋਲ ਆਏ ਅਤੇ ਉਨ੍ਹਾਂ ਲਈ ਸੁਰੱਖਿਆ ਮੰਗੀ। ਸਰਕਾਰ ਦਾ ਫਰਜ਼ ਸੀ ਸੁਰੱਖਿਆ ਦੇਣਾ ਤਾਂ ਦੇਣ ਲਈ ਹਾਂ ਕੀਤੀ ਪਰ ਜਦੋਂ ਪੁੱਛਿਆ ਗਿਆ ਕਿ ਸੁਰੱਖਿਆ ਕਿਵੇਂ ਕਰਨੀ ਹੈ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਆਮ ਲੋਕ ਰਾਹੁਲ ਗਾਂਧੀ ਦੇ ਨੇੜੇ ਨਹੀਂ ਆਉਣਾ ਚਾਹੀਦਾ। ਮੁੱਖ ਮੰਤਰੀ ਮਾਨ ਨੇ ਰਾਜਾ ਵੜਿੰਗ ’ਤੇ ਤੰਜ਼ ਕੱਸਦਿਆਂ ਕਿਹਾ ਕਿ ‘ਭਾਰਤ ਜੋੜੋ ਯਾਤਰਾ’ ਵਿਚੋਂ ਤਾਂ ਰਾਜਾ ਵੜਿੰਗ ਨੂੰ ਕਈ ਵਾਰ ਬਾਹਰ ਕੱਢਿਆ ਗਿਆ, ਅਖ਼ੀਰ ਉਸ ਨੂੰ ਰਾਜਾ ਵੜਿੰਗ ਦੇ ਨਾਂਅ ਵਾਲੀ ਟੀ-ਸ਼ਰਟ ਪਾਉਣੀ ਪਈ।

ਮੁੱਖ ਮੰਤਰੀ ਨੇ ਲਿਆਂਦਾ ਇਕ ਹੋਰ ਜਿੰਦਾ

ਮੁੱਖ ਮੰਤਰੀ ਭਗਵੰਤ ਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕਿਹਾ ਕਿ ਉਹ ਸਦਨ ਵਿਚ ਦੋ ਤਾਲੇ ਲੈ ਕੇ ਆਏ ਸਨ। ਇਕ ਤਾਲਾ ਤੁਹਾਨੂੰ ਦਿਤਾ ਗਿਆ ਸੀ, ਜਦਕਿ ਦੂਜਾ ਉਨ੍ਹਾਂ ਕੋਲ ਹੈ।  ਉਨ੍ਹਾਂ ਕਿਹਾ ਕਿ ਜੇ ਸਾਡੇ ਵਾਲਾ ਕੋਈ ਵਿਧਾਇਕ ਜਾਣ ਦੀ ਕੋਸ਼ਿਸ਼ ਕਰੇਗਾ ਤਾਂ ਮੈਂ ਇੱਧਰ ਵੀ ਜਿੰਦਾ ਲਾਵਾਂਗਾ। ਲੋਕਾਂ ਨੇ ਇਥੇ ਸਾਨੂੰ ਨਾਅਰੇ ਲਗਾਉਣ ਨਹੀਂ ਭੇਜਿਆ। ਕਾਂਗਰਸ ਉਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਸੱਭ ਨੂੰ ਟੀਵੀ ਉਤੇ ਆਉਣ ਦਾ ਕਰੇਜ਼ ਹੈ। ਸੁਖਪਾਲ ਖਹਿਰਾ ਨੇ ਬਾਹਰ ਜਾ ਕੇ ਪ੍ਰੈੱਸ ਕਾਨਫਰੰਸ ਕੀਤੀ ਤਾਂ ਉਨ੍ਹਾਂ ਨੂੰ ਦੇਖ ਬਾਕੀ ਵੀ ਬਾਹਰ ਭੱਜ ਗਏ। ਅਜਿਹੇ ਰਵੱਈਏ ਨਾਲ ਸੂਬੇ ਦੇ ਲੋਕਾਂ ਵਿਚ ਕੀ ਸੁਨੇਹਾ ਜਾਵੇਗਾ। ਮਾਨ ਨੇ ਕਿਹਾ ਕਿ ਇਥੇ ਇਹ ਭਗਵੰਤ ਮਾਨ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ ਪਰ ਹੁਣ ਦਿੱਲੀ ਵਿਚ ਦੋ ਸੀਟਾਂ ਲੈਣ ਲਈ ਮਿੰਨਤਾ ਕਰ ਰਹੇ ਹਨ। ਇਨ੍ਹਾਂ ਨੂੰ ਮਾਣਹਾਨੀ ਨਹੀਂ ਇਨ੍ਹਾਂ ਨੂੰ ‘ਮਾਨ-ਹਾਨੀ’ ਹੋਈ ਹੈ।

ਕਾਂਗਰਸ ਨੂੰ ਮਹਿੰਗਾ ਪਵੇਗਾ ਇਹ ਜਲੂਸ: ਮੁੱਖ ਮੰਤਰੀ

ਕਾਂਗਰਸ ਉਤੇ ਤੰਜ਼ ਕੱਸਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਨੂੰ ਇਹ ਜਲੂਸ ਮਹਿੰਗਾ ਪਵੇਗਾ। ਇਸ ਵਾਰ 18 ਸੀਟਾਂ ਤਾਂ ਆ ਗਈਆਂ ਪਰ ਅਗਲੀ ਵਾਰ ਦਿੱਲੀ ਵਾਲਾ ਹਾਲ ਹੋਵੇਗਾ। ਦੇਸ਼ ਦੀ ਰਾਜਧਾਨੀ ਵਿਚ ਸੱਭ ਤੋਂ ਪੁਰਾਣੀ ਪਾਰਟੀ ਦਾ ਕੋਈ ਸੰਸਦ ਮੈਂਬਰ-ਵਿਧਾਇਕ ਨਹੀਂ ਹੈ। ਕਾਂਗਰਸ ਨੇ ਦਿੱਲੀ ਵਿਚ 15 ਸਾਲ ਰਾਜ ਕੀਤਾ। ਉਨ੍ਹਾਂ ਵਿਚ ਹਉਮੈ ਸੀ।

ਨਵਜੋਤ ਸਿੱਧੂ ਉਤੇ ਵੀ ਕੱਸਿਆ ਤੰਜ਼

ਨਵਜੋਤ ਸਿੰਘ ਸਿੱਧੂ 'ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ 'ਚ ਇਕ ਹੋਰ ਹੈ। ਉਸ ‘ਮਿੱਤਰ ਪਿਆਰੇ’ ਦਾ ਕੋਈ ‘ਪਿਆਰਾ’ ਨਹੀਂ ਹੈ। ਉਨ੍ਹਾਂ ਦੀ ਹਾਲਤ ਉਸ ਟਰੇਨ ਵਾਂਗ ਹੋ ਗਈ ਹੈ, ਜੋ ਕਠੂਆ ਤੋਂ ਬਿਨਾਂ ਡਰਾਈਵਰ ਦੌੜਦੀ ਫਿਰ ਰਹੀ ਸੀ। ਇਹ ਟਰੇਨ ਨਾ ਪਟੜੀ ਉਤੋਂ ਲਹਿੰਦੀ ਹੈ ਤੇ ਨਾ ਹੀ ਰੁਕਦੀ ਹੈ ਪਰ ਇਹ ਬਹੁਤ ਖਤਰਨਾਕ ਹੈ।

ਕਾਂਗਰਸ ਫੀਏਟ ਕਾਰ ਵਿਚ ਵਾਈ-ਫਾਈ ਭਾਲ ਰਹੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਦੀ ਹਾਲਤ ਫੀਏਟ ਕਾਰ ਵਾਲੀ ਹੈ ਪਰ ਉਹ ਫੀਏਟ ਕਾਰ ਵਿਚ ਵਾਈ-ਫਾਈ ਭਾਲ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਕਾਰਨ ਲੋਕਾਂ ਦਾ ਸਰਕਾਰੀ ਸਹੂਲਤਾਂ ਤੋਂ ਵਿਸ਼ਵਾਸ ਉੱਠ ਗਿਆ ਹੈ। ਲੋਕ ਸਰਕਾਰੀ ਨੌਕਰੀਆਂ ਕਰਨਾ ਚਾਹੁੰਦੇ ਹਨ, ਪਰ ਹੋਰ ਕੁੱਝ ਵੀ ਜਿਥੇ ਸਰਕਾਰ ਸ਼ਬਦ ਸ਼ਾਮਲ ਹੁੰਦਾ ਸੀ, ਉਹ ਇਸ ਤੋਂ ਛੁਟਕਾਰਾ ਪਾਉਣ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਲੋਕਾਂ ਵਿਚ ਸਰਕਾਰੀ ਸੰਸਥਾਵਾਂ ਪ੍ਰਤੀ ਵਿਸ਼ਵਾਸ ਜਤਾਉਣ ਦੇ ਯਤਨ ਕੀਤੇ ਹਨ। ਅਗਲੇ ਸੈਸ਼ਨ ਵਿਚ ਉਹ ਅੰਕੜੇ ਲਿਆਉਣਗੇ ਕਿ ਪੰਜਾਬ ਵਿਚ ਕਿੰਨੇ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵਿਚ ਦਾਖ਼ਲ ਹੋਏ ਹਨ।

ਇਸ ਮਗਰੋਂ ਸਦਨ ਵਿਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਭਾਸ਼ਣ 'ਤੇ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਪ੍ਰਸ਼ਨ ਕਾਲ ਸ਼ੁਰੂ ਹੋ ਗਿਆ ਹੈ। ਸ਼ੁਰੂ ਵਿਚ ਪਹਿਲਾ ਸਵਾਲ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਦਾ ਸੀ ਪਰ ਕਾਂਗਰਸ ਦੇ ਵਾਕਆਊਟ ਕਾਰਨ ਉਹ ਹਾਜ਼ਰ ਨਹੀਂ ਸਨ।

 (For more Punjabi news apart from CM Bhagwant Mann slams congress during Punjab Vidhan Sabha, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement