
ਕਿਹਾ : 'ਬੇਟੀ ਬਚਾਓ' ਦਾ ਨਾਅਰਾ ਮਹਿਜ਼ ਪਖੰਡ
ਨਵੀਂ ਦਿੱਲੀ: ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਅਤੇ ਪੁਲਿਸ ਵਿਚਾਲੇ ਹੋਈ ਕਥਿਤ ਹੱਥੋਪਾਈ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਖਿਡਾਰੀਆਂ ਨਾਲ ਇਹ ਸਲੂਕ ਸ਼ਰਮਨਾਕ ਹੈ ਅਤੇ 'ਬੇਟੀ ਬਚਾਓ' ਦਾ ਨਾਅਰਾ ਮਹਿਜ਼ ਪਖੰਡ ਹੈ।
ਇਹ ਵੀ ਪੜ੍ਹੋ: ਹੁਣ ਪਰਿਵਾਰ ਸਮੇਤ ਹਾਸਲ ਕਰੋ ਕੈਨੇਡਾ ਦੀ PR, ਬਿਨਾਂ ਆਈਲੈਟਸ ਜਾਓ ਕੈਨੇਡਾ
ਉਨ੍ਹਾਂ ਟਵੀਟ ਕੀਤਾ, "ਦੇਸ਼ ਦੇ ਖਿਡਾਰੀਆਂ ਨਾਲ ਅਜਿਹਾ ਸਲੂਕ ਬਹੁਤ ਸ਼ਰਮਨਾਕ ਹੈ। 'ਬੇਟੀ ਬਚਾਓ' ਦਾ ਨਾਅਰਾ ਸਿਰਫ਼ ਇਕ ਪਖੰਡ ਹੈ! ਅਸਲ ਵਿਚ, ਭਾਰਤ ਦੀਆਂ ਧੀਆਂ 'ਤੇ ਤਸ਼ੱਦਦ ਕਰਨ ਤੋਂ ਭਾਜਪਾ ਕਦੇ ਵੀ ਪਿੱਛੇ ਨਹੀਂ ਰਹੀ।" ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪਹਿਲਵਾਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਇਨਸਾਫ਼ ਕੀਤਾ ਜਾਵੇ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਕਿਸ਼ਤਵਾੜ 'ਚ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
ਉਨ੍ਹਾਂ ਟਵੀਟ ਕੀਤਾ, "ਮਹਿਲਾ ਖਿਡਾਰੀਆਂ ਦੇ ਹੰਝੂ ਦੇਖ ਕੇ ਬਹੁਤ ਦੁਖ਼ ਹੋਇਆ, ਜਿਨ੍ਹਾਂ ਨੇ ਅਪਣੀ ਮਿਹਨਤ ਅਤੇ ਲਗਨ ਨਾਲ ਦੇਸ਼ ਅਤੇ ਅਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ ਅਤੇ ਇਨਸਾਫ਼ ਹੋਣਾ ਚਾਹੀਦਾ ਹੈ।"
ਇਹ ਵੀ ਪੜ੍ਹੋ: ਚੰਡੀਗੜ੍ਹ 'ਚ 100% ਜਲ ਸੋਮਿਆਂ ਦੀ ਹੁੰਦੀ ਹੈ ਵਰਤੋਂ, ਜਲ ਸੋਮਿਆਂ ਨੂੰ ਲੈ ਕੇ ਪਹਿਲੀ ਰਿਪੋਰਟ ਜਾਰੀ
ਜੰਤਰ-ਮੰਤਰ ’ਤੇ ਭਾਰਤੀ ਕੁਸ਼ਤੀ ਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਲੈ ਕੇ ਕਾਰਵਾਈ ਦੀ ਮੰਗ ਰਹੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਕੁੱਝ ਪੁਲਿਸ ਮੁਲਾਜ਼ਮਾਂ ਵਿਚਾਲੇ ਕਥਿਤ ਤੌਰ 'ਤੇ 'ਹੱਥੋਪਾਈ' ਹੋਈ, ਜਿਸ ਕਾਰਨ ਪ੍ਰਦਰਸ਼ਨਕਾਰੀਆਂ ਕੁੱਝ ਦੇ ਸਿਰ 'ਤੇ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦਸਿਆ ਕਿ ਘਟਨਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਸਮੇਤ ਕੁੱਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।