
ਕਰਨਾਟਕ ਦੇ ਕਾਂਗਰਸ ਆਗੂ ਡੀ ਕੇ ਸ਼ਿਵਕੁਮਰ ਨੂੰ ਮਨੀ ਲਾਂਡਰਿੰਗ ਕੇਸ ਵਿਚ ਈਡੀ ਨੇ ਗ੍ਰਿਫ਼ਤਾਰ ਕੀਤਾ ਹੈ।
ਬੰਗਲੁਰੂ: ਕਰਨਾਟਕ ਦੇ ਕਾਂਗਰਸ ਆਗੂ ਡੀ ਕੇ ਸ਼ਿਵਕੁਮਰ ਨੂੰ ਮਨੀ ਲਾਂਡਰਿੰਗ ਕੇਸ ਵਿਚ ਈਡੀ ਨੇ ਗ੍ਰਿਫ਼ਤਾਰ ਕੀਤਾ ਹੈ। ਦੇਰ ਰਾਤ ਉਹਨਾਂ ਦੀ ਸਿਹਤ ਵਿਗੜ ਗਈ। ਦਰਦ ਦੀ ਸ਼ਿਕਾਇਤ ਤੋਂ ਬਾਅਦ ਸ਼ਿਵ ਕੁਮਾਰ ਨੂੰ ਰਾਮ ਮਨੋਹਰ ਲੋਹਿਆ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮੈਡੀਕਲ ਜਾਂਚ ਵਿਚ ਉਹਨਾਂ ਦਾ ਬਲੱਡ ਪ੍ਰੈਸ਼ਰ ਕਾਫ਼ੀ ਜ਼ਿਆਦਾ ਵਧਿਆ ਹੋਇਆ ਸੀ। ਇਸ ਤੋਂ ਬਾਅਦ ਰਾਤ 1.45 ਵਜੇ ਉਹਨਾਂ ਨੂੰ ਲੋਹਿਆ ਹਸਪਤਾਲ ਦੇ ਦੂਜੇ ਵਿਭਾਗ ਵਿਚ ਲਿਜਾਇਆ ਗਿਆ, ਜਿੱਥੇ ਉਹਨਾਂ ਦੀ ਬਾਕੀ ਮੈਡੀਕਲ ਜਾਂਚ ਪੂਰੀ ਕੀਤੀ ਗਈ।
Shiv Kumar
ਸ਼ਿਵ ਕੁਮਾਰ ਦਾ ਭਾਜਪਾ ‘ਤੇ ਨਿਸ਼ਾਨਾ
ਈਡੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸ਼ਿਵ ਕੁਮਾਰ ਨੇ ਭਾਜਪਾ ‘ਤੇ ਹਮਲਾ ਕੀਤਾ। ਸ਼ਿਵ ਕੁਮਾਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ, ‘ਮੈਂ ਭਾਜਪਾ ਦੇ ਦੋਸਤਾਂ ਨੂੰ ਧੰਨਵਾਦ ਦਿੰਦਾਂ ਹਾਂ ਕਿ ਉਹ ਮੈਨੂੰ ਗ੍ਰਿਫ਼ਤਾਰ ਕਰ ਕੇ ਅਪਣੇ ਮਿਸ਼ਨ ਵਿਚ ਕਾਮਯਾਬ ਰਹੇ। ਆਮਦਨ ਕਰ ਵਿਭਾਗ ਅਤੇ ਈਡੀ ਦੀ ਜਾਂਚ ਮੇਰੇ ਵਿਰੁੱਧ ਸਿਆਸਤ ਤੋਂ ਪ੍ਰੇਰਿਤ ਹੈ। ਮੈਂ ਭਾਜਪਾ ਦੇ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਕਾਰਵਾਈ ਦਾ ਪੀੜਤ ਹਾਂ’।
I congratulate my BJP friends for finally being successful in their mission of arresting me.
— DK Shivakumar (@DKShivakumar) September 3, 2019
The IT and ED cases against me are politically motivated and I am a victim of BJP's politics of vengeance and vendetta.
ਯੇਦੀਯੁਰੱਪਾ ‘ਤੇ ਨਿਸ਼ਾਨਾ
ਸ਼ਿਵ ਕੁਮਾਰ ਨੇ ਸੀਐਮ ਯੇਦਿਯੁਰੱਪਾ ‘ਤੇ ਵੀ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਉਹ ਉਹਨਾਂ ਨੂੰ ਵਧਾਈ ਦੇਣਾ ਚਾਹੁੰਦੇ ਹਨ ਜੋ ਉਹਨਾਂ ਦੇ ਦੋਸਤ ਅਤੇ ਹੁਣ ਸੂਬੇ ਦੇ ਮੁੱਖ ਮੰਤਰੀ ਹਨ। ਵਿਧਾਵ ਸਭਾ ਵਿਚ ਯੇਦਿਯੁਰੱਪਾ ਨੇ ਕਿਹਾ ਸੀ ਕਿ ਉਹ ਬਦਲੇ ਦੀ ਰਾਜਨੀਤੀ ਨਹੀਂ ਕਰਨਗੇ। ਉਹਨਾਂ ਕਿਹਾ ਕਿ ਮੈਂ ਯੇਦਿਯੁਰੱਪਾ ਨੂੰ ਵਧਾਈ ਦੇਣੀ ਚਾਹੁੰਦਾ ਹਾਂ ਕਿਉਂਕਿ, ਉਹਨਾਂ ਨੇ ਬਦਲੇ ਦੀ ਸਿਆਸਤ ਦੇ ਬੀਜ ਲਗਾ ਦਿੱਤੇ ਹਨ।
Shiv Kumar
ਯੇਦੀਯੁਰੱਪਾ ਦਾ ਜਵਾਬ
ਭਾਜਪਾ ‘ਤੇ ਲਗਾਏ ਇਲਜ਼ਾਮ ਤੋਂ ਬਾਅਦ ਯੇਦਿਯੁਰੱਪਾ ਨੇ ਕਿਹਾ ਕਿ ਉਹ ਸਾਫ਼ ਕਰ ਦੇਣਾ ਚਾਹੁੰਦੇ ਹਨ ਕਿ ਸ਼ਿਵ ਕੁਮਾਰ ਦੀ ਗ੍ਰਿਫ਼ਤਾਰੀ ਉਹਨਾਂ ਲਈ ਕੋਈ ਖ਼ੁਸ਼ਖ਼ਬਰੀ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਕਿਸੇ ਨਾਲ ਨਫ਼ਰਤ ਨਹੀਂ ਕਰਦਾ। ਉਹਨਾਂ ਕਿਹਾ ਕਿ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਡੀਕੇ ਸ਼ਿਵ ਕੁਮਾਰ ਜਲਦ ਤੋਂ ਜਲਦ ਰਿਹਾ ਹੋ ਜਾਣ।
Shiv kuman and Yediyurappaਕਾਂਗਰਸ ਦਾ ਆਰੋਪ
ਦੱਸ ਦਈਏ ਕਿ ਕਾਂਗਰਸ ਨੇ ਸ਼ਿਵ ਕੁਮਾਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਭਾਜਪਾ ‘ਤੇ ਆਰੋਪ ਲਗਾਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਭਾਜਪਾ ਬਦਲੇ ਦੀ ਭਾਵਨਾ ਨਾਲ ਉਹਨਾਂ ਦੇ ਆਗੂਆਂ ਵਿਰੁੱਧ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਹਾਲਾਂਕਿ ਭਾਜਪਾ ਨੇ ਇਹਨਾਂ ਇਲਜ਼ਾਮਾਂ ਨੂੰ ਸਿਰੇ ਤੋਂ ਖ਼ਾਰਜ ਕੀਤਾ ਹੈ।
Congress BJPਡੀਕੇ ਸ਼ਿਵ ਕੁਮਾਰ ਵਿਰੁੱਧ ਕੀ ਹੈ ਪੂਰਾ ਮਾਮਲਾ
ਈਡੀ ਸੂਤਰਾਂ ਮੁਤਾਬਕ ਸਾਲ 2017 ਵਿਚ ਡੀ ਕੇ ਸ਼ਿਵ ਕੁਮਾਰ ਦੇ ਟਿਕਾਣਿਆਂ ‘ਤੇ ਰੇਡ ਕੀਤੀ ਗਈ ਸੀ, ਜਿਸ ਵਿਚ ਦਿੱਲੀ ਸਥਿਤ ਇਕ ਬੰਗਲੇ ਵਿਚੋਂ ਕਰੀਬ 11 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਸੀ। ਜਿਸ ਤੋਂ ਬਾਅਦ ਪਹਿਲਾਂ ਟੈਕਸ ਵਿਭਾਗ ਨੇ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਕੇਸ ਰਜਿਸਟਰ ਕੀਤਾ, ਉਸ ਤੋਂ ਬਾਅਦ ਈਡੀ ਨੇ ਵੀ ਮੁਕੱਦਮਾ ਦਰਜ ਕਰ ਜਾਂਚ ਸ਼ੁਰੂ ਕੀਤੀ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।