
ਦਤਿਆ ਦੇ ਕਾਂਗਰਸ ਆਗੂ ਅਸ਼ੋਕ ਦਾਂਗੀ ਨੇ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ।
ਗਵਾਲੀਅਰ: ਮੱਧ ਪ੍ਰਦੇਸ਼ ਕਾਂਗਰਸ ਦੇ ਇਕ ਆਗੂ ਨੇ ਕਾਂਗਰਸ ਹਾਈ ਕਮਾਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਜੋਤੀਰਾਦਿੱਤਿਆ ਸਿੰਧਿਆ ਨੂੰ ਸੂਬੇ ਦੀ ਸਿਆਸਤ ਤੋਂ ਦੂਰ ਰੱਖਿਆ ਗਿਆ ਤਾਂ ਉਹ ਪਾਰਟੀ ਦੇ 500 ਲੋਕਾਂ ਨਾਲ ਅਸਤੀਫ਼ਾ ਦੇ ਦੇਣਗੇ। ਦਤਿਆ ਦੇ ਕਾਂਗਰਸ ਆਗੂ ਅਸ਼ੋਕ ਦਾਂਗੀ ਨੇ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ। ਇਸ ਨੋਟ ਵਿਚ ਅਸ਼ੋਕ ਨੇ ਲਿਖਿਆ ਹੈ ਕਿ ਪ੍ਰਦੇਸ਼ ਕਾਂਗਰਸ ਦੀ ਸਰਕਾਰ ਬਣਨ ਪਿੱਛੇ ਜੋ ਚਮਤਕਾਰੀ ਸ਼ਖਸੀਅਤ ਦੀ ਸਖ਼ਤ ਅਤੇ ਅਣਥੱਕ ਮਿਹਤਨ ਹੈ ਤਾਂ ਉਹ ਮਿਹਨਤ ਜੋਤੀਰਾਦਿੱਤਿਆ ਸਿੰਧਿਆ ਦੀ ਹੈ।
Congress leader Ashok Dangi from Datia, Madhya Pradesh has issued a press note saying, "if Jyotiraditya Scindia is kept away from state politics then he (Dangi) along with 500 people will resign from the party." pic.twitter.com/n83LKXTmfm
— ANI (@ANI) August 30, 2019
ਉਹਨਾਂ ਨੇ ਅੱਗੇ ਲਿਖਿਆ ਹੈ ਕਿ ਪ੍ਰਦੇਸ਼ ਵਿਚ ਕਾਂਗਰਸ ਸਰਕਾਰ ਬਣਨ ਵਿਚ ਪ੍ਰਸ਼ੰਸਾਯੋਗ ਯੋਗਦਾਨ ਨੂੰ ਕਾਂਗਰਸ ਲੀਡਰਸ਼ਿਪ ਨੂੰ ਨਹੀਂ ਭੁੱਲਣਾ ਚਾਹੀਦਾ। ਜੇਕਰ ਉਹਨਾਂ ਨੂੰ ਪ੍ਰਦੇਸ਼ ਦੀ ਸਿਆਸਤ ਤੋਂ ਦੂਰ ਕੀਤਾ ਜਾਂਦਾ ਹੈ ਤਾਂ ਉਹ ਕਾਰਜਕਾਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਅਤੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਸਮੇਤ ਅਸਤੀਫ਼ਾ ਦੇਣਗੇ।
Kamalnath
ਉਧਰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਦਿੱਲੀ ਆ ਕੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਸੋਨੀਆ ਨੂੰ ਮਿਲਣ ਤੋਂ ਬਾਅਦ ਕਮਲਨਾਥ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹਨਾਂ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਕਈ ਮੁੱਦਿਆਂ ‘ਤੇ ਉਹਨਾਂ ਨਾਲ ਗੱਲ ਕੀਤੀ ਹੈ, ਜਿਸ ਵਿਚ ਪਾਰਟੀ ਸੰਗਠਨ ਨਾਲ ਜੁੜੇ ਮੁੱਦਿਆਂ ‘ਤੇ ਵੀ ਚਰਚਾ ਹੋਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।