
ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਪੁੱਛ-ਪੜਤਾਲ ਲਈ ਸੀ.ਬੀ.ਆਈ. ਵਲੋਂ ਜਾਰੀ ਨਵਾਂ ਸੰਮਨ ਰੱਦ ਕਰਨ..
ਚੇਨਈ, 21 ਜੁਲਾਈ : ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਂਬਰਮ ਦੇ ਬੇਟੇ ਕਾਰਤੀ ਚਿਦਾਂਬਰਮ ਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਪੁੱਛ-ਪੜਤਾਲ ਲਈ ਸੀ.ਬੀ.ਆਈ. ਵਲੋਂ ਜਾਰੀ ਨਵਾਂ ਸੰਮਨ ਰੱਦ ਕਰਨ ਦੀ ਮੰਗ ਕਰਦਿਆਂ ਮਦਰਾਸ ਹਾਈ ਕੋਰਟ ਦੇ ਬੂਹੇ 'ਤੇ ਦਸਤਕ ਦਿਤੀ ਹੈ।
ਪਟੀਸ਼ਨ 'ਤੇ ਸੁਣਵਾਈ ਕਰਦਿਆਂ ਜਸਟਿਸ ਪੀ. ਵੇਲਮੁਰੂਗਨ ਦੇ ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਕੋਈ ਅੰਤਰਮ ਹੁਕਮ ਜਾਰੀ ਕੀਤੇ ਬਗ਼ੈਰ ਕਾਰਵਾਈ 28 ਜੁਲਾਈ ਤਕ ਮੁਲਤਵੀ ਕਰ ਦਿਤੀ। ਸੇ.ਬੀ.ਆਈ. ਨੇ ਪੀ. ਚਿਦਾਂਬਰਮ ਦੇ ਵਿੱਤ ਮੰਤਰੀ ਹੁੰਦਿਆਂ ਮਾਰੀਸ਼ਸ ਤੋਂ ਧਨ ਪ੍ਰਾਪਤ ਕਰਨ ਲਈ ਆਈ.ਐਨ.ਐਕਸ ਮੀਡੀਆ ਨੂੰ ਵਿਦੇਸ਼ੀ ਨਿਵੇਸ਼ ਬੋਰਡ ਤੋਂ ਪ੍ਰਵਾਨਗੀ ਦਿਵਾਉਣ ਵਿਚ ਕਥਿਤ ਬੇਨਿਯਮੀਆਂ ਬਾਰੇ ਸਵਾਲ-ਜਵਾਬ ਕਰਨ ਵਾਸਤੇ ਕਾਰਤੀ ਨੂੰ 19 ਜੁਲਾਈ ਨੂੰ ਸੰਮਨ ਜਾਰੀ ਕੀਤੇ ਸਨ।
ਜਾਂਚ ਏਜੰਸੀ ਨੇ ਦੋਸ਼ ਲਾਇਆ ਹੈ ਕਿ ਕੀਰਤੀ ਦੀ ਅਸਿੱਧੀ ਮਾਲਕੀ ਵਾਲੀ ਇਕ ਕੰਪਨੀ ਨੂੰ 2007 ਵਿਚ ਇੰਦਰਾਣੀ ਅਤੇ ਪੀਟਰ ਮੁਖਰਜੀ ਦੇ ਮੀਡੀਆ ਗਰੁੱਪ ਆਈ.ਐਨ.ਐਕਸ. ਮੀਡੀਆ ਤੋਂ ਰਕਮ ਪ੍ਰਾਪਤ ਹੋਈ ਸੀ।
(ਪੀਟੀਆਈ)