
"ਭਾਜਪਾ ਅਤੇ ਆਰਐਸਐਸ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰਨ ਪਰ ਇਤਿਹਾਸ ਮਿਟਣ ਵਾਲਾ ਨਹੀਂ ਹੈ"
ਨਵੀਂ ਦਿੱਲੀ: ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟਰੇਨਿੰਗ (ਐੱਨਸੀਈਆਰਟੀ) ਦੀ 12ਵੀਂ ਜਮਾਤ ਦੀ ਰਾਜਨੀਤੀ ਵਿਗਿਆਨ ਦੀ ਕਿਤਾਬ ਵਿਚੋਂ ਕੁਝ ਹਵਾਲਿਆਂ ਨੂੰ ਹਟਾਉਣ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੇ ਖੁਦ 'ਇਤਿਹਾਸ ਦੇ ਕੂੜੇਦਾਨ' 'ਚ ਪਹੁੰਚ ਜਾਂਦੇ ਹਨ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਇਤਿਹਾਸ ਬਦਲਣ ਵਾਲਾ ਨਹੀਂ ਹੈ।
ਇਹ ਵੀ ਪੜ੍ਹੋ: ਪਟਿਆਲਾ ਤੋਂ ਸ਼ੁਰੂ ਹੋਈ ‘CM ਦੀ ਯੋਗਸ਼ਾਲਾ’, ਦਿੱਲੀ ’ਚ ਤਾਂ ਰੋਕ ਦਿੱਤੀ ਸੀ ਪਰ ਪੰਜਾਬ ’ਚ ਕੌਣ ਰੋਕੂ - CM ਮਾਨ
ਉਹਨਾਂ ਕਿਹਾ, "ਤੁਸੀਂ ਕਿਤਾਬਾਂ ਵਿਚ ਚੀਜ਼ਾਂ ਬਦਲ ਸਕਦੇ ਹੋ ਪਰ ਤੁਸੀਂ ਇਤਿਹਾਸ ਨੂੰ ਨਹੀਂ ਬਦਲ ਸਕਦੇ। ਭਾਜਪਾ ਅਤੇ ਆਰਐਸਐਸ ਦੇ ਲੋਕ ਭਾਵੇਂ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰਨ ਪਰ ਇਤਿਹਾਸ ਮਿਟਣ ਵਾਲਾ ਨਹੀਂ ਹੈ।'' ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ''ਬਦਲੇ ਦੀ ਭਾਵਨਾ ਨਾਲ ਇਤਿਹਾਸ ਨੂੰ ਬਦਲਿਆ ਜਾ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਪੱਤਰਕਾਰਾਂ ਨੂੰ ਕਿਹਾ, ''ਇਤਿਹਾਸ ਨੂੰ ਮੁੜ ਲਿਖਣਾ ਹਮੇਸ਼ਾ ਆਰਐਸਐਸ ਅਤੇ ਭਾਜਪਾ ਦੀ ਕੋਸ਼ਿਸ਼ ਰਹੀ ਹੈ। ਤੁਸੀਂ ਇਤਿਹਾਸ ਨੂੰ ਵਿਗਾੜ ਸਕਦੇ ਹੋ, ਪਰ ਤੁਸੀਂ ਇਸ ਨੂੰ ਮਿਟਾ ਨਹੀਂ ਸਕਦੇ ਹੋ। ਇਤਿਹਾਸ ਗਵਾਹ ਹੈ ਕਿ ਜੋ ਲੋਕ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਖੁਦ ਹੀ ਇਤਿਹਾਸ ਦੇ ਕੂੜੇਦਾਨ ਵਿਚ ਹੀ ਖਤਮ ਹੋ ਜਾਂਦੇ ਹਨ”।
ਇਹ ਵੀ ਪੜ੍ਹੋ: ਵੱਧ ਮੁਨਾਫ਼ੇ ਲਈ ਕਿਵੇਂ ਕਰੀਏ ਗੁਲਾਬ ਦੀ ਖੇਤੀ?
ਕਾਂਗਰਸ ਦੀ ਬੁਲਾਰਾ ਸੁਪ੍ਰੀਆ ਸ੍ਰੀਨੇਤ ਨੇ ਕਿਹਾ, “ਸੁਤੰਤਰਤਾ ਅੰਦੋਲਨ ਵਿਚ ਮਹਾਤਮਾ ਗਾਂਧੀ ਦੀ ਸਭ ਤੋਂ ਪ੍ਰਭਾਵਸ਼ਾਲੀ ਭੂਮਿਕਾ ਇਹ ਸੀ ਕਿ ਉਹਨਾਂ ਨੇ ਹਿੰਦੂ-ਮੁਸਲਿਮ ਏਕਤਾ ਲਈ ਸੰਘਰਸ਼ ਕੀਤਾ। ਇਸੇ ਕਾਰਨ RSS ਤੋਂ ਪ੍ਰੇਰਿਤ ਇਕ ਸਿਰਫਿਰੇ ਨੇ ਗਾਂਧੀ ਜੀ ਦਾ ਕਤਲ ਕਰ ਦਿੱਤਾ। ਇਸ ਸਿਰਫਿਰੇ ਦਾ ਨਾਂ ਨੱਥੂਰਾਮ ਗੋਡਸੇ ਸੀ। ਇਸ ਤੋਂ ਬਾਅਦ ਸਰਦਾਰ ਪਟੇਲ ਨੇ ਆਰਐਸਐਸ 'ਤੇ ਪਾਬੰਦੀ ਲਗਾ ਦਿੱਤੀ ਸੀ।''
ਇਹ ਵੀ ਪੜ੍ਹੋ: BSF ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ : ਭਾਰਤ ਪਾਕਿ ਸਰਹੱਦ ਤੋਂ ਹੈਰੋਇਨ ਦੀਆਂ 5 ਬੋਤਲਾਂ ਕੀਤੀਆਂ ਬਰਾਮਦ
ਸੁਪ੍ਰਿਆ ਨੇ ਕਿਹਾ, ''ਇਤਿਹਾਸ ਸਿਰਫ਼ ਕਿਤਾਬਾਂ 'ਚ ਨਹੀਂ, ਇਸ ਦੇਸ਼ ਦੇ ਡੀਐਨਏ 'ਚ ਹੈ। ਇਸ ਦੇਸ਼ ਦੇ ਡੀਐਨਏ ਨੂੰ ਬਦਲਣ ਦੀ ਹਿੰਮਤ ਨਹੀਂ ਕਰਨੀ ਚਾਹੀਦੀ।ਜ਼ਿਕਰਯੋਗ ਹੈ ਕਿ ਨਵੇਂ ਅਕਾਦਮਿਕ ਸੈਸ਼ਨ ਲਈ ਐੱਨਸੀਈਆਰਟੀ ਦੀ 12ਵੀਂ ਜਮਾਤ ਦੀ ਰਾਜਨੀਤੀ ਸ਼ਾਸਤਰ ਦੀ ਪਾਠ-ਪੁਸਤਕ 'ਚ 'ਦੇਸ਼ ਦੀ ਫਿਰਕੂ ਸਥਿਤੀ 'ਤੇ ਮਹਾਤਮਾ ਗਾਂਧੀ ਦੀ ਮੌਤ ਦਾ ਪ੍ਰਭਾਵ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਵਰਗੀਆਂ ਸੰਸਥਾਵਾਂ 'ਤੇ ਪਾਬੰਦੀ ਸਮੇਤ ਕੋਈ ਲਿਖਤੀ ਅੰਸ਼ ਨਹੀਂ ਹਨ।