
ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਏਅਰਸੈਲ-ਮੈਕਸਿਸ ਮਨੀ ਲਾਂਡ੍ਰਿੰਗ ਮਾਮਲੇ ਵਿਚ ਈਡੀ ਦੇ ਸਾਹਮਣੇ ਪੇਸ਼ ਹੋ ਗਏ ਹਨ। ਹਾਲਾਂਕਿ...
ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਏਅਰਸੈਲ-ਮੈਕਸਿਸ ਮਨੀ ਲਾਂਡ੍ਰਿੰਗ ਮਾਮਲੇ ਵਿਚ ਈਡੀ ਦੇ ਸਾਹਮਣੇ ਪੇਸ਼ ਹੋ ਗਏ ਹਨ। ਹਾਲਾਂਕਿ ਪਟਿਆਲਾ ਹਾਊਸ ਕੋਰਟ ਨੇ 10 ਜੁਲਾਈ ਤਕ ਇਸ ਮਾਮਲੇ ਵਿਚ ਚਿਦੰਬਰਮ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿਤੀ ਹੈ। ਅਧਿਕਾਰਕ ਸੂਤਰਾਂ ਨੇ ਦਸਿਆ ਕਿ ਏਜੰਸੀ ਨੇ ਸੀਨੀਅਰ ਕਾਂਗਰਸੀ ਨੇਤਾ ਨੂੰ ਮਾਮਲੇ ਦੇ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਨੂੰ ਲੈ ਕੇ ਤਾਜ਼ਾ ਸੰਮਨ ਭੇਜਿਆ ਸੀ।
P Chidambaram has appeared before ED in the Aircel-Maxis Money Laundering case
ਉਨ੍ਹਾਂ ਦੇ ਹਾਜ਼ਰ ਹੋਣ 'ਤੇ ਏਜੰਸੀ ਮਨੀ ਲਾਂਡ੍ਰਿੰਗ ਰੋਕੂ ਕਾਨੂੰਨ (ਪੀਐਮਐਲਏ) ਤਹਿਤ ਉਨ੍ਹਾਂ ਦਾ ਬਿਆਨ ਦਰਜ ਕਰੇਗੀ। ਜ਼ਿਕਰਯੋਗ ਹੈ ਕਿ ਕੁੱਲ 3500 ਕਰੋੜ ਰੁਪਏ ਦੇ ਏਅਰਸੈਲ-ਮੈਕਸਿਸ ਸੌਦੇ ਵਿਚ ਚਿਦੰਬਰਮ ਦੀ ਭੂਮਿਕਾ ਜਾਂਚ ਦੇ ਘੇਰੇ ਵਿਚ ਹੈ। ਈਡੀ ਇਸ ਮਾਮਲੇ ਵਿਚ ਚਿਦੰਬਰਮ ਦੇ ਬੇਟੇ ਕਾਰਤੀ ਤੋਂ ਪਹਿਲਾਂ ਹੀ ਪੁੱਛਗਿੱਛ ਕਰ ਚੁੱਕੀ ਹੈ।
ਚਿਦੰਬਰਮ ਨੇ ਪਿਛਲੇ ਹਫ਼ਤੇ ਵਿਸ਼ੇਸ਼ ਜੱਜ ਓ ਪੀ ਸੈਣੀ ਦੀ ਅਦਾਲਤ ਦੇ ਸਾਹਮਣੇ ਅਰਜ਼ੀ ਦੇ ਕੇ ਮਾਮਲੇ ਵਿਚ ਈਡੀ ਦੀ ਗ੍ਰਿਫ਼ਤਾਰੀ ਤੋਂ ਰਾਹਤ ਦੇਣ ਦੀ ਬੇਨਤੀ ਕੀਤੀ ਸੀ। ਅਦਾਲਤ ਨੇ ਈਡੀ ਨੂੰ ਇਸ ਮਾਮਲੇ ਵਿਚ ਪੰਜ ਜੂਨ ਤਕ ਚਿਦੰਬਰਮ ਵਿਰੁਧ ਕੋਈ ਕਾਰਵਾਈ ਕਰਨ ਜਾਂ ਗ੍ਰਿਫ਼ਤਾਰ ਕਰਨ ਤੋਂ ਮਨ੍ਹਾਂ ਕੀਤਾ ਹੈ।ਇਸ ਤੋਂ ਪਹਿਲਾਂ ਈਡੀ ਨੇ ਚਿਦੰਬਰਮ ਨੂੰ 30 ਮਈ ਨੂੰ ਪੇਸ਼ ਹੋਣ ਲਈ ਕਿਹਾ ਸੀ। ਉਸ ਤੋਂ ਬਾਅਦ ਚਿਦੰਬਰਮ ਨੇ ਅਦਾਲਤ ਵਿਚ ਅਰਜ਼ੀ ਦਿਤੀ। ਏਅਰਸੈਲ-ਮੈਕਸਿਸ ਮਾਮਲਾ ਵਿਦੇਸ਼ੀ ਨਿਵੇਸ਼ ਬੋਰਡ ਵਲੋਂ ਮੈਸਰਜ਼ ਗਲੋਬਲ ਕਮਿਊਨੀਕੇਸ਼ਨਜ਼ ਹੋਲਡਿੰਗ ਸਰਵਿਸਜ਼ ਲਿਮਟਿਡ ਨੂੰ 2006 ਵਿਚ ਏਅਰਸੈਲ ਵਿਚ ਨਿਵੇਸ਼ ਦੀ ਮਨਜ਼ੂਰੀ ਦੇਣ ਨਾਲ ਸਬੰਧਤ ਹੈ।