MP News : ਬਸਪਾ ਲੋਕ ਸਭਾ ਉਮੀਦਵਾਰ ਕੰਕਰ ਮੁੰਜਰੇ ਨੇ ਵਿਚਾਰਧਾਰਕ ਮਤਭੇਦਾਂ ਕਾਰਨ ਕਾਂਗਰਸੀ ਵਿਧਾਇਕ ਪਤਨੀ ਦਾ ਘਰ ਛੱਡਿਆ

By : BALJINDERK

Published : Apr 6, 2024, 7:33 pm IST
Updated : Apr 6, 2024, 7:26 pm IST
SHARE ARTICLE

ਕਿਹਾ ਘਰ ਛੱਡਿਆ ਹੈ ਪਤਨੀ ਨਹੀਂ, 19 ਅਪ੍ਰੈਲ ਨੂੰ ਵੋਟ ਪਾਉਣ ਤੋਂ ਬਾਅਦ ਘਰ ਵਾਪਸ ਜਾਣਗੇ

 

ਬਾਲਾਘਾਟ, ਮੱਧ ਪ੍ਰਦੇਸ਼ ਦੇ ਬਾਲਾਘਾਟ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਲੋਕ ਸਭਾ ਉਮੀਦਵਾਰ ਕੰਕਰ ਮੁੰਜਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਸ ’ਚ ਕਾਂਗਰਸ ਵਿਧਾਇਕ ਪਤਨੀ ਅਨੁਭਾ ਮੁੰਜਰੇ ਨਾਲ ਰਹਿੰਦੇ ਸਨ ਉਸ ਘਰ ਨੂੰ ਛੱਡ ਦਿੱਤਾ ਹੈ। 
ਮੁੰਜਾਰੇ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਚੋਣਾਂ ਦੌਰਾਨ ਵੱਖ-ਵੱਖ ਵਿਚਾਰਧਾਰਾ ਵਾਲੇ ਦੋ ਵਿਅਕਤੀ ਇਕ ਛੱਤ ਹੇਠਾਂ ਨਹੀਂ ਰਹਿਣੇ ਚਾਹੀਦੇ। ਸਾਬਕਾ ਵਿਧਾਇਕ ਅਤੇ ਸੰਸਦ ਮੈਂਬਰ ਕੰਕਰ ਮੁੰਜਰੇ ਨੇ ਕਿਹਾ ਕਿ ਉਹ 19 ਅਪ੍ਰੈਲ ਨੂੰ ਵੋਟ ਪਾਉਣ ਤੋਂ ਬਾਅਦ ਘਰ ਪਰਤਣਗੇ।
ਉਸਨੇ ਦੱਸਿਆ, “ਮੈਂ ਸ਼ੁੱਕਰਵਾਰ ਨੂੰ ਆਪਣਾ ਘਰ ਛੱਡਿਆ ਅਤੇ ਇੱਕ ਡੈਮ ਦੇ ਕੋਲ ਇੱਕ ਝੌਂਪੜੀ ਵਿਚ ਰਹਿ ਰਿਹਾ ਹਾਂ। ਜੇਕਰ ਦੋ ਵੱਖ-ਵੱਖ ਵਿਚਾਰਧਾਰਾ ਵਾਲੇ ਲੋਕ ਇੱਕ ਛੱਤ ਹੇਠ ਰਹਿੰਦੇ ਹਨ, ਤਾਂ ਲੋਕ ਸੋਚਣਗੇ ਕਿ ਇਹ ਮੈਚ ਫਿਕਸਿੰਗ ਹੈ।
ਉਨ੍ਹਾਂ ਦੀ ਪਤਨੀ ਅਨੁਭਾ ਮੁੰਜਰੇ ਨੇ ਨਵੰਬਰ 2023 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦਿੱਗਜ ਆਗੂ ਗੌਰੀਸ਼ੰਕਰ ਬਿਸੇਨ ਨੂੰ ਹਰਾਇਆ ਸੀ। ਉਸਨੇ ਕਿਹਾ ਕਿ ਉਹ ਆਪਣੇ ਪਤੀ ਦੇ ਰੁਖ ਤੋਂ ਦੁਖੀ ਹੋ ਕਿ ਕਿਹਾ ਸੀ ਇੱਕ ਔਰਤ ਆਪਣੇ ਵਿਆਹ ਵਾਲੇ ਘਰ ਜਾਂਦੀ ਹੈ ਅਤੇ ਮਰਦੇ ਦਮ ਤੱਕ ਉੱਥੇ ਹੀ ਰਹਿੰਦੀ ਹੈ।
ਅਨੁਭਾ ਮੁੰਜਰੇ ਨੇ ਕਿਹਾ, “ਜਦੋਂ ਉਹ ਪਰਸਵਾਰਾ ਤੋਂ ਗੋਂਡਵਾਨਾ ਗੰਤੰਤਰ ਪਾਰਟੀ ਦੇ ਉਮੀਦਵਾਰ ਸਨ ਅਤੇ ਮੈਂ ਕਾਂਗਰਸ ਦੀ ਟਿਕਟ ’ਤੇ ਬਾਲਾਘਾਟ ਤੋਂ ਚੋਣ ਲੜ ਰਿਹਾ ਸੀ, ਅਸੀਂ ਇਕੱਠੇ ਰਹਿੰਦੇ ਸੀ। ਸਾਡੇ ਵਿਆਹ ਨੂੰ 33 ਸਾਲ ਹੋ ਗਏ ਹਨ ਅਤੇ ਅਸੀਂ ਆਪਣੇ ਬੇਟੇ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਹਾਂ।
ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਵਫ਼ਾਦਾਰ ਵਰਕਰ ਹਨ ਅਤੇ ਬਾਲਾਘਾਟ ਤੋਂ ਲੋਕ ਸਭਾ ਚੋਣਾਂ ’ਚ ਪਾਰਟੀ ਉਮੀਦਵਾਰ ਸਮਰਾਟ ਸਾਰਸਵਤ ਦੀ ਜਿੱਤ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰਨਗੇ।
ਇਸ ਦੇ ਨਾਲ ਹੀ ਵਿਧਾਇਕ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੌਰਾਨ ਆਪਣੇ ਪਤੀ ਬਾਰੇ ਬੁਰਾ ਨਹੀਂ ਬੋਲਣਗੇ। 
 

SHARE ARTICLE
Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement