ਕਾਂਗਰਸ ਨੂੰ ਝਟਕੇ ਜਾਰੀ, ਡਿਪਟੀ ਮੇਅਰ ਸਣੇ 5 ਕੌਂਸਲਰਾਂ ਵੱਲੋਂ 'ਆਪ' 'ਚ ਸ਼ਮੂਲੀਅਤ
Published : Sep 6, 2022, 1:13 pm IST
Updated : Sep 6, 2022, 1:13 pm IST
SHARE ARTICLE
Congress deputy mayor and 5 councilors joined AAP
Congress deputy mayor and 5 councilors joined AAP

ਇੱਕ ਦਿਨ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਨੇ ਦਿੱਤਾ ਸੀ ਅਸਤੀਫ਼ਾ

 

ਜਲੰਧਰ: ਸੂਬੇ ਅਤੇ ਕੌਮੀ ਦੋਵੇਂ ਪੱਧਰਾਂ 'ਤੇ ਕਾਂਗਰਸ ਪਾਰਟੀ ਲਈ ਝਟਕਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾ ਜਲੰਧਰ ਤੋਂ ਹੈ ਜਿੱਥੇ ਡਿਪਟੀ ਮੇਅਰ ਸਮੇਤ 5 ਕੌਂਸਲਰਾਂ ਨੇ ਕਾਂਗਰਸ ਦਾ ਹੱਥ ਛੱਡ ਕੇ 'ਆਪ' 'ਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਡਿਪਟੀ ਮੇਅਰ ਸਿਮਰਨਜੀਤ ਸਿੰਘ ਬੰਟੀ, ਕੌਂਸਲਰ ਰੋਹਨ ਸਹਿਗਲ, ਕੌਂਸਲਰ ਅੰਮ੍ਰਿਤਪਾਲ ਸਿੰਘ ਸਮੇਤ ਤਿੰਨ ਹੋਰ ਕੌਂਸਲਰਾਂ ਨੇ ਕਾਂਗਰਸ ਛੱਡ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਹੈ।

ਸੀਨੀਅਰ ਕਾਂਗਰਸੀ ਆਗੂ ਗ਼ੁਲਾਮ ਨਬੀ ਅਜ਼ਾਦ ਦਾ ਮਾਮਲਾ ਹਾਲੇ ਠੰਢਾ ਨਹੀਂ ਹੋਇਆ ਸੀ, ਕਿ ਸੂਬਾ ਪੱਧਰ 'ਤੇ ਪੰਜਾਬ ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਬਲਵੀਰ ਰਾਣੀ ਸੋਢੀ  ਵੱਲੋਂ ਅਸਤੀਫ਼ਾ ਦੇਣ ਕਰਕੇ ਕਾਂਗਰਸ ਪਾਰਟੀ ਮੁਸ਼ਕਿਲਾਂ 'ਚ ਘਿਰੀ ਹੋਈ ਦਿਖਾਈ ਦੇ ਰਹੀ ਸੀ। ਬਲਵੀਰ ਰਾਣੀ ਸੋਢੀ ਵੱਲੋਂ ਕਾਂਗਰਸ ਮੁਖੀ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਭੇਜੇ ਗਏ ਅਸਤੀਫ਼ੇ ਵਿਚ 'ਪਰਿਵਾਰਕ ਰੁਝੇਵਿਆਂ' ਬਾਰੇ ਜ਼ਿਕਰ ਕਰਦੇ ਹੋਏ ਅਸਤੀਫ਼ਾ ਦੇਣ ਦੀ ਗੱਲ ਕਹੀ ਗਈ ਸੀ। ਦੁਆਬੇ ਦੇ ਵੱਡੇ ਸ਼ਹਿਰ ਜਲੰਧਰ 'ਚ ਕਾਂਗਰਸੀ ਆਗੂਆਂ ਦਾ ਪਾਰਟੀ ਛੱਡ ਜਾਣਾ ਕਾਂਗਰਸ ਦੀਆਂ ਮੁਸ਼ਕਿਲਾਂ 'ਚ ਹੋਰ ਵਾਧਾ ਕਰੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement