ਮਹਿੰਗੀ ਬਿਜਲੀ ਦੇ ਮੁੱਦੇ ’ਤੇ ਬਾਦਲਾਂ ਦੀ ਡਰਾਮੇਬਾਜ਼ੀ ਦੇ ਪਾਜ ਉਧੇੜਾਂਗੇ: ਚੀਮਾ
Published : Jul 7, 2019, 5:15 pm IST
Updated : Jul 7, 2019, 5:15 pm IST
SHARE ARTICLE
Harpal Singh Cheema
Harpal Singh Cheema

ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪਲਾਂਟਾ ਨਾਲ ਹਿੱਸੇਦਾਰੀਆਂ ਰੱਖ ਕੇ ਕੀਤੇ ਗਏ ਮਹਿੰਗੇ ਸਮਝੌਤੇ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ‘ਆਪ’ ਦੇ ਬਿਜਲੀ ਮੋਰਚੇ ਦੇ ਕੋ-ਆਰਡੀਨੇਟਰ ਨੇ ਮਹਿੰਗੀ ਬਿਜਲੀ ਲਈ ਸਿੱਧਾ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਬਾਦਲ ਦਲ ਵਲੋਂ ਬਿਜਲੀ ਦੇ ਮੁੱਦੇ ’ਤੇ ਧਰਨਿਆਂ ਦਾ ਐਲਾਨ ਨਿਰੋਲ ਸਿਆਸੀ ਸਟੰਟ ਹੈ, ‘ਆਪ’ ਲੀਡਰਸ਼ਿਪ ਇਨ੍ਹਾਂ ਦੀ ਇਸ ਡਰਾਮੇਬਾਜ਼ੀ ਦੇ ਮੌਕੇ ’ਤੇ ਪਾਜ ਉਧੇੜੇਗੀ।

Harpal CheemaHarpal Cheema

‘ਆਪ’ ਮੁੱਖ ਦਫ਼ਤਰ ਵਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਇਹ ਸ਼ੁਙ ਸ਼ਗੁਨ ਹੈ ਕਿ ਅਕਾਲੀ ਦਲ (ਬਾਦਲ) ਨੇ ਮਹਿੰਗੀ ਬਿਜਲੀ ਦੇ ਮੁੱਦੇ ‘ਤੇ ਅਪਣੀ ਪਿਛਲੀ ਸਰਕਾਰ ਦੌਰਾਨ ਖੁਦ ਹੀ ਲਗਾਈ ਅੱਗ ‘ਚ ਹੱਥ ਪਾ ਲਿਆ। ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਸਮੁੱਚੀ ਪਾਰਟੀ ਨੂੰ ਲੋਕਾਂ ਸਾਹਮਣੇ ਦੱਸਣਾ ਪਊ ਕਿ ਉਨ੍ਹਾਂ ਸਸਤੀ ਬਿਜਲੀ ਪੈਦਾ ਕਰ ਰਹੇ ਸਰਕਾਰੀ ਥਰਮਲ ਪਲਾਂਟਾ ਨੂੰ ਬੰਦ ਕਰਕੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਬੇਹੱਦ ਮਹਿੰਗੇ ਅਤੇ ਮਾਰੂ ਸ਼ਰਤਾਂ ਵਾਲੇ ਬਿਜਲੀ ਖਰੀਦ ਸਮਝੌਤੇ (ਪੀਪੀਏਜ਼) ਕਿਉ ਕੀਤੇ ਸਨ?

ਇਹ ਵੀ ਦੱਸਣਾ ਪਊ ਕਿ ਇਕ ਵੀ ਯੂਨਿਟ ਨਾ ਖਰੀਦੇ ਜਾਣ ਦੇ ਬਾਵਜੂਦ ‘ਫਿਕਸ ਚਾਰਜਿਜ’ ਦੇ ਨਾਮ ‘ਤੇ ਇਨ੍ਹਾਂ ਤਿੰਨ ਪ੍ਰਾਈਵੇਟ ਥਰਮਲ ਪਲਾਂਟਾ (ਤਲਵੰਡੀ ਸਾਬੋ, ਰਾਜਪੁਰਾ ਅਤੇ ਸ਼੍ਰੀ ਗੋਇੰਦਵਾਲ ਸਾਹਿਬ) ਨੂੰ ਸਰਕਾਰੀ ਖ਼ਜ਼ਾਨੇ ’ਚੋਂ ਸਲਾਨਾ 2800 ਕਰੋੜ ਰੁਪਏ ਕਿਸ ਲਈ, ਕਿਸ ਨੇ ਅਤੇ ਕਿਉ ਬੰਨਿਆਂ ਗਿਆ? ਇਸ ਦੇ ਨਾਲ ਹੀ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਦੀ ਕਚਹਿਰੀ ’ਚ ਸੁਖਬੀਰ ਸਿੰਘ ਬਾਦਲ ਨੂੰ ਇਹ ਵੀ ਮੰਨਣਾ ਪਵੇਗਾ ਕਿ ਇਨ੍ਹਾਂ ਮਹਿੰਗੇ ਅਤੇ ਪੰਜਾਬ ਵਿਰੋਧੀ ਲੋਕ ਵਿਰੋਧੀ ਸਮਝੌਤਿਆਂ ’ਚ ਉਨ੍ਹਾਂ (ਬਾਦਲਾਂ) ਨੇ ਅਪਣੀ ਕਿੰਨੀ ਹਿੱਸੇਦਾਰੀ ਰੱਖੀ ਹੈ

ਅਤੇ ਅੱਜ ਕੱਲ ਕੈਪਟਨ ਸਰਕਾਰ ਨੂੰ ਕਿੰਨੀ ਹਿੱਸੇਦਾਰੀ ‘ਕਮਿਸ਼ਨ’ ਦੇ ਰੂਪ ’ਚ ਜਾ ਰਹੀ ਹੈ, ਕਿਉਕਿ ਕਾਂਗਰਸ ਅਪਣੇ ਉਸ ਚੋਣ ਵਾਅਦੇ ਤੋਂ ਹੀ ਦੜ ਵੱਟ ਗਈ ਹੈ, ਜਿਸ ਤਹਿਤ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ਼ ਦੁਆਇਆ ਗਿਆ ਸੀ, ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਬਾਦਲਾਂ ਵਲੋਂ ਕੀਤੇ ਗਏ ਮਹਿੰਗੇ ਬਿਜਲੀ ਸਮਝੌਤੇ ਰੱਦ ਕਰਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕੀਤੀ ਜਾਵੇਗੀ। ਮੀਤ ਹੇਅਰ ਨੇ ਕਿਹਾ ਕਿ ਪੰਜਾਬ ’ਚ ਚੱਲ ਰਹੇ ‘ਬਿਜਲੀ ਮਾਫੀਆ’ ਦੀ ਜੜ ਖੁਦ ਸੁਖਬੀਰ ਸਿੰਘ ਬਾਦਲ ਹਨ ਅਤੇ ਕੈਪਟਨ ਸਰਕਾਰ ਇਨਾਂ ਦੀ ਬਾਈਵਾਲ ਬਣ ਚੁੱਕੀ ਹੈ।

Gurmeet Singh Meet HayerGurmeet Singh Meet Hayer

ਇਸ ਲਈ ਆਮ ਆਦਮੀ ਪਾਰਟੀ ਇਨਾਂ ਦੀ ‘ਚੋਰ ਨਾਲੇ ਚਤੁਰਾਈ’ ਵਾਲੀ ਸਿਆਸੀ ਸਟੰਟਬਾਜੀ ਦਾ ਇਨਾਂ ਦੇ ਧਰਨਿਆਂ ਮੌਕੇ ਹੀ ਪਾਜ ਉਧੇੜੇਗੀ। ਮੀਤ ਹੇਅਰ ਨੇ ਦੱਸਿਆ ਕਿ ‘ਬਿਜਲੀ ਮੋਰਚੇ’ ਤਹਿਤ ‘ਆਪ’ ਦੇ ਲੋਕਾਂ ਅਤੇ ਪਾਰਟੀ ਵਰਕਰਾਂ-ਲੀਡਰਾਂ ਨੂੰ ਜਾਗਰੂਕ ਅਤੇ ਲਾਮਵੰਦ ਕਰਨ ਦੇ ਜਿਲਾਵਾਰ ਪ੍ਰੋਗਰਾਮ ਜਾਰੀ ਹਨ। ਐਤਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਸੰਗਰੂਰ ਅਤੇ ਕੋਰ ਕਮੇਟੀ ਦੇ ਚੇਅਰਮੈਨ ਪਿ੍ਰੰਸੀਪਲ ਬੁੱਧਰਾਮ ਮਾਨਸਾ ਜਿਲੇ ‘ਚ ਸਰਗਰਮ ਰਹੇ।

ਮੀਤ ਹੇਅਰ ਨੇ ਦੱਸਿਆ ਕਿ 9 ਜੁਲਾਈ ਨੂੰ ਇਸ ਮੁੱਦੇ ‘ਤੇ ਚੰਡੀਗੜ ‘ਚ ਲੀਡਰਸ਼ਿਪ ਦੀ ਬੈਠਕ ਉਪਰੰਤ ਉਹ (ਮੀਤ), ਹਰਪਾਲ ਸਿੰਘ ਚੀਮਾ, ਪਿ੍ਰੰਸੀਪਲ ਬੁੱਧਰਾਮ, ਖਜਾਨਚੀ ਸੁਖਵਿੰਦਰ ਸੁੱਖੀ 10 ਅਤੇ 11 ਜੁਲਾਈ ਨੂੰ ਦੁਆਬੇ ਅਤੇ ਮਾਝੇ ‘ਚ ਬਿਜਲੀ ਮੋਰਚਾ ਭਖਾਉਣਗੇ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement