
ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ।
ਨਵੀਂ ਦਿੱਲੀ:ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਸ਼ਨੀਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੀ ਨੇਤਾ ਰਹਿ ਚੁੱਕੀ ਅਲਕਾ ਲਾਂਬਾ ਨੇ ‘ਆਪ’ ਵਰਕਰ ‘ਤੇ ਚੁੱਕਿਆ ਹੱਥ। ਆਪ ਵਰਕਰ ਨੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਜਿਸ ਕਾਰਨ ਅਲਕਾ ਨੇ ਥੱਪੜ ਚੁੱਕਿਆ ਸੀ।
File Photo
ਵਿਅਕਤੀ ਦੀ ਪਛਾਣ ਧਰਮੇਸ਼ ਵਜੋਂ ਹੋਈ ਹੈ। ਇਸ ਦੇ ਨਾਲ ਹੀ ‘ਆਪ’ ਆਗੂ ਸੰਜੇ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨਗੇ। ਅਲਕਾ ਲਾਂਬਾ ਇਸ ਵਾਰ ਕਾਂਗਰਸ ਦੀ ਟਿਕਟ 'ਤੇ ਚੋਣ ਮੈਦਾਨ ਵਿਚ ਹਨ। ਉਸ ਦਾ ਮੁਕਾਬਲਾ ਭਾਜਪਾ ਦੇ ਸੁਮਨ ਕੁਮਾਰ ਗੁਪਤਾ ਅਤੇ ‘ਆਪ’ ਦੇ ਪੀਐਸ ਸਾਹਨੀ ਨਾਲ ਹੈ।
File Photo
ਕੇਜਰੀਵਾਲ ਗੁੰਡਿਆਂ ਨੂੰ ਭੇਜ ਰਹੇ ਹਨ
ਇਸ 'ਤੇ ਪ੍ਰਤੀਕਰਮ ਦਿੰਦਿਆਂ ਅਲਕਾ ਲਾਂਬਾ ਨੇ ਕਿਹਾ,' ਅਰਵਿੰਦ ਕੇਜਰੀਵਾਲ ਹਾਰ ਰਹੇ ਹਨ। ਉਨ੍ਹਾਂ ਦੀ ਪਾਰਟੀ ਚਾਂਦਨੀ ਚੌਕ ਵਿਧਾਨ ਸਭਾ ਨੂੰ ਗੁਆ ਰਹੀ ਹੈ ਤਾਂ ਉਹ ਆਪਣੇ ਗੁੰਡਿਆਂ ਨੂੰ ਭੇਜ ਰਹੇ ਹਨ। ਉਨ੍ਹਾਂ ਵਿਚ ਅਮਿਤ ਸ਼ਾਹਨੀ ਦਾ ਬੇਟਾ ਵੀ ਹੈ। ਦੋਵੇਂ ਰੰਗੇ ਹੱਥੀਂ ਫੜੇ ਗਏ ਹਨ। ਮੈਂ ਦਿੱਲੀ ਪੁਲਿਸ ਦੀ ਤਾਰੀਫ ਕਰਨਾ ਚਾਹਾਂਗੀ ਕਿ ਉਨ੍ਹਾਂ ਨੇ ਦੋਵਾਂ ਨੂੰ ਗ੍ਰਿਫਤਾਰ ਕੀਤਾ ਹੈ।
File Photo
ਅਲਕਾ ਲਾਂਬਾ ਕੌਣ ਹੈ?
‘ਆਪ’ ਦੀ ਸਾਬਕਾ ਨੇਤਾ ਅਲਕਾ ਲਾਂਬਾ ਹੁਣ ਚਾਂਦਨੀ ਚੌਕ ਤੋਂ ਕਾਂਗਰਸ ਦੀ ਉਮੀਦਵਾਰ ਹੈ। ਅਲਕਾ ਲਾਂਬਾ, ਜੋ ਪਹਿਲਾਂ ਚਾਂਦਨੀ ਚੌਕ ਤੋਂ ਕਾਂਗਰਸ ਦੀ ਵਿਧਾਇਕ ਰਹਿ ਚੁੱਕੀ ਸੀ ਜਿਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਈ ਸੀ ਅਤੇ ਹੁਣ ਉਹ ਵਾਪਸ ਫਿਰ ਕਾਂਗਰਸ ਵਿਚ ਆ ਗਈ ਹੈ। ਅਲਕਾ ਲਾਂਬਾ ਨੇ ਆਪਣਾ ਰਾਜਨੀਤਿਕ ਸਫ਼ਰ 1994 ਵਿਚ ਸ਼ੁਰੂ ਕੀਤਾ ਸੀ।