
ਅਮਿਤ ਸ਼ਾਹ ਅਤੇ ਊਧਵ ਠਾਕਰੇ ਵਿਚਕਾਰ ਕਲ ਹੋਈ ਮੁਲਾਕਾਤ ਮਗਰੋਂ ਵੀ ਦੋਹਾਂ ਪਾਰਟੀਆਂ ਦੇ ਮਤਭੇਦ ਦੂਰ ਨਾ ਹੋਣ ਦੇ ਸੰਕੇਤ ਦਿੰਦਿਆਂ ਸ਼ਿਵ ਸੈਨਾ ਨੇ ਅੱਜ ਜ਼ੋਰ ਦਿਤਾ ਕਿ ਅਗਲ...
ਮੁੰਬਈ : ਅਮਿਤ ਸ਼ਾਹ ਅਤੇ ਊਧਵ ਠਾਕਰੇ ਵਿਚਕਾਰ ਕਲ ਹੋਈ ਮੁਲਾਕਾਤ ਮਗਰੋਂ ਵੀ ਦੋਹਾਂ ਪਾਰਟੀਆਂ ਦੇ ਮਤਭੇਦ ਦੂਰ ਨਾ ਹੋਣ ਦੇ ਸੰਕੇਤ ਦਿੰਦਿਆਂ ਸ਼ਿਵ ਸੈਨਾ ਨੇ ਅੱਜ ਜ਼ੋਰ ਦਿਤਾ ਕਿ ਅਗਲੀਆਂ ਆਮ ਚੋਣਾਂ ਇਕੱਲਿਆਂ ਲੜਨ ਦਾ ਉਨ੍ਹਾਂ ਦਾ ਫ਼ੈਸਲਾ ਭਾਜਪਾ ਪ੍ਰਧਾਨ ਦੁਆਰਾ ਨਹੀਂ ਬਦਲਿਆ ਜਾ ਸਕਦਾ। ਸ਼ਿਵ ਸੈਨਾ ਆਗੂ ਸੰਜੇ ਰਾਊਤ ਨੇ ਕਿਹਾ, 'ਪਾਰਟੀ ਮੁਖੀ ਦੁਆਰਾ ਕੀਤਾ ਗਿਆ ਕੋਈ ਫ਼ੈਸਲਾ ਕਿਸੇ ਹੋਰ ਪਾਰਟੀ ਦੇ ਪ੍ਰਧਾਨ ਦੁਆਰਾ ਨਹੀਂ ਬਦਲਿਆ ਜਾ ਸਕਦਾ।
Amit shah
ਸਿਰਫ਼ ਸ਼ਿਵ ਸੈਨਾ ਜਾਂ ਊਧਵ ਠਾਕਰੇ ਹੀ ਪਾਰਟੀ ਦਾ ਫ਼ੈਸਲਾ ਕਰ ਸਕਦੇ ਹਨ।' ਉਨ੍ਹਾਂ ਜ਼ਿਕਰ ਕੀਤਾ ਕਿ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਜਨਵਰੀ ਵਿਚ ਹੋਈ ਬੈਠਕ ਵਿਚ ਊਧਵ ਨੇ ਐਲਾਨ ਕੀਤਾ ਸੀ ਕਿ ਪਾਰਟੀਆਂ ਅਗਲੀਆਂ ਚੋਣਾਂ ਭਾਜਪਾ ਨਾਲ ਗਠਜੋੜ ਕਰੇ ਬਿਨਾਂ ਲੜੇਗੀ। ਰਾਊਤ ਨੇ ਕਿਹਾ ਕਿ ਭਾਜਪਾ ਅਤੇ ਸ਼ਿਵ ਸੈਨਾ ਵਿਚਕਾਰ ਕੋਈ ਗਠਜੋੜ ਨਹੀਂ ਹੋਵੇਗਾ।
Sanjay Raut
ਰਾਊਤ ਨੇ ਭਾਜਪਾ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ, 'ਬਾਹਰ ਚੱਲ ਰਹੀਆਂ ਅਟਕਲਾਂ ਸਹੀ ਨਹੀਂ ਹਨ।' ਕਲ ਰਾਤ ਸ਼ਾਹ ਅਤੇ ਠਾਕਰੇ ਵਿਚਕਾਰ ਦੋ ਘੰਟੇ ਤਕ ਬੈਠਕ ਚੱਲੀ ਸੀ। ਦੋਹਾਂ ਆਗੂਆਂ ਨੇ ਬੰਦ ਕਮਰੇ ਵਿਚ ਗੱਲਬਾਤ ਕੀਤੀ। (ਏਜੰਸੀ)